ਬਹਿਰਾਮਪੁਰ (ਗੋਰਾਇਆ)- ਨੇੜਲੇ ਪਿੰਡ ਉੱਚਾ ਧਕਾਲਾ ਵਿਖੇ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਤਾਲੇ ਤੋੜ ਕੇ ਅੰਦਰ ਪਈ ਗੋਲਕ ’ਚੋਂ ਇਕ ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈ ਗਈ ਹੈ।

ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਜੀਤ ਸਿੰਘ, ਦਵਿੰਦਰ ਸਿੰਘ ਅਤੇ ਨਿਰੰਜਨ ਸਿੰਘ ਆਦਿ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸੇਵਾਦਾਰ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਕੇ ਸ਼ਾਮ ਨੂੰ ਤਾਲੇ ਮਾਰ ਕੇ ਗਿਆ ਸੀ, ਜਦ ਸਵੇਰੇ ਤੜਕਸਾਰ ਸੇਵਾਦਾਰ ਸੇਵਾ ਕਰਨ ਲਈ ਆਇਆ ਤਾਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਅੰਦਰ ਪਈ ਗੋਲਕ ਦੇ ਤਾਲੇ ਤੋੜ ਕੇ ਚੋਰ ਕਰੀਬ ਇਕ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਹਨ ਅਤੇ ਜੋ ਭਾਨ ਸੀ ਉਸ ਨੂੰ ਬੰਨ੍ਹ ਕੇ ਇਕ ਕੱਪੜੇ ’ਚ ਰੱਖ ਗਏ।

ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਘਟਨਾ ਸਬੰਧੀ ਸੂਚਨਾ ਮਿਲਣ ’ਤੇ ਡੀ.ਐੱਸ.ਪੀ. ਦੀਨਾਨਗਰ ਦਵਿੰਦਰ ਸਿੰਘ, ਥਾਣਾ ਮੁਖੀ ਦੋਰਾਂਗਲਾ ਸਮੇਤ ਵੱਖ-ਵੱਖ ਟੀਮਾਂ ਵੱਲੋਂ ਪਹੁੰਚ ਕੇ ਖੋਜੀ ਕੁੱਤਿਆਂ ਦੀ ਮਦਦ ਨਾਲ ਇਲਾਕੇ ਅੰਦਰ ਸਰਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਸ ਵੱਲੋਂ ਗੁਰਦੁਆਰਾ ਸਾਹਿਬ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 3 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਦਾ ਖ਼ੌਫ਼ਨਾਕ ਅੰਤ ; ''ਸੌਰੀ ਮੇਰੀ ਜਾਨ... ਗੁੱਡਬਾਏ...'' ਲਿਖ ਮੁਕਾ ਲਈ ਜੀਵਨਲੀਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਈ ਦਿਨਾਂ ਤੋਂ ਪਿੰਡਾਂ 'ਚ ਤੇਂਦੁਏ ਨੇ ਮਚਾਇਆ ਹੋਇਆ ਸੀ ਕਹਿਰ ; ਆਖ਼ਿਰ ਆ ਹੀ ਗਿਆ ਕਾਬੂ
NEXT STORY