ਖਮਾਣੋਂ (ਜਟਾਣਾ)- ਖਮਾਣੋ ਅਤੇ ਸੰਘੋਲ ਦੇ ਆਸ ਪਾਸ ਦੇ ਪਿੰਡਾਂ 'ਚ ਪਿਛਲੇ ਤਿੰਨ ਦਿਨਾਂ ਤੋਂ ਘੁੰਮ ਰਿਹਾ ਤੇਂਦੁਆ ਬੁਰਜ, ਸੁਹਾਵੀ ਅਤੇ ਸਿੱਧੂਪੁਰ ਕਲਾਂ ਸਿੱਧੂਪੁਰ ਖੁਰਦ ਤੋਂ ਹੁੰਦਾ ਹੋਇਆ ਭਾਰੀ ਮੁਸ਼ੱਕਤ ਤੋਂ ਬਾਅਦ ਪਿੰਡ ਅਮਰਾਲੀ ਦੇ ਲੋਕਾਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਆਖ਼ਰ ਕਾਬੂ ਕਰ ਲਿਆ।
ਇਸ ਸਬੰਧੀ ਪਿੰਡ ਸਿੱਧੂਪੁਰ ਕਲਾਂ ਦੇ ਸਥਾਨਕ ਲੋਕਾਂ ਨੇ ਐੱਸ.ਡੀ.ਐੱਮ. ਖਮਾਣੋ ਮਨਨੀਤ ਕੌਰ ਰਾਣਾ ਨੂੰ ਸੂਚਿਤ ਕੀਤਾ ਸੀ, ਜਿਸ ਉਪਰੰਤ ਐੱਸ.ਡੀ.ਐੱਮ. ਖਮਾਣੋ ਨੇ ਜੰਗਲਾਤ ਵਿਭਾਗ ਦੀ ਟੀਮ ਨੂੰ ਪਿੰਡ ਅਮਰਾਲੀ ਭੇਜਿਆ, ਜਿੱਥੇ ਜੰਗਲਾਤ ਵਿਭਾਗ ਦੀ ਟੀਮ ਨੇ ਪਿੰਡ ਅਮਰਾਲੀ ਅਤੇ ਸਿੱਧੂਪੁਰ ਕਲਾਂ ਦੇ ਲੋਕਾਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਤੋਂ ਘੁੰਮ ਰਹੇ ਤੇਂਦੂਏ ਨੂੰ ਕਾਬੂ ਕਰਕੇ ਪਿੰਜਰੇ 'ਚ ਪਾ ਲਿਆ।
ਸਥਾਨਕ ਪਿੰਡ ਅਮਰਾਲੀ ਦੇ ਸੁਖਵਿੰਦਰ ਸਿੰਘ ਲਾਲੀ ਅਤੇ ਗੁਰਪ੍ਰੀਤ ਸਿੰਘ ਅਮਰਾਲੀ, ਸੁਖਵੰਤ ਸਿੰਘ ਸੁੱਖਾ ਸਿੱਧੂਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ 'ਚ ਬੀਤੀ ਰਾਤ ਤੋਂ ਤੇਂਦੁਆ ਘੁੰਮ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਸੀ, ਪ੍ਰੰਤੂ ਵਣ ਵਿਭਾਗ ਦੇ ਕਰਮਚਾਰੀ ਪਿੰਡ ਸਿੱਧੂਪੁਰ ਕਲਾਂ ਪਹੁੰਚੇ, ਜਿੱਥੇ ਉਹ ਗੇੜਾ ਮਾਰ ਕੇ ਵਾਪਸ ਮੁੜ ਗਏ। ਇਸ ਉਪਰੰਤ ਉਨ੍ਹਾਂ ਨੇ ਐੱਸ.ਡੀ.ਐੱਮ. ਖਮਾਣੋ ਨੂੰ ਸੂਚਿਤ ਕੀਤਾ ਤਾਂ ਐੱਸ.ਡੀ.ਐੱਮ. ਖਮਾਣੋ ਨੇ ਵਣ ਕਰਮਚਾਰੀਆਂ ਨੂੰ ਮੌਕੇ 'ਤੇ ਭੇਜਿਆ, ਜਿੱਥੇ ਪਿੰਡ ਅਮਰਾਲੀ ਦੇ ਲੋਕਾਂ ਦੇ ਸਹਿਯੋਗ ਨਾਲ ਦੋ ਰਾਤਾਂ ਤੋਂ ਘੁੰਮ ਰਹੇ ਤੇਂਦੁਏ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ- ਵਿਅਕਤੀ ਨੇ ਘਰੋਂ ਬਾਹਰ ਚਲਾਇਆ ਚੱਕਰ, ਰਿਸ਼ਤਾ ਸਿਰੇ ਚੜ੍ਹਾਉਣ ਲਈ ਆਪਣੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ
ਅਮਰਾਲੀ ਪਿੰਡ ਦੇ ਗੁਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਤੇਂਦੁਏ ਨੂੰ ਕਾਬੂ ਕਰਨ ਵੇਲੇ ਉਨ੍ਹਾਂ ਦੇ ਪਿੰਡ ਦੇ ਤਿੰਨ ਨੌਜਵਾਨ ਜ਼ਖਮੀ ਹੋ ਗਏ ਜਿਸ ਵਿੱਚੋਂ ਇੱਕ ਨੌਜਵਾਨ ਨੂੰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਨਾਂ ਦੱਸਿਆ ਕਿ ਘੁੰਮ ਰਹੇ ਤੇਂਦੁਏ ਕਾਰਨ ਉਨ੍ਹਾਂ ਦੇ ਪਿੰਡ ਵਿੱਚ ਦੋ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਸੀ, ਜੋ ਤੇਂਦੁਏ ਨੂੰ ਕਾਬੂ ਕਰਨ ਤੋਂ ਬਾਅਦ ਖ਼ਤਮ ਹੋ ਗਿਆ।
ਉਧਰ ਦੂਜੇ ਪਾਸੇ ਲੋਕ ਸੰਪਰਕ ਅਫਸਰ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਇੱਕ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਲੋਕਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਤੇਂਦੁਏ ਦੇ ਵਿਖਾਈ ਦੇਣ ਦੀਆਂ ਅਫਵਾਹਾਂ ਬਿਲਕੁਲ ਗ਼ਲਤ ਹਨ। ਇਨ੍ਹਾਂ ਅਫਵਾਹਾਂ 'ਤੇ ਵਿਸ਼ਵਾਸ਼ ਨਾ ਕੀਤਾ ਜਾਵੇ, ਜਦਕਿ ਲੋਕ ਸੰਪਰਕ ਅਫਸਰ ਵੱਲੋਂ ਪ੍ਰੈੱਸ ਨੋਟ ਜਾਰੀ ਕਰਨ ਉਪਰੰਤ ਵਣ ਵਿਭਾਗ ਦੇ ਕਰਮਚਾਰੀਆਂ ਨੇ ਖਮਾਣੋ ਨੇੜਲੇ ਪਿੰਡ ਅਮਰਾਲੀ ਤੋਂ ਤੇਂਦੂਏ ਨੂੰ ਕਾਬੂ ਕਰ ਲਿਆ। ਇਸ ਗੱਲ ਦੀ ਪੁਸ਼ਟੀ ਰੇਂਜਰ ਅਫਸਰ ਵਨ ਰੇਂਜ ਅਫਸਰ ਬਲਵਿੰਦਰ ਸਿੰਘ ਨੇ ਕੀਤੀ ਹੈ।
ਇਹ ਵੀ ਪੜ੍ਹੋ- 3 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਦਾ ਖ਼ੌਫ਼ਨਾਕ ਅੰਤ ; ''ਸੌਰੀ ਮੇਰੀ ਜਾਨ... ਗੁੱਡਬਾਏ...'' ਲਿਖ ਮੁਕਾ ਲਈ ਜੀਵਨਲੀਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੜ੍ਹਾਈ ਦੇ ਬੋਝ ਹੇਠ ਦਬ ਗਿਆ ਮਾਸੂਮ, 8ਵੀਂ 'ਚ ਪੜ੍ਹਦੇ ਵਿਦਿਆਰਥੀ ਦੇ ਖ਼ੌਫ਼ਨਾਕ ਕਦਮ ਨੇ ਘਰ 'ਚ ਪਵਾਏ ਵੈਣ
NEXT STORY