ਖਰੜ (ਰਣਬੀਰ) : ਅਣਪਛਾਤੇ ਵਿਅਕਤੀਆਂ ਵਲੋਂ ਇਥੋਂ ਦੀ ਐਮਾਜ਼ਾਨ ਸਿਟੀ ਸੈਕਟਰ-124 ਦੇ ਇਕ ਤਾਲਾਬੰਦ ਘਰ ’ਚ ਦਿਨ-ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਾਨ ਨੰਬਰ-3039 ਨਿਵਾਸੀ ਵਿਕਾਸ ਸਿੰਘ ਮੋਹਾਲੀ ਵਿਖੇ ਇਕ ਨਿੱਜੀ ਕੰਪਨੀ ’ਚ ਕੰਮ ਕਰਦਾ ਹੈ ਤੇ ਉਸਦੀ ਪਤਨੀ ਇਕ ਪ੍ਰਾਈਵੇਟ ਕਾਲਜ ’ਚ ਨੌਕਰੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਬੀਤੇ ਮੰਗਲਵਾਰ ਸਵੇਰੇ ਸਾਢੇ 7 ਵਜੇ ਆਪਣੇ ਦੋਵੇਂ ਬੱਚਿਆਂ ਨੂੰ ਸਕੂਲ ਛੱਡਣ ਪਿੱਛੋਂ ਆਪੋ-ਆਪਣੇ ਕੰਮਾਂ ’ਤੇ ਚਲੇ ਗਏ ਪਰ ਦੁਪਹਿਰ ਪੌਣੇ ਤਿੰਨ ਵਜੇ ਜਦੋਂ ਉਸ ਦੀ ਪਤਨੀ ਨੇ ਘਰ ਦਾ ਗੇਟ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਕਮਰਿਆਂ ਦੇ ਸਾਰੇ ਤਾਲੇ ਟੁੱਟੇ ਹੋਏ ਅਤੇ ਸਾਮਾਨ ਖਿੱਲਰਿਆ ਪਿਆ ਸੀ।
ਜਦੋਂ ਅਲਮਾਰੀਆਂ ਦੀ ਜਾਂਚ ਕੀਤੀ ਤਾਂ ਉੱਥੋਂ 10 ਲੱਖ ਰੁਪਏ ਦੇ ਗਹਿਣਿਆਂ ਸਣੇ ਹੋਰ ਕੀਮਤੀ ਸਮਾਨ ਗਾਇਬ ਸੀ। ਉਨ੍ਹਾਂ ਘਰ ਦੇ ਨਾਲ ਹੀ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਤਾਂ ਫੁਟੇਜ ’ਚ ਘੁੰਗਰਾਲੇ ਵਾਲਾਂ ਵਾਲਾ ਵਿਅਕਤੀ ਸ਼ੱਕੀ ਹਾਲਤ ’ਚ ਘੁੰਮਦਾ ਹੋਇਆ ਨਜ਼ਰ ਆਇਆ। ਇਸ ਸਭ ਦੀ ਜਾਣਕਾਰੀ ਉਨ੍ਹਾਂ ਵਲੋਂ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਪੁਲਸ ਨੇ ਮੌਕੇ ’ਤੇ ਪੁੱਜ ਕੇ ਇਸ ਲਈ ਜ਼ਿੰਮੇਵਾਰ ਅਣਪਛਾਤੇ ਵਿਅਕਤੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਦੇ ਇਸ ਸ਼ਾਪਿੰਗ ਮਾਲ ਨੇ ਬਦਲਿਆ 'ਗੰਦੇ ਧੰਦੇ' ਦਾ ਤਰੀਕਾ, ਹੁਣ ਨਵੇਂ ਢੰਗ ਨਾਲ ਸ਼ੁਰੂ ਕੀਤੀ ਡੀਲ
NEXT STORY