ਸਾਦਿਕ (ਪਰਮਜੀਤ) - ਸਰਦੀ ਅਤੇ ਧੁੰਦ ਦੇ ਨਾਲ ਸਾਦਿਕ ਇਲਾਕੇ ਵਿਚ ਚੋਰਾਂ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਬੀਤੀ ਰਾਤ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਪਿੰਡ ਦੀਪ ਸਿੰਘ ਵਾਲਾ ਵਿਖੇ ਇਕ ਪਵਨ ਟੈਲੀਕਾਮ ਨਾਮ ਦੀ ਦੁਕਾਨ 'ਚ ਧਾਵਾ ਬੱਲ ਦਿੱਤਾ। ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਵਿਚੋਂ ਦੋ ਲੈਪਟਾਪ ਅਤੇ 10 ਦੇ ਕਰੀਬ ਕੀਮਤੀ ਨਵੇਂ ਪੁਰਾਨੇ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਰੋਜਾਨਾ ਦੀ ਤਰ੍ਹਾਂ ਪਵਨਦੀਪ ਸਿੰਘ ਪੁੱਤਰ ਪੀ੍ਰਤਮ ਸਿੰਘ ਆਪਣੀ ਮੋਬਾਇਲ ਸ਼ਾਪ ਬੰਦ ਕਰਕੇ ਘਰ ਚਲਾ ਗਿਆ ਸੀ । ਸਵੇਰੇ ਉਸ ਨੂੰ ਕਿਸੇ ਵਿਅਕਤੀ ਨੇ ਇਤਲਾਹ ਮਿਲੀ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਸੂਚਨਾ ਮਿਲਣ 'ਤੇ ਮੌਕੇ 'ਕੇ ਪਹੁੰਚੇ ਏ. ਐਸ. ਆਈ. ਹਰਿੰਦਰ ਸਿੰਘ ਤੇ ਬਲਦੇਵ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ। ਚੋਰਾਂ ਨੇ ਨੇੜੇ ਲੱਗੇ ਨਲਕੇ ਦੀ ਹੱਥੀ ਉਤਾਰ ਕੇ ਸ਼ਟਰ ਤੋੜਿਆ ਤੇ ਵਿਚੋਂ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਪਿੰਡ ਦੇ ਸਾਬਕਾ ਸਰਪੰਚ ਸ਼ਾਮ ਲਾਲ ਬਜਾਜ ਅਨੁਸਾਰ ਰਾਤ ਪਿੰਡ ਦੀ ਬਿਜਲੀ 11 ਕੁ ਵਜੇ ਬੰਦ ਹੋ ਗਈ ਸੀ। ਜ਼ਿਕਰਯੋਗ ਹੈ ਕਿ ਸਾਦਿਕ ਵਿਖੇ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਲਗਾਤਾਰ ਦੁਕਾਨਦਾਰਾਂ ਵਿਚ ਸਹਿਮ ਬਣਿਆ ਹੋਇਆ ਹੈ।
ਦਰੱਖਤ ਨਾਲ ਲਟਕਦੀ ਲਾਸ਼ ਮਿਲੀ
NEXT STORY