ਟਾਂਡਾ, (ਮੋਮੀ, ਪੰਡਿਤ)- ਬੀਤੀ ਰਾਤ ਚੋਰਾਂ ਨੇ ਟਾਂਡਾ ਮਿਆਣੀ ਰੋਡ ਸਥਿਤ ਇਕ ਸੀਮੈਂਟ ਸਟੋਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਤੇ ਹੋਰ ਸਮਾਨ ਚੋਰੀ ਕਰ ਲਿਆ। ਇਸ ਸਬੰਧੀ ਚੋਰੀ ਦਾ ਸ਼ਿਕਾਰ ਹੋਏ ਦੁਕਾਨ ਮਾਲਕ ਜਰਨੈਲ ਸਿੰਘ ਪੁੱਤਰ ਮੁੱਖਤਿਆਰ ਸਿੰਘ ਵਾਸੀ ਬੈਂਸ ਅਵਾਨ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਉੱਪਰ ਬਣੀ ਰਿਹਾਇਸ਼ ਰਾਹੀਂ ਦਾਖਲ ਹੁੰਦਿਆਂ ਦੁਕਾਨ 'ਚ ਪਈ 1700 ਰੁਪਏ ਦੀ ਨਕਦੀ ਤੇ ਇਕ ਐੱਲ. ਸੀ. ਡੀ. ਚੋਰੀ ਕਰ ਲਈ। ਚੋਰਾਂ ਨੇ ਦੁਕਾਨ ਉੱਪਰ ਬਣੀ ਰਿਹਾਇਸ਼ 'ਤੇ ਵੀ ਫਰੋਲਾ-ਫਰਾਲੀ ਕੀਤੀ। ਚੋਰੀ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਦਸੂਹਾ, (ਝਾਵਰ)-ਜੀ. ਟੀ. ਰੋਡ ਗਿੱਲ ਫਿਲਿੰਗ ਸਟੇਸ਼ਨ ਦਸੂਹਾ ਦੇ ਸਾਹਮਣੇ ਕਸਤੂਰੀ ਲਾਲ ਕਰਿਆਨਾ ਸਟੋਰ ਦੀ ਦੁਕਾਨ 'ਤੇ ਬੀਤੀ ਰਾਤ ਚੋਰ ਸ਼ਟਰ ਦੇ ਦੋਵੇਂ ਤਾਲੇ ਤੋੜ ਕੇ ਕਰਿਆਨੇ ਦਾ ਸਾਮਾਨ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਕਸਤੂਰੀ ਲਾਲ ਨੇ ਦੱਸਿਆ ਕਿ ਚੋਰ 10 ਟੀਨ ਸਰੋਂ੍ਹ ਦਾ ਤੇਲ, ਚਾਹ ਪੱਤੀ, ਘਿਉ ਤੇ ਹੋਰ ਕੀਮਤੀ ਸਮਾਨ ਲੈ ਗਏ। ਉਸ ਨੇ ਦੱਸਿਆ ਕਿ ਚੋਰਾਂ ਨੇ ਪਹਿਲੇ ਬਾਹਰ ਲੱਗੇ ਬਲਬ ਦੀ ਤਾਰ ਤੋੜੀ ਤੇ ਇਸ ਤੋਂ ਬਾਅਦ ਸਾਮਾਨ ਚੋਰੀ ਕੀਤਾ। ਉਸ ਦੀ ਦੁਕਾਨ 'ਤੇ ਇਹ ਤੀਸਰੀ ਵਾਰ ਚੋਰੀ ਹੋਈ ਹੈ। ਜਦਕਿ ਪਹਿਲਾਂ ਵੀ ਇਸ ਬਾਜ਼ਾਰ 'ਚ ਕਈ ਚੋਰੀਆਂ ਹੋ ਚੁੱਕੀਆਾਂ ਹਨ। ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਕਰੀਬ 50 ਹਜ਼ਾਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਪੀ. ਡਬਲਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਦਿੱਤਾ ਧਰਨਾ
NEXT STORY