ਨਾਭਾ (ਖੁਰਾਣਾ) : ਮੁੰਡਿਆਂ ਨਾਲੋਂ ਕੁੜੀਆਂ ਵੀ ਹੁਣ ਘੱਟ ਨਹੀਂ, ਜੋ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ। ਪਹਿਲੇ ਮਾਮਲੇ ’ਚ ਮੁੰਡਿਆਂ ਵੱਲੋਂ ਇਕ ਕੁੜੀ ਦਾ ਮੋਬਾਇਲ ਚੋਰੀ ਕਰਕੇ ਰਫੂਚੱਕਰ ਹੋਣ ਅਤੇ ਦੂਜੀ ਘਟਨਾ ਕੁੜੀਆਂ ਵੱਲੋਂ ਐਕਟਵਾ ਚੋਰੀ ਕਰਕੇ ਭੱਜਣ ਦੀ ਹੈ। ਦੋਵੇਂ ਘਟਨਾਵਾਂ ਸੀਸੀਟੀਵੀ ’ਚ ਹੋਈ ਕੈਦ ਹੋ ਗਈਆਂ ਹਨ। ਪੁਲਸ ਨੇ ਮੁੰਡਿਆਂ ਨੂੰ ਫੜ ਲਿਆ ਹੈ, ਜਦੋਂ ਕਿ ਕੁੜੀਆਂ ਗ੍ਰਿਫ਼ਤ ’ਚੋਂ ਬਾਹਰ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਸਰਚ ਆਪ੍ਰੇਸ਼ਨ ਦੌਰਾਨ ਖੇਤਾਂ 'ਚੋਂ ਜੋ ਮਿਲਿਆ, ਵੇਖ ਹੱਕੇ-ਬੱਕੇ ਰਹਿ ਗਏ ਲੋਕ
ਪਹਿਲੀ ਘਟਨਾ ਪਾਂਡੂਸਰ ਮੁਹੱਲੇ ਦੀ ਹੈ, ਜਿੱਥੇ ਮੋਟਰਸਾਈਕਲ ਸਵਾਰ 2 ਮੁੰਡੇ ਬਾਜ਼ਾਰ ’ਚ ਜਾ ਰਹੀ ਇਕ ਕੁੜੀ ਦਾ ਮੋਬਾਇਲ ਖੋਹ ਕੇ ਫਰਾਰ ਹੋ ਜਾਂਦੇ ਹਨ। ਜਦੋਂ ਕੁੜੀ ਦਾ ਮੋਬਾਇਲ ਖੋਂਹਦੇ ਹਨ ਤਾਂ ਉਹ ਜ਼ਮੀਨ ’ਤੇ ਡਿੱਗ ਜਾਂਦੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਜਾਂਦੀ ਹੈ। ਦੂਜੀ ਘਟਨਾ ਸੰਗਤਪੁਰਾ ਮੁਹੱਲੇ ਦੀ ਹੈ, ਜਿੱਥੇ 2 ਕੁੜੀਆਂ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਕਰਕੇ ਫਰਾਰ ਹੋ ਜਾਂਦੀਆਂ ਹਨ। ਇਹ ਘਟਨਾ ਵੀ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਰੇਲਵੇ ਇੰਜੀਨੀਅਰ 15,000 ਰੁਪਏ ਰਿਸ਼ਵਤ ਲੈਂਦਾ ਕਾਬੂ
ਨਾਭਾ ਕੋਤਵਾਲੀ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ 2 ਮੁੰਡੇ ਜੋ ਕੁੜੀ ਦਾ ਮੋਬਾਇਲ ਖੋਹ ਕੇ ਮੋਟਰਸਾਈਕਲ ’ਤੇ ਭੱਜੇ ਸਨ, ਉਨ੍ਹਾਂ ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਉਮਰ 20-22 ਸਾਲ ਦੀ ਹੈ ਤੇ ਜਿਨ੍ਹਾਂ ਕੁੜੀਆਂ ਨੇ ਐਕਟਿਵਾ ਚੋਰੀ ਕੀਤੀ ਹੈ, ਉਨ੍ਹਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਜੀਲੈਂਸ ਵੱਲੋਂ ਰੇਲਵੇ ਇੰਜੀਨੀਅਰ 15,000 ਰੁਪਏ ਰਿਸ਼ਵਤ ਲੈਂਦਾ ਕਾਬੂ
NEXT STORY