ਜਲੰਧਰ, (ਸ਼ੋਰੀ)- ਥਾਣਾ 5 ਦੀ ਪੁਲਸ ਨੇ ਏ. ਸੀ. ਪੀ. ਵੈਸਟ ਦੀ ਅਗਵਾਈ ਵਿਚ ਨਸ਼ੇ ਦੀ ਹਾਲਤ ਵਿਚ ਮੋਬਾਇਲ ਫੋਨ ਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਦੇ ਨਾਲ-ਨਾਲ ਉਕਤ ਦੁਕਾਨਦਾਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਚੋਰੀ ਦੇ ਮੋਬਾਇਲ ਖ੍ਰੀਦਦਾ ਸੀ। ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਵੀਰ ਬਬਰੀਕ ਚੌਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਨੇ ਮਿਲੀ ਸੂਚਨਾ ਦੇ ਆਧਾਰ 'ਤੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ। ਉਕਤ ਨੌਜਵਾਨ ਚੋਰੀ ਦਾ ਮੋਬਾਇਲ ਵੇਚਣ ਦੀ ਫਿਰਾਕ ਵਿਚ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਰੋਸ਼ਨ ਪੁੱਤਰ ਪਿੰਕਾ, ਰਾਹੁਲ ਪੁੱਤਰ ਰਾਜ ਕੁਮਾਰ ਦੋਵੇਂ ਨਿਵਾਸੀ ਮੋਚੀ ਮੁਹੱਲਾ ਬਸਤੀ ਸ਼ੇਖ ਤੇ ਸਾਹਿਲ ਉਰਫ ਬਿੱਲਾ ਪੁੱਤਰ ਸੁਭਾਸ਼ ਨਿਵਾਸੀ ਨਿਊ ਮਾਡਲ ਹਾਊਸ ਦੇ ਤੌਰ 'ਤੇ ਹੋਈ ਹੈ।
ਜਾਂਚ ਵਿਚ ਪਤਾ ਲੱਗਾ ਹੈ ਕਿ ਤਿੰਨੋਂ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਵੱਖ-ਵੱਖ ਸਥਾਨਾਂ ਤੋਂ ਮੋਬਾਇਲ ਚੋਰੀ ਕਰਦੇ ਸਨ। ਪੁਲਸ ਨੇ ਇਨ੍ਹਾਂ ਕੋਲੋਂ ਕਰੀਬ 8 ਮੋਬਾਇਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਜਾਂਚ ਵਿਚ ਪਤਾ ਲੱਗਾ ਕਿ ਤਿੰਨੋਂ ਚੋਰੀ ਦੇ ਮੋਬਾਇਲ ਸੰਤ ਨਗਰ ਨਿਵਾਸੀ ਰਾਜੇਸ਼ ਪੁੱਤਰ ਮਨੋਹਰ ਲਾਲ ਜੋ ਕਿ ਮੰਗੂ ਬਸਤੀ ਦੇ ਸੰਤ ਨਗਰ ਵਿਚ ਮੋਬਾਇਲ ਸ਼ਾਪ ਚਲਾਉਂਦਾ ਹੈ, ਨੂੰ ਵੇਚਦੇ ਸਨ। ਪੁਲਸ ਨੇ ਰਾਜੇਸ਼ ਨੂੰ ਗ੍ਰਿਫਤਾਰ ਕਰ ਕੇ ਤਿੰਨ ਮੋਬਾਇਲ ਬਰਾਮਦ ਕੀਤੇ ਹਨ।
ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਬਿੱਲਾ ਨੇ ਕੁਝ ਦਿਨ ਪਹਿਲਾਂ ਕਾਲਾ ਸੰਘਿਆਂ ਰੋਡ ਨੇੜੇ ਇਕ ਏ. ਟੀ. ਐੱਮ. ਵਿਚ ਦੂਸਰੇ ਵਿਅਕਤੀ ਦਾ ਪਾਸਵਰਡ ਧੋਖੇ ਨਾਲ ਦੇਖ ਕੇ ਉਸਦੇ ਅਕਾਊਂਟ ਵਿਚੋਂ 15 ਹਜ਼ਾਰ ਦੀ ਨਕਦੀ ਕੱਢ ਲਈ ਸੀ। ਪੁਲਸ ਨੇ ਬਿੱਲਾ ਕੋਲੋਂ 14,500 ਦੀ ਰਕਮ ਵੀ ਬਰਾਮਦ ਕਰ ਲਈ ਹੈ।
ਨਸ਼ੀਲੇ ਪਦਾਰਥਾਂ ਸਣੇ 2 ਸਮੱਗਲਰ ਅੜਿੱਕੇ
NEXT STORY