ਗੁਰਦਾਸਪੁਰ- ਅੱਜ-ਕੱਲ੍ਹ ਨੌਜਵਾਨ ਨਸ਼ੇ ਦੇ ਆਦੀ ਬਣ ਕੇ ਆਪਣੀ ਜ਼ਿੰਦਗੀ ਖ਼ਰਾਬ ਕਰ ਰਹੇ ਹਨ। ਜੇਕਰ ਨੌਜਵਾਨਾਂ ਨੂੰ ਨਸ਼ਾ ਨਾ ਮਿਲੇ ਤਾਂ ਉਹ ਆਪਣੇ ਆਪ ਨੂੰ ਮਾਰਨ 'ਤੇ ਮਜ਼ਬੂਰ ਹੋ ਜਾਂਦੇ ਹਨ। ਪਰ ਕਈ ਨਸ਼ਿਆਂ ਨੂੰ ਛੱਡ ਕੇ ਚੰਗਾ ਰਸਤਾ ਅਪਣਾ ਲੈਂਦੇ ਹਨ। ਅਜਿਹਾ ਹੀ ਪੰਕਜ ਮਹਾਜਨ ਨਾਲ ਹੋਇਆ ਹੈ। 14 ਸਾਲਾਂ ਦੇ ਨਸ਼ੇ ਤੋਂ ਬਾਅਦ ਉਸ ਨੇ ਨਾ ਸਿਰਫ਼ ਨਸ਼ਾ ਛੱਡਿਆ ਸਗੋਂ ਹੁਣ ਫਰੀਡਮ ਫਰਾਮ ਡਰੱਗਜ਼ ਨਾਂ ਦਾ ਗਰੁੱਪ ਬਣਾ ਕੇ 60 ਤੋਂ ਵੱਧ ਨੌਜਵਾਨਾਂ ਦੀ ਜ਼ਿੰਦਗੀ ਨਸ਼ਾ ਮੁਕਤ ਕਰ ਦਿੱਤੀ ਹੈ। ਪੰਕਜ ਦੇ ਇਸ ਗਰੁੱਪ ਨਾਲ 50 ਤੋਂ ਵੱਧ ਮੈਂਬਰ ਜੁੜੇ ਹੋਏ ਹਨ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਕੰਮ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਗਰੁੱਪ ਦੇ ਸਾਰੇ ਮੈਂਬਰ ਪਹਿਲਾਂ ਖੁਦ ਨਸ਼ਾ ਕਰਦੇ ਸਨ ਅਤੇ ਹੁਣ ਇਸ ਨੂੰ ਛੱਡ ਚੁੱਕੇ ਹਨ।
ਇਹ ਵੀ ਪੜ੍ਹੋ- ਲਖਬੀਰ ਲੰਡਾ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ ਮੰਗੀ ਫ਼ਿਰੌਤੀ, ਕਿਹਾ-20 ਲੱਖ ਦੇ ਨਹੀਂ ਤਾਂ ਮਾਰਿਆ ਜਾਵੇਂਗਾ
ਇਸ ਤਰ੍ਹਾਂ ਲੱਗੀ ਸੀ ਨਸ਼ੇ ਦੀ ਆਦਤ
ਪੰਕਜ ਮਹਾਜਨ ਦਾ ਕਹਿਣਾ ਹੈ ਕਿ ਜਦੋਂ ਉਹ ਦਸਵੀਂ ਜਮਾਤ 'ਚ ਪੜ੍ਹਦਾ ਸੀ ਤਾਂ ਉਸ ਨੂੰ ਪਹਿਲੀ ਵਾਰ ਬੀਅਰ ਪੀਣ ਦੀ ਆਦਤ ਪਈ ਸੀ। ਹੌਲੀ-ਹੌਲੀ ਉਹ ਸਿਗਰਟਾਂ, ਫਿਰ ਸ਼ਰਾਬ ਅਤੇ ਹੈਰੋਇਨ ਵੱਲ ਵਧਿਆ। ਹੈਰੋਇਨ ਕਾਰਨ ਉਸ ਦਾ ਸਾਰਾ ਪਰਿਵਾਰ ਟੁੱਟ ਗਿਆ। ਉਸ ਕੋਲ ਬਹੁਤ ਸਾਰੀ ਹੈਰੋਇਨ ਸੀ ਪਰ ਟੀਕਾ ਲਾਉਣ ਲਈ ਉਸ ਦੇ ਸਰੀਰ 'ਤੇ ਕੋਈ ਥਾਂ ਨਹੀਂ ਬਚੀ ਸੀ ਕਿਉਂਕਿ ਨਸ਼ੇ ਦੇ ਲਗਾਤਾਰ ਟੀਕੇ ਲਗਾਉਣ ਕਾਰਨ ਉਸ ਦਾ ਸਾਰਾ ਸਰੀਰ ਸੁੱਜ ਗਿਆ ਸੀ ਅਤੇ ਨਾੜਾਂ ਸੁੰਗੜ ਗਈਆਂ ਸਨ। ਇਹ ਸਭ ਦੇਖ ਕੇ ਉਸ ਦੀ ਪਹਿਲੀ ਪਤਨੀ ਤਲਾਕ ਦੇ ਗਈ ਸੀ। ਉਸ ਦੇ ਮਨ ਵਿਚ ਖੁਦਕੁਸ਼ੀ ਕਰਨ ਦਾ ਖਿਆਲ ਆਇਆ ਪਰ ਨਾਲ ਹੀ ਉਸ ਨੇ ਆਪਣੇ ਮਨ ਨੂੰ ਸਮਝਾਇਆ ਕਿ ਨਸ਼ਾ ਲੈ ਕੇ ਤਾਂ ਹਰ ਕੋਈ ਮਰਦਾ ਹੈ ਪਰ ਉਹ ਨਸ਼ਾ ਛੱਡ ਕੇ ਮਰੇਗਾ। 14 ਜੁਲਾਈ 2017 'ਚ ਉਸ ਦਾ ਨਸ਼ਾ ਛੱਡਣ ਦਾ ਆਖਰੀ ਦਿਨ ਸੀ। ਜਿਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕਰਵਾਇਆ ਅਤੇ ਹੁਣ ਹੋਰ ਨਸ਼ੇ 'ਚ ਫਸੇ ਲੋਕਾਂ ਦੀ ਜਾਨ ਬਚਾ ਰਿਹਾ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਸ਼ਰੇਆਮ ਰਸਤੇ 'ਚ ਨੌਜਵਾਨ ਨੂੰ ਵੱਢਿਆ
ਬਾਂਹ 'ਤੇ ਬਣਾਇਆ 'ਡੈੱਥ ਟੂ ਦਿ ਜਰਨੀ ਆਫ਼ ਲਾਈਫ਼' ਦਾ ਟੈਟੂ
ਪੰਕਜ ਨੇ ਆਪਣੀ ਜ਼ਿੰਦਗੀ ਦੀ ਸਾਰੀ ਗਾਥਾ ਨੂੰ 'ਡੈੱਥ ਟੂ ਦਿ ਜਰਨੀ ਆਫ਼ ਲਾਈਫ਼' ਦਾ ਨਾਂ ਦਿੱਤਾ ਹੈ। ਜਿਸ ਦਾ ਟੈਟੂ ਉਸ ਨੇ ਆਪਣੀ ਬਾਂਹ 'ਤੇ ਬਣਵਾਇਆ ਹੈ। ਨਸ਼ੇ ਦੀ ਸ਼ੁਰੂਆਤ ਤੋਂ ਲੈ ਕੇ ਨਸ਼ਾ ਛੱਡਣ ਤੱਕ ਦੀ ਕਹਾਣੀ ਤਸਵੀਰਾਂ 'ਚ ਬਿਆਨ ਕੀਤੀ ਗਈ ਹੈ। ਪੰਕਜ ਦੀ ਪ੍ਰੇਰਨਾ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੇ ਆਪਣੀਆਂ ਬਾਹਾਂ 'ਤੇ ਪੰਕਜ ਮਹਾਜਨ ਦੇ ਨਾਮ ਦਾ ਟੈਟੂ ਵੀ ਬਣਵਾਇਆ ਹੈ।
ਇਹ ਵੀ ਪੜ੍ਹੋ- ਫੌਜ ਦੀਆਂ ਤਸਵੀਰਾਂ ਤੇ ਜਾਣਕਾਰੀ ਪਾਕਿ ਭੇਜਣ ਵਾਲਾ ‘ਆਰਮੀ ਟੇਲਰ’ ਕਾਬੂ, ਕੰਮ ਕਰਨ 'ਤੇ ਮਿਲਦੀ ਸੀ ਮੋਟੀ ਰਕਮ
ਆਈਕਨ ਆਫ਼ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
ਪੰਕਜ ਮਹਾਜਨ ਦਾ ਕਹਿਣ ਹੈ ਕਿ ਉਨ੍ਹਾਂ ਦੇ ਗਰੁੱਪ ਨਾਲ ਜੁੜੇ 100 ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਹੈ ਇਸ ਲਈ ਉਸ ਨੇ ਉਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੱਤੀ, ਸਿਰਫ਼ ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਮਜ਼ਬੂਤ ਕੀਤਾ ਹੈ। ਪੰਕਜ ਅਨੁਸਾਰ 2022 'ਚ ਫਿਲੌਰ ਵਿਚ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਉਸ ਨੂੰ ਆਈਕਨ ਆਫ਼ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਪੁਲਸ ਨੇ ਉਸਨੂੰ ਇਕ ਪ੍ਰੇਰਣਾਦਾਇਕ ਬੁਲਾਰੇ ਅਤੇ ਵਲੰਟੀਅਰ ਬਣਾਇਆ ਹੈ ਅਤੇ ਕਈ ਸੈਮੀਨਾਰ ਕਰਵਾਏ ਹਨ। ਉਨ੍ਹਾਂ ਨੇ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ 500 ਤੋਂ ਵੱਧ ਸੈਮੀਨਾਰ ਕਰਵਾਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਬਈ ਤੋਂ ਆਉਣ ਵਾਲੇ ਯਾਤਰੀ ਕੋਲੋਂ 55 ਲੱਖ ਦਾ ਸੋਨਾ ਜ਼ਬਤ
NEXT STORY