ਜਲੰਧਰ (ਵੈੱਬ ਡੈਸਕ) : ਸਮਰਾਲਾ ਹਲਕਾ ਨੰਬਰ (58) ’ਤੇ ਕਾਂਗਰਸੀਆਂ ਦਾ ਰਾਜ ਰਿਹਾ। 1997 ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ 4 ਵਾਰ ਕਾਂਗਰਸ ਪਾਰਟੀ ਨੇ ਸਮਰਾਲਾ ਹਲਕੇ ’ਤੇ ਆਪਣੀ ਧਾਕ ਜਮਾਈ ਰੱਖੀ। ਕਾਂਗਰਸ ਪਾਰਟੀ ਵਲੋਂ ਇਸ ਹਲਕੇ ਤੋਂ ਲਗਾਤਾਰ ਅਮਰੀਕ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਅਤੇ ਅਮਰੀਕ ਸਿੰਘ ਇਸ ਹਲਕੇ ਦੇ ਹਰਮਨ ਪਿਆਰੇ ਵਿਧਾਇਕ ਬਣੇ ਜਿਸ ਕਾਰਨ ਉਨ੍ਹਾਂ ਨੇ 4 ਵਾਰ ਜਿੱਤ ਹਾਸਲ ਕੀਤੀ। 2007 ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਜਗਜੀਵਨ ਸਿੰਘ ਨੂੰ ਸਮਰਾਲਾ ਦੀ ਸੇਵਾ ਕਰਨਾ ਦਾ ਮੌਕਾ ਮਿਲਿਆ ਸੀ ਅਤੇ ਇਸ ਵਾਰ ਉਨ੍ਹਾਂ ਇੱਥੋਂ ਜਿੱਤ ਕੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਸੀ। 2022 ਦੀਆਂ ਚੋਣਾਂ ’ਚ ਕਿਸਾਨ ਆਗੂ ਬਲਬੀਰ ਰਾਜੇਵਾਲ ਦੇ ਇਸ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨ ਕਾਰਨ ਇਹ ਸੀਟ ਹੌਟ ਸੀਟਾਂ ਵਿੱਚੋਂ ਇਕ ਬਣ ਗਈ ਹੈ ਅਤੇ ਮੁਕਾਬਲਾ ਉਤਸੁਕਤਾ ਭਰਪੂਰ ਹੋਵੇਗਾ।
1997
ਸਮਰਾਲਾ ਹਲਕੇ ਤੋਂ 1997 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਨੇ 37078 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ ਸ਼੍ਰੋਮਣੀ ਅਕਾਲੀ ਦਲ ਵਲੋਂ ਖੜ੍ਹੇ ਉਮੀਦਵਾਰ ਕਿਰਪਾਲ ਸਿੰਘ ਨੂੰ 35659 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਕਿਰਪਾਲ ਸਿੰਘ ਨੂੰ ਅਮਰੀਕ ਸਿੰਘ ਦੇ ਮੁਕਾਬਲੇ 1419 (1.76%) ਘੱਟ ਵੋਟਾਂ ਮਿਲਣ ਕਾਰਨ ਹਾਰ ਝੱਲਣੀ ਪਈ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਨੰ .63 ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰੀਕ ਸਿੰਘ 43845 ਵੋਟਾਂ ਨਾਲ ਜੇਤੂ ਰਹੇ। ਅਮਰੀਕ ਸਿੰਘ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਕਿਰਪਾਲ ਸਿੰਘ ਨੂੰ ਟੱਕਰ ਦੇ ਕੇ ਹਰਾਇਆ ਸੀ ਅਤੇ ਸਮਰਾਲਾ ਤੋਂ ਜੇਤੂ ਉਮੀਦਵਾਰ ਰਹੇ ਸਨ ਅਤੇ 2002 ’ਚ ਵੀ ਕਿਰਪਾਲ ਸਿੰਘ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ। 2002 ’ਚ ਅਮਰੀਕ ਸਿੰਘ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਰਪਾਲ ਸਿੰਘ ਨੂੰ 36478 ਵੋਟਾਂ ਨਾਲ ਹਾਰ ਦੇਖਣੀ ਪਈ ਸੀ। ਅਮਰੀਕ ਸਿੰਘ ਨੇ 7367 (8.50%) ਵੋਟਾਂ ਦੇ ਫ਼ਰਕ ਨਾਲ ਕਿਰਪਾਲ ਸਿੰਘ ਨੂੰ ਹਰਾਇਆ ਸੀ।
2007
2007 ’ਚ ਹਲਕਾ ਨੰ. 63 (ਚੋਣ ਕਮਿਸ਼ਨ ਦੀ ਸੂਚੀ ਵਿੱਚ ਪਹਿਲਾਂ ਇਹ ਹਲਕਾ 63 ਨੰਬਰ ਸੀ) ’ਚ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣਾਂ ’ਚ ਜਗਜੀਵਨ ਸਿੰਘ ਨੂੰ 53,135 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੂੰ ਚੋਣਾਂ ’ਚ ਟੱਕਰ ਦੇਣ ਲਈ ਕਾਂਗਰਸ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਆਗੂ ਅਮਰੀਕ ਸਿੰਘ ਨੂੰ ਇਨ੍ਹਾਂ ਚੋਣਾਂ ’ਚ 38846 ਵੋਟਾਂ ਮਿਲਣ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਜਗਜੀਵਨ ਸਿੰਘ ਦੇ ਮੁਕਾਬਲੇ ਅਮਰੀਕ ਸਿੰਘ ਦੀਆਂ ਵੋਟਾਂ ’ਚ ਬਹੁਤ ਜ਼ਿਆਦਾ ਫ਼ਰਕ ਦੇਖਣ ਨੂੰ ਮਿਲਿਆ। ਜਗਜੀਵਨ ਸਿੰਘ ਨੇ 14289 (14.67%) ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।
2012
2012 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਸਮਰਾਲਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਜਿੱਤ ਹੋਈ ਸੀ। ਕਾਂਗਰਸ ਵਲੋਂ ਅਮਰੀਕ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ ਜਿਨ੍ਹਾਂ ਨੂੰ 54810 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਰਪਾਲ ਸਿੰਘ ਨੂੰ 45860 ਵੋਟਾਂ ਨਾਲ ਹਾਰ ਮਿਲੀ ਸੀ। ਦੋਵਾਂ ਪਾਰਟੀਆਂ ’ਚ ਵੋਟਾਂ ਦਾ ਫ਼ਰਕ 8950 (7.30%) ਹੋਣ ਕਾਰਨ ਅਮਰੀਕ ਸਿੰਘ ਦੀ ਜਿੱਤ ਅਤੇ ਕਿਰਪਾਲ ਸਿੰਘ ਦੀ ਹਾਰ ਹੋਈ ਸੀ।
2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ 51930 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਚੋਣ ਮੈਦਾਨ ’ਚ ਟੱਕਰ ਦੇਣ ਲਈ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਸਰਬੰਸ ਸਿੰਘ ਮਨਕੀ ਆਏ ਜਿਨ੍ਹਾਂ ਨੂੰ 40925 ਵੋਟਾਂ ਨਾਲ ਹਾਰ ਕੇ ਦੂਜੇ ਨੰਬਰ ’ਤੇ ਸਬਰ ਕਰਨਾ ਪਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਤਾ ਸਿੰਘ ਉਮੈਦਪੁਰ ਨੂੰ 38114 ਵੋਟਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਜੀਤ ਸਿੰਘ ਢਿਲੋਂ ਨੂੰ ਟਿਕਟ ਦਿੱਤੀ ਗਈ। ਆਮ ਆਦਮੀ ਪਾਰਟੀ ਵਲੋਂ ਜਗਤਾਰ ਸਿੰਘ, ਸੰਯੁਕਤ ਸਮਾਜ ਮੋਰਚਾ ਵਲੋਂ ਬਲਬੀਰ ਸਿੰਘ ਰਾਜੇਵਾਲ , ਕਾਂਗਰਸ ਵਲੋਂ ਰਾਜਾ ਗਿੱਲ ਅਤੇ ਭਾਜਪਾ ਵਲੋਂ ਰਣਜੀਤ ਸਿੰਘ ਗਹਿਲੇਵਾਲ ਚੋਣ ਮੈਦਾਨ ਵਿੱਚ ਹਨ। 2022 ਦੀਆਂ ਚੋਣਾਂ ’ਚ 5 ਤੋਂ ਵੱਧ ਸਿਆਸੀ ਪਾਰਟੀਆਂ ਇਕ ਦੂਜੇ ਨੂੰ ਟੱਕਰ ਦਿੰਦੀਆਂ ਦਿਖਾਈ ਦੇਣਗੀਆਂ।
ਇਸ ਵਾਰ ਇਸ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 175822 ਹੈ, ਜਿਨ੍ਹਾਂ 'ਚ 83358 ਪੁਰਸ਼, 92459 ਬੀਬੀਆਂ ਅਤੇ 5 ਥਰਡ ਜੈਂਡਰ ਸ਼ਾਮਲ ਹਨ।
ਅੰਮ੍ਰਿਤਸਰ ਪੂਰਬੀ 'ਚ ਸਿੱਧੂ ਤੇ ਮਜੀਠੀਆ ਵਿਚਾਲੇ ਹੋਵੇਗਾ ਫਸਵਾਂ ਮੁਕਾਬਲਾ, ਜਾਣੋ ਸੀਟ ਦਾ ਇਤਿਹਾਸ
NEXT STORY