ਟਾਂਡਾ ਉੜਮੁੜ/ਹੁਸ਼ਿਆਰਪੁਰ (ਪਰਮਜੀਤ ਸਿੰਘ ਮੋਮੀ) : ਬਲਾਕ ਟਾਂਡਾ ਦੇ 90 ਪਿੰਡਾਂ 'ਚ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਦੌਰਾਨ ਜਿੱਥੇ ਕਈ ਪਿੰਡਾਂ 'ਚ ਸਰਬ ਸੰਮਤੀ ਨਾਲ ਸਰਪੰਚਾਂ ਤੇ ਪੰਚਾਂ ਦੀ ਚੋਣ ਕੀਤੀ ਗਈ ਹੈ, ਉੱਥੇ ਹੀ ਕਈ ਪਿੰਡਾਂ 'ਚ ਸਰਪੰਚੀ ਦਾਅਵੇਦਾਰੀ ਪੇਸ਼ ਕਰਨ ਵਾਲੇ ਉਮੀਦਵਾਰਾਂ 'ਚ ਸਖ਼ਤ ਮੁਕਾਬਲੇ ਹੋਣਗੇ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਮੂਨਕ ਕਲਾਂ, ਖੁੱਡਾ, ਖੁਣ ਖੁਣ ਕਲਾਂ, ਮਸੀਤਪਲ ਕੋਟ, ਕੰਧਾਲਾ ਜੱਟਾਂ, ਮਿਆਣੀ, ਗਿੱਲਜੀਆਂ, ਸਲੇਮਪੁਰ, ਖੁੱਡਾ, ਹਰਸੀ ਪਿੰਡ, ਜਾਜਾ, ਨੱਥੂਪੁਰ, ਪਲਾ ਚੱਕ, ਲੋਧੀ ਚੱਕ, ਕੁਰਾਲਾ ਕਲਾਂ, ਬਗੋਲ ਖੁਰਦ,, ਜੌੜਾ, ਕਲਿਆਣਪੁਰ, ਜਹੂਰਾ, ਖੱਖਵਿੱਚ ਸਖ਼ ਮੁਕਾਬਲੇ ਹੋਣਗੇ।
ਇਹ ਵੀ ਪੜ੍ਹੋ : ਅੱਜ ਨਾ ਜਾਇਓ PGI, ਨਹੀਂ ਬਣਾਏ ਜਾਣਗੇ ਨਵੇਂ ਮਰੀਜ਼ਾਂ ਦੇ ਕਾਰਡ
ਇਨ੍ਹਾਂ ਪਿੰਡਾਂ 'ਚ ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਜਿੱਥੇ ਸਖ਼ਤ ਚੋਣ ਪ੍ਰਚਾਰ ਕੀਤਾ ਗਿਆ, ਉੱਥੇ ਹੀ ਪਿੰਡ ਦੇ ਵਿਕਾਸ ਨੂੰ ਲੈ ਕੇ ਵੀ ਲੋਕਾਂ ਨਾਲ ਵਾਅਦੇ ਕੀਤੇ ਗਏ। ਉਧਰ ਦੂਸਰੇ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਚੀ ਦੇ ਉਮੀਦਵਾਰ ਦੀ ਮੌਤ, ਪਿੰਡ 'ਚ ਛਾਇਆ ਮਾਤਮ
ਪੁਲਸ ਮੁਖੀ ਸੁਰਿੰਦਰ ਲਾਂਬਾ ਦੇ ਦਿਸ਼ਾ -ਨਿਰਦੇਸ਼ਾਂ ਅਧੀਨ ਬੀਤੀ ਡੀ. ਐੱਸ. ਪੀ. ਸਬ ਡਿਵੀਜ਼ਨ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਅਤੇ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਦੇਖ-ਰੇਖ ਹੇਠ ਟਾਂਡਾ ਪੁਲਸ ਦੀਆਂ ਟੀਮਾਂ ਨੇ ਚੋਣ ਅਫ਼ਸਰ ਵੱਲੋਂ ਐਲਾਨੇ ਗਏ ਸੰਵੇਦਨਸ਼ੀਲ ਤੇ ਅੱਤ ਸੰਵੇਦਨਸ਼ੀਲ ਬੂਥਾ 'ਤੇ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਟਾਂਡਾ ਦੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿੱਚ ਪੂਰਵਕ ਹਿੱਸਾ ਲੈਣ ਪ੍ਰੇਰਿਤ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਜ਼ਿਲੇ ’ਚ ਪੰਚਾਇਤੀ ਚੋਣਾਂ ਦੌਰਾਨ 66.40 ਫੀਸਦੀ ਹੋਈ ਵੋਟਿੰਗ, 695 ਸਰਪੰਚ ਬਣੇ
NEXT STORY