ਚੰਡੀਗੜ੍ਹ (ਲਲਨ) : ਸਰਦੀਆਂ ’ਚ ਧੁੰਦ ਨਾਲ ਨਜਿੱਠਣ ਲਈ ਰੇਲਵੇ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਅੰਬਾਲਾ ਮੰਡਲ ਵੱਲੋਂ 56 ਰੇਲਗੱਡੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਸੋਮਵਾਰ ਤੋਂ ਬੰਦ ਰਹਿਣਗੀਆਂ। ਇਨ੍ਹਾਂ ’ਚ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦੂਜੇ ਸੂਬਿਆਂ ’ਚ ਜਾਣ ਵਾਲੀਆਂ 8 ਰੇਲਗੱਡੀਆਂ ਵੀ ਸ਼ਾਮਲ ਹਨ। ਅੰਬਾਲਾ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਨਵੀਨ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਰੇਲਗੱਡੀਆਂ ਦੀ ਬੁਕਿੰਗ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ। ਇਹ ਰੇਲਗੱਡੀਆਂ 1 ਦਸੰਬਰ ਤੋਂ 1 ਮਾਰਚ, 2026 ਤੱਕ ਰੱਦ ਰਹਿਣਗੀਆਂ। ਇਸ ਸੰਬੰਧੀ ਜਾਣਕਾਰੀ ਸਾਰੇ ਰੇਲਵੇ ਸਟੇਸ਼ਨ ਪ੍ਰਬੰਧਕਾਂ ਨੂੰ ਭੇਜ ਦਿੱਤੀ ਗਈ ਹੈ।
ਰੇਲਗੱਡੀ ਰੱਦ ਰਹਿਣ ਦੀ ਤਾਰੀਖ਼
14541-42 ਚੰਡੀਗੜ੍ਹ-ਅੰਮ੍ਰਿਤਸਰ : 1 ਦਸੰਬਰ ਤੋਂ 1 ਮਾਰਚ, 2026 ਤੱਕ
14629-30 ਚੰਡੀਗੜ੍ਹ-ਫਿਰੋਜ਼ਪੁਰ : 1 ਦਸੰਬਰ ਤੋਂ 1 ਮਾਰਚ, 2026 ਤੱਕ
14503-04 ਚੰਡੀਗੜ੍ਹ-ਸ਼੍ਰੀ ਮਾਤਾ ਵੈਸ਼ਨੋ ਦੇਵੀ : 2 ਦਸੰਬਰ ਤੋਂ 28 ਫਰਵਰੀ 2026 ਤੱਕ
15903-04 ਚੰਡੀਗੜ੍ਹ-ਡਿਬਰੂਗੜ੍ਹ : 1 ਦਸੰਬਰ ਤੋਂ 1 ਮਾਰਚ, 2026 ਤੱਕ
ਸ਼ਹਿਰ ਦੀਆਂ ਸੜਕਾਂ, ਬਾਗ, ਜਿੰਮ ਤੇ ਖੇਡ ਸਹੂਲਤਾਂ ਲਈ 38 ਕਰੋੜ ਰੁਪਏ ਦੇ ਕੰਮਾਂ ਨੂੰ ਹਰੀ ਝੰਡੀ
NEXT STORY