ਪਟਿਆਲਾ (ਬਲਜਿੰਦਰ)- ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਫੋਨ ਖੋਹਣ ਵਾਲੇ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਤੋਂ 2 ਮੋਬਾਇਲ ਫੋਨ ਤੇ ਇਕ ਐੱਲ. ਈ. ਡੀ. ਬਰਾਮਦ ਕੀਤੀ ਗਈ ਹੈ। ਐੱਸ. ਐੱਚ. ਓ. ਸੁਰਿੰਦਰ ਭੱਲਾ ਨੇ ਦੱਸਿਆ ਕਿ ਰਾਹੁਲ ਪੁੱਤਰ ਰਾਧੇ ਸ਼ਾਮ ਵਾਸੀ ਨਿਰਭੈ ਕਾਲੋਨੀ ਪਟਿਆਲਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸ਼ੀਸ਼ ਮਹਿਲ ਕਾਲੋਨੀ ਤੋਂ ਆਪਣੇ ਘਰ ਵੱਲ ਆ ਰਹੀ ਸੀ ਤਾਂ ਜਦੋਂ ਉਹ ਗਰਾਊਂਡ ਢਿੱਲੋਂ ਕੋਲ ਪਹੁੰਚੀ ਤਾਂ ਗੋਲੂ ਨਿਵਾਸੀ ਕਿਰਾਏਦਾਰ ਸੱਗੂ ਟੀ. ਵੀ. ਵਾਲਾ ਰਾਘੋਮਾਜਰਾ ਪਟਿਆਲਾ, ਹੌਲਦਾਰ ਸਿੰਘ ਨਿਵਾਸੀ ਪਟਿਆਲਾ, ਦਵਿੰਦਰਪਾਲ ਵਾਸੀ ਰਾਘੋਮਾਜਰਾ ਪਟਿਆਲਾ ਨੇ ਘੇਰ ਲਿਆ, ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦਾ ਮੋਬਾਇਲ ਖੋਹ ਕੇ ਮਹਿੰਦਰਾ ਕਾਲਜ ਵੱਲ ਚਲੇ ਗਏ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਦੇ ਖਿਲਾਫ 382, 411 ਅਤੇ 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਤੋਂ ਦੋ ਮੋਬਾਇਲ ਫੋਨ ਅਤੇ ਇਕ ਘਰ ਤੋਂ ਚੋਰੀ ਕੀਤੀ ਗਈ ਐੱਲ. ਈ. ਡੀ. ਚੋਰੀ ਦੀ ਬਰਾਮਦ ਕਰ ਲਈ ਗਈ ਹੈ।
ਅੰਧਵਿਸ਼ਵਾਸ ਦੇ ਚੱਕਰ 'ਚ ਬੱਚਿਆਂ ਦੀ ਜਾਨ ਨੂੰ ਖਤਰੇ 'ਚ ਪਾਉਣ ਲੱਗੇ ਲੋਕ
NEXT STORY