ਲੁਧਿਆਣਾ (ਗਣੇਸ਼)- ਟਿੱਬਾ ਰੋਡ ਸਥਿਤ ਇੱਕ ਸਿੰਥੈਟਿਕ ਸਟੋਰ ਤੋਂ ਚੋਰ 8 ਤੋਂ 9 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨ ਦੇ ਮਾਲਕ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ 6:00 ਵਜੇ ਸੂਚਨਾ ਮਿਲੀ ਕਿ ਜਦੋਂ ਅਸੀਂ ਆਪਣੀ ਡਾਇਰੀ ਦੀ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਸਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਬੰਦ ਸੀ। ਦੇਰ ਰਾਤ ਚੋਰਾਂ ਨੇ ਦੁਕਾਨ ਦੇ ਤਾਲੇ ਕਟਰ ਨਾਲ ਕੱਟ ਦਿੱਤੇ, ਚੋਰ ਦੁਕਾਨ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਏ। ਇਸ ਸਬੰਧੀ ਥਾਣਾ ਟਿੱਬਾ ਰੋਡ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ।
ਪੰਜਾਬ 'ਚ ਵੱਡਾ ਧਮਾਕਾ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤਨਖ਼ਾਹੀਆ ਕਰਾਰ, ਪੜ੍ਹੋ top-10 ਖ਼ਬਰਾਂ
NEXT STORY