ਬਨੂੜ (ਗੁਰਪਾਲ) - ਪਿੰਡ ਜਲਾਲਪੁਰ ਨੇੜੇ ਪੈਂਦੀ ਝਿਊਰ ਮਾਜਰਾ ਕਾਲੋਨੀ ਦੇ ਇਕ ਘਰ ਵਿਚੋਂ ਦਿਨ-ਦਿਹਾੜੇ ਲੱਖ ਰੁਪਏ ਦੀ ਨਕਦੀ ਤੇ 2 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਪੀੜਤ ਔਰਤ ਸਤਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਨੇ ਸਰਪੰਚ ਵਾਹਿਗੁਰੂ ਸਿੰਘ ਤੇ ਹੋਰ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ ਦੇ ਮੁੰਡੇ ਦੇ ਵਿਆਹ ਦੀ ਚਿੱਠੀ ਆਈ ਸੀ। ਉਹ ਦੁਪਹਿਰੇ ਆਪਣੇ ਮਕਾਨ ਨੂੰ ਜਿੰਦਰਾ ਲਾ ਕੇ ਉਨ੍ਹਾਂ ਦੇ ਘਰ ਗਈ ਹੋਈ ਸੀ। ਜਦੋਂ ਉਹ 15 ਕੁ ਮਿੰਟਾਂ ਬਾਅਦ ਆਪਣੇ ਘਰ ਆਈ ਤਾਂ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅੰਦਰ ਅਲਮਾਰੀ ਵਿਚ ਰੱਖੇ 1 ਲੱਖ 20 ਹਜ਼ਾਰ ਰੁਪਏ ਤੇ ਸੋਨੇ-ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ 2 ਲੱਖ ਰੁਪਏ ਦੇ ਲਗਭਗ ਹੈ, ਗਾਇਬ ਸਨ। ਪੀੜਤ ਔਰਤ ਨੇ ਦੱਸਿਆ ਕਿ ਚੋਰ ਘਰ ਦੇ ਪਿੱਛੋਂ ਕੱਧ ਟੱਪ ਕੇ ਆਏ ਤੇ ਪਿਛਲੇ ਦਰਵਾਜ਼ੇ ਨੂੰ ਲੱਗਾ ਜਿੰਦਰਾ ਤੋੜ ਕੇ ਘਰ ਵਿਚ ਦਾਖਲ ਹੋਏ। ਚੋਰੀ ਦੀ ਸੂਚਨਾ ਥਾਣਾ ਬਨੂੜ ਪੁਲਸ ਨੂੰ ਦੇ ਦਿੱਤੀ ਹੈ। ਸਤਵਿੰਦਰ ਕੌਰ ਨੇ ਕਿਹਾ ਕਿ ਇਹ ਚੋਰੀ ਕਿਸੇ ਭੇਦੀ ਨੇ ਕੀਤੀ ਹੈ।
ਦਲਿਤ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਬਸਪਾ ਵੱਲੋਂ ਮਿੰਨੀ ਸਕੱਤਰੇਤ ਰੋਡ ਜਾਮ
NEXT STORY