ਖੰਨਾ (ਵਿਪਨ) : ਖੰਨਾ ਦੇ ਸਮਰਾਲਾ ਰੋਡ ਪੁਲ ਥੱਲੇ ਸਬਜ਼ੀ ਮੰਡੀ ਲੱਗੀ ਹੋਈ ਸੀ ਅਤੇ ਲੋਕਾਂ ਦੀ ਭੀੜ ਸੀ। ਇਸੇ ਦੌਰਾਨ ਪੁਲ ਦੇ ਉੱਪਰੋਂ 2 ਵਿਅਕਤੀਆਂ ਨੇ ਥੱਲੇ ਛਾਲ ਮਾਰੀ ਤਾਂ ਉੱਥੇ ਮੌਜੂਦ ਲੋਕ ਦੇਖ ਕੇ ਹੈਰਾਨ ਰਹਿ ਗਏ। ਇੰਨੇ 'ਚ ਹੀ ਛਾਲ ਮਾਰਨ ਵਾਲੇ ਵਿਅਕਤੀ ਆਲੇ-ਦੁਆਲੇ ਨੂੰ ਭੱਜ ਨਿਕਲੇ। ਥੋੜ੍ਹੀ ਦੇਰ ਬਾਅਦ ਹੀ ਜਦੋਂ ਪੁਲਸ ਦੀਆਂ ਗੱਡੀਆਂ ਨੇ ਘੇਰਾ ਪਾਇਆ ਅਤੇ ਪੁਲਸ ਵੀ ਪਿੱਛੇ ਭੱਜੀ ਤਾਂ ਲੋਕਾਂ ਦੇ ਸਮਝ 'ਚ ਗੱਲ ਆਈ ਕਿ ਇਹ ਕੋਈ ਅਪਰਾਧੀ ਹਨ, ਜੋ ਪੁਲਸ ਦੇ ਹਿਰਾਸਤ 'ਚੋਂ ਭੱਜ ਨਿਕਲੇ। ਪੁਲਸ ਨੇ ਆਲੇ-ਦੁਆਲੇ ਇਨ੍ਹਾਂ ਦਾ ਪਿੱਛਾ ਕਰਕੇ ਬੜੀ ਮੁਸ਼ਕਲ ਨਾਲ ਦੋਹਾਂ ਨੂੰ ਕਾਬੂ ਕੀਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਤਾਂ ਸਬਜ਼ੀ ਮੰਡੀ 'ਚ ਬੈਠੇ ਸਨ ਤਾਂ ਇਸੇ ਦੌਰਾਨ ਪੁਲ ਤੋਂ ਫਿਲਮੀ ਸਟਾਈਲ 'ਚ 2 ਵਿਅਕਤੀਆਂ ਨੇ ਥੱਲੇ ਛਾਲ ਮਾਰੀ ਅਤੇ ਭੱਜ ਗਏ।
ਇਹ ਵੀ ਪੜ੍ਹੋ : CM ਮਾਨ ਦਾ ਕੇਂਦਰ ਦੀ ਜ਼ੈੱਡ ਪਲੱਸ ਸਕਿਓਰਟੀ ਲੈਣ ਤੋਂ ਇਨਕਾਰ! ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ
ਉਨ੍ਹਾਂ ਨੂੰ ਨਹੀਂ ਪਤਾ ਲੱਗਾ ਕਿ ਕੀ ਹੋਇਆ ਹੈ ਕੀ ਨਹੀਂ। ਉੱਥੇ ਹੀ ਦੂਜੇ ਪਾਸੇ ਇਹ ਗੱਲ ਸਾਹਮਣੇ ਆਈ ਕਿ ਮਲੌਦ ਥਾਣਾ ਅਧੀਨ ਆਉਂਦੀ ਸਿਆੜ ਚੌਂਕੀ ਦੀ ਪੁਲਸ ਨੇ 29 ਮਈ ਨੂੰ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਸਾਗਰ ਵਾਸੀ ਫਗਵਾੜਾ, ਵਿਜੈ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਰਾਹੁਲ ਵਾਸੀ ਮੁਕੇਰੀਆਂ ਨੂੰ ਕਾਬੂ ਕੀਤਾ ਸੀ। ਤਰਵਿੰਦਰ ਬੇਦੀ ਚੌਂਕੀ ਇੰਚਾਰਜ ਨੇ ਦੱਸਿਆ ਕਿ ਇਹ ਤਿੰਨੋਂ ਪੁਲਸ ਰਿਮਾਂਡ 'ਤੇ ਚੱਲ ਰਹੇ ਸੀ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਅਹਿਮ ਖ਼ਬਰ, ਹੁਣ ਮੋਬਾਇਲ ’ਤੇ ਆਵੇਗਾ ਚਲਾਨ ਦਾ ਮੈਸੇਜ
ਜਦੋਂ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਨ ਮਗਰੋਂ ਪੁੱਛਗਿੱਛ ਲਈ ਸੀ. ਆਈ. ਏ. ਸਟਾਫ਼ ਲਿਆਂਦਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਖੰਨਾ ਨਵਾਂਸ਼ਹਿਰ ਮਾਰਗ ਦੇ ਸਮਰਾਲਾ ਰੋਡ ਪੁਲ 'ਤੇ 2 ਚੋਰਾਂ ਨੇ ਪੁਲਸ ਦੀ ਚੱਲਦੀ ਗੱਡੀ 'ਚੋਂ ਛਾਲ ਮਾਰ ਦਿੱਤੀ। ਚੌਂਕੀ ਇੰਚਾਰਜ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਇਹ ਵਿਅਕਤੀ ਨਸ਼ਾ ਕਰਨ ਦੇ ਵੀ ਆਦੀ ਹਨ। ਇਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਸੀ. ਆਈ. ਏ. ਸਟਾਫ਼ ਵਿਖੇ ਇਨ੍ਹਾਂ ਕੋਲੋਂ ਪੁੱਛਗਿੱਛ ਹੋਵੇਗੀ, ਜਿਸ ਕਾਰਨ ਇਹ ਛਾਲ ਮਾਰ ਗਏ। ਉਨ੍ਹਾਂ ਨੇ ਰਾਹਗੀਰਾਂ ਦੇ ਮੋਟਰਸਾਈਕਲ ਫੜ੍ਹ ਕੇ ਪਿੱਛਾ ਕੀਤਾ ਅਤੇ ਇਨ੍ਹਾਂ ਨੂੰ ਕਾਬੂ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਦਾ ਸ਼ੂਟਰ ਪਿਆਰਾ ਮਸੀਹ 3 ਸਾਥੀਆਂ ਤੇ ਅਸਲੇ ਸਣੇ ਕਾਬੂ
NEXT STORY