ਗੁਰਦਾਸਪੁਰ, (ਵਿਨੋਦ)- ਦਿਨ-ਦਿਹਾੜੇ ਇਕ ਘਰ 'ਚ ਵੜ ਕੇ ਚੋਰ ਸੋਨਾ ਅਤੇ ਔਰਤ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਿਆ।ਪੀੜਤ ਔਰਤ ਸੁਖਵਿੰਦਰ ਕੌਰ ਵਾਸੀ ਗੁਨੋਪੁਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਮੇਲ ਸਿੰਘ ਸੀ. ਆਰ. ਪੀ. ਐੱਫ. 'ਚ ਨੌਕਰੀ ਕਰਦਾ ਹੈ। ਅੱਜ ਦੁਪਹਿਰ 3 ਵਜੇ ਜਦੋਂ ਬੱਚਿਆਂ ਨੂੰ ਛੁੱਟੀ ਹੋਣ 'ਤੇ ਉਹ ਘੱਲੂਘਾਰਾ ਮੋੜ ਉਪਰ ਗਈ ਸੀ। ਜਦੋਂ ਮੈਂ ਵਾਪਸ ਆ ਰਹੀ ਸੀ ਤਾਂ ਇਕ ਨੌਜਵਾਨ ਸਾਡੇ ਘਰੋਂ ਸਿਰ 'ਤੇ ਪਰਨਾ ਬੰਨ੍ਹਿਆ ਬਾਹਰ ਨਿਕਲਿਆ। ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰੇ ਨਾਲ ਧੁੱਕਾ-ਮੁੱਕੀ ਕੀਤੀ ਅਤੇ ਮੇਰਾ ਮੋਬਾਇਲ ਵੀ ਖੋਹ ਕੇ ਫਰਾਰ ਹੋ ਗਿਆ। ਜਦੋਂ ਰੌਲਾ ਪਾਇਆ ਤਾਂ ਮੇਰਾ ਜੇਠ ਜਗਤਾਰ ਸਿੰਘ ਵੀ ਬਾਹਰ ਆ ਗਿਆ। ਮੈਂ ਆਪਣੇ ਘਰ ਜਾ ਕੇ ਜਾਂਚ ਕੀਤੀ ਤਾਂ ਉਕਤ ਨੌਜਵਾਨ ਮੇਰੀ ਅਲਮਾਰੀ ਵਿਚੋਂ ਅੱਧਾ ਕਿਲੋ ਸੋਨਾ ਚੋਰੀ ਕਰ ਕੇ ਲਿਜਾ ਚੁੱਕਾ ਸੀ।
ਇਸ ਸਬੰਧੀ ਅਸੀਂ ਸੂਚਨਾ ਪੁਰਾਣਾ ਸ਼ਾਲਾ ਪੁਲਸ ਨੂੰ ਦੇ ਦਿੱਤੀ, ਜਿਸ 'ਤੇ ਥਾਣਾ ਮੁਖੀ ਵਿਸ਼ਵਾਨਾਥ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ।
ਰੋਸ ਰੈਲੀ ਕਰ ਕੇ ਕੀਤਾ ਕੇਂਦਰ ਸਰਕਾਰ ਦਾ ਪਿੱਟ-ਸਿਆਪਾ
NEXT STORY