ਲੁਧਿਆਣਾ (ਅਨਿਲ) : ਮਹਾਨਗਰ ’ਚ ਚੋਰਾਂ ਵੱਲੋਂ ਫੈਲਾਈ ਜਾ ਰਹੀ ਦਹਿਸ਼ਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੁਲਸ ਵੱਲੋਂ ਚੋਰਾਂ ਨੂੰ ਫੜਨ ’ਚ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਚੋਰਾਂ ਦੇ ਹੌਸਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਇਸ ਦੀ ਮਿਸਾਲ ਬਾਜਵਾ ਨਗਰ ਦੇ ਕਲਿਆਣ ਨਗਰ ’ਚ ਗਲੀ ਨੰ. 3 ਵਿਚ ਬੀਤੀ ਰਾਤ ਇਕ ਫੈਕਟਰੀ ਦੇ ਬਾਹਰ ਲੱਗੀ ਏ. ਸੀ. ਦੀ ਪਾਈਪ ਚੋਰੀ ਕਰਨ ਦੀ ਇਕ ਘਟਨਾ ਬਾਰੇ ਪੀੜਤ ਲੋਕਾਂ ਵਲੋਂ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸੰਸਦ 'ਚ ਗਰਜੇ MP ਰਾਜਾ ਵੜਿੰਗ, ਪੇਸ਼ ਕੀਤੇ ਬਜਟ 'ਤੇ ਘੇਰ ਲਈ ਕੇਂਦਰ ਸਰਕਾਰ
ਇਸ ਬਾਰੇ ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਵਿਪਨ ਕੁਮਾਰ ਅਤੇ ਅੰਸ਼ੂ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਬਾਜਵਾ ਨਗਰ ਦੇ ਕਲਿਆਣ ਨਗਰ ’ਚ ਫੈਕਟਰੀ ਹੈ, ਜਿਥੇ ਸ਼ਨੀਵਾਰ ਦੀ ਅੱਧੀ ਰਾਤ ਨੂੰ 3-4 ਅਣਪਛਾਤੇ ਲੋਕਾਂ ਵਲੋਂ ਉਨ੍ਹਾਂ ਦੀ ਫੈਕਟਰੀ ਦੇ ਬਾਹਰ ਲੱਗੀਆਂ ਏ. ਸੀ. ਦੀਆਂ ਪਾਈਪਾਂ ਚੋਰੀ ਕਰ ਲਈਆਂ ਗਈਆਂ ਹਨ। ਇਸ ਕਾਰਨ ਉਨ੍ਹਾਂ ਦੀ ਫੈਕਟਰੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਨਾਲ-ਨਾਲ ਡੀ. ਵੀ. ਆਰ. ਵੀ ਸੜ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਇਕ ਹਫਤੇ ਅੰਦਰ ਇਸ ਇਲਾਕੇ ’ਚ ਕਈ ਚੋਰੀਆਂ ਹੋ ਚੁਕੀਆਂ ਹਨ, ਜਿਸ ਕਾਰਨ ਇਲਾਕਾ ਨਿਵਾਸੀ ਬਹੁਤ ਪ੍ਰੇਸ਼ਾਨ ਹਨ।
ਉਨ੍ਹਾਂ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਸਬੰਧੀ ਉਨ੍ਹਾਂ ਨੇ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਹੁਣ ਤੱਕ ਪੁਲਸ ਵਲੋਂ ਕਿਸੇ ਵੀ ਚੋਰ ਨੂੰ ਫੜਿਆ ਨਹੀਂ ਹੈ। ਵਿਪਨ ਕੁਮਾਰ ਨੇ ਦੱਸਿਆ ਕਿ ਚੋਰ ਫੈਕਟਰੀ ਦੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ, ਜਿਸ ਨਾਲ ਚੋਰਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਪਰ ਪੁਲਸ ਵਲੋਂ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਨੇ ਪੁਲਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਤੋਂ ਮੰਗ ਕਰਦਿਆਂ ਦੱਸਿਆ ਕਿ ਇਸ ਇਲਾਕੇ ’ਚ ਰਾਤ ਸਮੇਂ ਪੁਲਸ ਕਰਮਚਾਰੀਆਂ ਦੀ ਰੈਗੂਲਰ ਡਿਊਟੀ ਲਗਾਈ ਜਾਵੇ ਤਾਂ ਕਿ ਹੌਜ਼ਰੀ ਦੀ ਹੋ ਰਹੀ ਚੋਰੀ ਤੋਂ ਬਚਾਅ ਹੋ ਸਕੇ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ : ਬੱਸ ਦੀ ਸੀਟ 'ਤੇ ਖਾਣਾ ਡਿੱਗਣ ਕਾਰਨ ਡਰਾਈਵਰ-ਕੰਡਕਟਰ ਨੂੰ ਆਇਆ ਗੁੱਸਾ, ਯਾਤਰੀ ਨੂੰ ਕੁੱਟ-ਕੁੱਟ ਕੇ ਮਾਰ'ਤਾ
ਆਂਡਾ ਬਾਜ਼ਾਰ 'ਚ ਮੰਦੀ ਮਹਾਕੁੰਭ ਦਾ ਅਸਰ, ਪੋਲਟਰੀ ਉਦਯੋਗ ਨੂੰ ਲੱਗਾ ਵੱਡਾ ਝਟਕਾ
NEXT STORY