Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 28, 2026

    4:32:01 PM

  • heatwave in europe

    ਪੂਰਾ ਯੂਰਪ ਬਣਿਆ 'ਭੱਠੀ', ਇਕੱਲੇ ਫਰਾਂਸ 'ਚ 1000...

  • father and daughter die after tree falls during strong storm in jalandhar

    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਡਿੱਗੇ...

  • cm saini listened to pm modi s mann ki baat with the people of ludhiana

    CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ...

  • sudan india connection

    ਹਜ਼ਾਰਾਂ ਕਿਲੋਮੀਟਰ ਦੂਰ ਛਿੜੀ ਜੰਗ ਦੇ ਭਾਰਤ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਘੱਗਰ ’ਚ ਤੀਜੀ ਵਾਰ ਪਿਆ ਪਾੜ, ਪਾਣੀ ਖ਼ਤਰੇ ਦੇ ਨਿਸ਼ਾਨ ਉੱਪਰ, ਪਿੰਡ ਛੱਡਣ ਲਈ ਮਜਬੂਰ ਲੋਕ

PUNJAB News Punjabi(ਪੰਜਾਬ)

ਘੱਗਰ ’ਚ ਤੀਜੀ ਵਾਰ ਪਿਆ ਪਾੜ, ਪਾਣੀ ਖ਼ਤਰੇ ਦੇ ਨਿਸ਼ਾਨ ਉੱਪਰ, ਪਿੰਡ ਛੱਡਣ ਲਈ ਮਜਬੂਰ ਲੋਕ

  • Updated: 17 Jul, 2023 09:34 PM
Punjab
third breach ghaggar water above danger mark people forced leave village
  • Share
    • Facebook
    • Tumblr
    • Linkedin
    • Twitter
  • Comment

ਮਾਨਸਾ (ਸੰਦੀਪ ਮਿੱਤਲ)-ਘੱਗਰ ਦੇ ਵਧਦੇ ਪਾਣੀ ਨੂੰ ਲੈ ਕੇ ਅਜੇ ਵੀ ਸਰਦੂਲਗੜ੍ਹ ਦੇ ਲੋਕ ਸਹਿਮੇ ਹੋਏ ਹਨ। ਹਾਲਾਂਕਿ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਨਾ ਘਬਰਾਉਣ ਅਤੇ ਇਸ ਵਾਸਤੇ ਸਾਰੇ ਪੁਖ਼ਤਾ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਘੱਗਰ ਦਾ ਪਾਣੀ ਇਸ ਸਮੇਂ 24.6 ਫੁੱਟ ਦੇ ਕਰੀਬ ਚੱਲ ਰਿਹਾ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਜ਼ਿਆਦਾ ਹੈ। ਪਾਣੀ ਦੇ ਵਧਦੇ ਪੱਧਰ ਨੂੰ ਲੈ ਕੇ ਲੋਕ ਇਸ ਗੱਲ ਤੋਂ ਸਹਿਮੇ ਹੋਏ ਹਨ ਕਿ ਕਿਸੇ ਵੀ ਸਮੇਂ ਘੱਗਰ ਦਾ ਬੰਨ੍ਹ ਟੁੱਟ ਸਕਦਾ ਹੈ, ਜਿਸ ਨਾਲ ਪਿੰਡਾਂ ਦੇ ਪਿੰਡ ਪਾਣੀ ਦੀ ਲਪੇਟ ’ਚ ਆ ਜਾਣਗੇ। ਸੋਮਵਾਰ ਨੂੰ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ਤੇ ਰੋੜਕੀ ਵਿਚਕਾਰ ਘੱਗਰ ਦੇ ਬੰਨ੍ਹ ਵਿਚ ਮੁੜ ਪਾੜ ਪੈ ਗਿਆ, ਜਿਸ ਨਾਲ ਸਿਰਸਾ-ਮਾਨਸਾ ਰੋਡ ’ਤੇ ਪਾਣੀ ਭਰਨ ਤੋਂ ਇਲਾਵਾ ਪਿੰਡ ਝੰਡਾ ਖੁਰਦ, ਰੋੜਕੀ ਅਤੇ ਝੰਡਾ ਕਲਾਂ ’ਚ ਤਕਰੀਬਨ 1 ਹਜ਼ਾਰ ਏਕੜ ਫਸਲ ’ਚ ਪਾਣੀ ਭਰ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਜਨਮ ਦਿਨ ਮੌਕੇ ਗੋਵਿੰਦਾ ਦੀ ਧੀ ਅਦਾਕਾਰਾ ਟੀਨਾ ਆਹੂਜਾ ਹੋਈ ਨਤਮਸਤਕ

PunjabKesari

ਹਾਲਾਂਕਿ ਇਨ੍ਹਾਂ ਪਿੰਡ ਵਾਸੀਆਂ ਨੇ ਪਾਣੀ ਤੋਂ ਮੂਹਰੇ ਬੰਨ੍ਹ ਲਗਾ ਕੇ ਉਸ ਨੂੰ ਇਕ ਵਾਰ ਠੱਲ੍ਹ ਲਿਆ ਪਰ ਇਹ ਡਰ ਬਣਿਆ ਹੋਇਆ ਹੈ ਕਿ ਇਹ ਬੰਨ੍ਹ ਮੁੜ ਫਿਰ ਕਿਤੋਂ ਵੀ ਟੁੱਟ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰ ਵਾਰ ਹੜ੍ਹਾਂ ਦੌਰਾਨ ਘੱਗਰ ’ਚ ਇਨ੍ਹਾਂ ਥਾਵਾਂ ’ਤੇ ਪਾੜ ਜ਼ਰੂਰ ਪੈਂਦਾ ਹੈ, ਜਿਸ ਦਾ ਪਾਣੀ ਵੱਡੀ ਤਬਾਹੀ ਮਚਾਉਂਦਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਪਿੰਡ ਰੋੜਕੀ ’ਚ ਵੀ 150 ਕਿੱਲਾ ਜ਼ਮੀਨ ’ਚ ਪਾਣੀ ਭਰ ਗਿਆ ਹੈ। ਇਨ੍ਹਾਂ ਦਿਨਾਂ ’ਚ ਚਾਂਦਪੁਰਾ ਬੰਨ੍ਹ, ਰੋੜਕੀ ਬੰਨ੍ਹ ਅਤੇ ਝੰਡਾ ਖੁਰਦ ਬੰਨ੍ਹ ’ਚ ਪਾੜ ਪੈ ਚੁੱਕਾ ਹੈ। ਹੁਣ ਇਹ ਡਰ ਬਣਿਆ ਹੋਇਆ ਹੈ ਕਿ ਜਿਸ ਤਰ੍ਹਾਂ ਘੱਗਰ ’ਚ ਪਾਣੀ ਦਾ ਪੱਧਰ ਘਟਨ ਦਾ ਨਾਂ ਨਹੀਂ ਲੈ ਰਿਹਾ, ਉਸ ਨਾਲ ਕਿਤੋਂ ਵੀ ਵੱਡਾ ਪਾੜ ਪੈ ਸਕਦਾ ਹੈ, ਜਿਸ ਨੂੰ ਪੂਰਨਾ ਔਖਾ ਹੋ ਜਾਵੇਗਾ। ਇਸ ਨਾਲ ਮੋਫਰ, ਦਾਨੇਵਾਲਾ, ਦਾਨਗੜ੍ਹ, ਮਲਕੋ ਆਦਿ ਦਰਜਨਾਂ ਪਿੰਡਾਂ ’ਚ ਪਾਣੀ ਭਰ ਜਾਵੇਗਾ। ਹਾਲਾਂਕਿ ਪਾਣੀ ਅਜੇ ਕੰਟਰੋਲ ’ਚ ਹੈ ਪਰ ਕਈ ਥਾਵਾਂ ’ਤੇ ਪਾਣੀ ਦਾ ਵਧਦਾ ਪੱਧਰ ਦੇਖਦਿਆਂ ਬੰਨ੍ਹ ਟੁੱਟਣ ਦੀ ਸੰਭਾਵਨਾ ਨੂੰ ਲੈ ਕੇ ਪਿੰਡਾਂ ਵਿਚ ਪਾਣੀ ਵੜਨ ਤੋਂ ਰੋਕਣ ਲਈ ਬੰਨ੍ਹ ਮਾਰੇ ਜਾ ਰਹੇ ਹਨ।

PunjabKesari

ਸੋਮਵਾਰ ਦੀ ਸਵੇਰ ਪਿੰਡ ਖਿਆਲੀ ਚਹਿਲਾਂਵਾਲਾ, ਝੁਨੀਰ ਅਤੇ ਦਾਨੇਵਾਲਾ ਦੇ ਲੋਕਾਂ ’ਚ ਇਸ ਨੂੰ ਲੈ ਕੇ ਡਾਂਗਾਂ-ਰੋੜੇ ਵੀ ਚੱਲੇ ਅਤੇ ਪੁਲਸ ਨੇ ਸਥਿਤੀ ਨੂੰ ਮੁਸ਼ਕਿਲ ਨਾਲ ਕੰਟਰੋਲ ਕੀਤਾ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਮੁੜ ਸੋਮਵਾਰ ਪਿੰਡ ਸਰਦਾਰੇਵਾਲਾ, ਬਰਨ, ਦਾਨੇਵਾਲਾ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਅਤੇ ਸਥਿਤੀ ਨੂੰ ਨਾਜ਼ੁਕ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪਾਣੀ ’ਚ ਘਿਰੇ ਲੋਕਾਂ ਦੀ ਮੱਦਦ ਲਈ ਸਾਹਮਣੇ ਆਵੇ ਕਿਉਂਕਿ ਬੰਨ੍ਹ ਟੁੱਟਣ ਦੇ ਖ਼ਤਰੇ ਨੂੰ ਲੈ ਕੇ ਕੁਝ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕ ਸਰਕਾਰ ਤੋਂ ਬੇਆਸ ਹਨ ਅਤੇ ਉਹ ਆਪ-ਮੁਹਾਰੇ ਪਾਣੀ ਨੂੰ ਠੱਲ੍ਹਣ ਅਤੇ ਆਪਣਾ ਸਾਮਾਨ ਸੰਭਾਲਣ ਵਿਚ ਲੱਗੇ ਹੋਏ ਹਨ। ਮੋਫਰ ਨੇ ਕਿਹਾ ਕਿ ਘੱਗਰ ਦੇ ਪਾਣੀ ਦਾ ਪੱਧਰ 24.6 ਫੁੱਟ ਤੱਕ ਹੈ। ਪਾਣੀ ਲਗਾਤਾਰ ਵਧ ਰਿਹਾ ਹੈ। ਇਸ ਨਾਲ ਸਰਦੂਲਗੜ੍ਹ, ਝੁਨੀਰ, ਬੁਢਲਾਡਾ ਅਤੇ ਹਰਿਆਣਾ ਦੇ ਕਈ ਪਿੰਡਾਂ ਦੇ ਲੋਕ ਡਰੇ ਸਹਿਮੇ ਬੈਠੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਲੋਕਾਂ ਦੀ ਮੱਦਦ ਲਈ ਅੱਗੇ ਆਵੇ।

ਦਵਾਈ, ਰਾਸ਼ਨ ਅਤੇ ਜ਼ਰੂਰੀ ਵਸਤਾਂ ਲੋਕਾਂ ਨੂੰ ਮੁਹੱਈਆ ਕਰਵਾਏ। ਸਿਰਫ ਸਰਕਾਰ ਦੌਰੇ ਕਰਨ ਵਿਚ ਨਾ ਰਹੇ, ਬਲਕਿ ਜ਼ਮੀਨੀ ਹਕੀਕਤ ਵੀ ਪਛਾਣੇ। ਇਸ ਮੌਕੇ ਮੋਫਰ ਨਾਲ ਡੇਰਾ ਡੁੰਮ ਵਾਲੇ ਬਾਬਾ ਜੀ ਮੱਖਣ ਮੁਨੀ ਜੀ ਅਤੇ ਅਨੇਕਾਂ ਕਾਂਗਰਸੀ ਆਗੂ ਹਾਜ਼ਰ ਸਨ। ਉਧਰ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਰਕਾਰ ਵੱਲੋਂ ਹੜ੍ਹਾਂ ਦੀ ਰੋਕਥਾਮ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਜੇਕਰ ਘੱਗਰ ਟੁੱਟਣ ਨਾਲ ਪਿੰਡਾਂ ’ਚ ਪਾਣੀ ਆਉਂਦਾ ਹੈ ਤਾਂ ਇਸ ਲਈ ਵੀ ਅਗਾਊਂ ਪ੍ਰਬੰਧ ਹਨ ਪਰ ਸਥਿਤੀ ਤੋਂ ਲੱਗਦਾ ਹੈ ਕਿ ਹੁਣ ਪਾਣੀ ਦਾ ਪੱਧਰ ਘਟੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਲੈ ਕੇ ਆਪਸ ਵਿਚ ਝਗੜਾ ਨਾ ਕਰਨ ਕਿਉਂਕਿ ਜੇਕਰ ਪ੍ਰਸ਼ਾਸਨ ਅਤੇ ਪੁਲਸ ਉਨ੍ਹਾਂ ਦੇ ਝਗੜਿਆਂ ਵਿਚ ਉਲਝ ਗਿਆ ਤਾਂ ਅਸੀਂ ਹੜ੍ਹਾਂ ਦਾ ਮੁਕਾਬਲਾ ਕਿਵੇਂ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਦਿਨ-ਰਾਤ ਘੱਗਰ ਦਾ ਦੌਰਾ ਕਰ ਰਹੇ ਹਨ ਅਤੇ ਪਲ ਪਲ ਦੀ ਰਿਪੋਰਟ ਸਰਕਾਰ ਕੋਲ ਜਾ ਰਹੀ ਹੈ। ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਵੱਡੇ ਪੱਧਰ ’ਤੇ ਫੌਜ ਵੀ ਬੁਲਾਈ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Ghaggar
  • Water
  • Sign Of Danger
  • Forced People
  • Residents Of Sardulgarh
  • Dam Broke
  • ਘੱਗਰ
  • ਪਾਣੀ
  • ਖ਼ਤਰੇ ਦਾ ਨਿਸ਼ਾਨ
  • ਮਜਬੂਰ ਲੋਕ
  • ਸਰਦੂਲਗੜ੍ਹ ਵਾਸੀ
  • ਬੰਨ੍ਹ ਟੁੱਟਿਆ

ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੀ ਡਿਗਰੀ ਨਿਕਲੀ ਜਾਅਲੀ, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

NEXT STORY

Stories You May Like

  • 30 feet wide crack in bathinda rajwahe
    ਬਠਿੰਡਾ ਰਜਵਾਹੇ ’ਚ ਪਿਆ 30 ਫੁੱਟ ਚੌੜਾ ਪਾੜ, ਕਈ ਏਕੜ ਖੇਤਾਂ ’ਚ ਭਰਿਆ ਪਾਣੀ
  • footprints of a leopard like animal were also found near village gunachaur
    ਪੰਜਾਬ ਦੇ ਇਸ ਪਿੰਡ 'ਚ ਫ਼ੈਲੀ ਦਹਿਸ਼ਤ! ਰਾਤ ਵੇਲੇ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗੇ ਲੋਕ
  • lockdown begun
    ਇਲਾਕੇ 'ਚ ਲੱਗ ਗਿਆ Lockdown! ਘਰਾਂ 'ਚ ਰਹਿਣ ਲਈ ਮਜਬੂਰ ਹੋਏ ਟੈਕਸਾਸ ਦੇ ਲੋਕ
  • versova beach people sleep viral video
    ਘਰ ਛੱਡ Beach 'ਤੇ ਸੌਣ ਲਈ ਮਜਬੂਰ ਹੋਏ ਮੁੰਬਈ ਦੇ ਲੋਕ, ਵਾਇਰਲ ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼
  • warning bell for the residents of ferozepur
    ਫਿਰੋਜ਼ਪੁਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਦਰਿਆ ਕੰਢੇ ਵੱਸਦੇ ਪਿੰਡਾਂ ਨੂੰ ਪਈ ਵੱਡੀ ਟੈਨਸ਼ਨ
  • alarm bell for these villages of punjab
    ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਪੜ੍ਹੋ ਕੀ ਹੈ ਕਾਰਨ
  • city dwellers thirsty for water
    ਪਾਣੀ ਲਈ ਤਰਸੇ ਸ਼ਹਿਰ ਵਾਸੀ, ਗੁੱਸੇ 'ਚ ਉੱਤਰੇ ਸੜਕਾਂ 'ਤੇ, ਕਾਂਗਰਸ-ਭਾਜਪਾ ਇੱਕੋ ਮੰਚ 'ਤੇ
  • municipal council election  election process postponed
    ਪਾਤੜਾਂ ਨਗਰ ਕੌਂਸਲ ਚੋਣਾਂ 'ਚ ਪ੍ਰਸ਼ਾਸਨ ਨੇ ਲਾਈ 'ਮੁਲਤਵੀ ਦੀ ਹੈਟ੍ਰਿਕ', ਤੀਜੀ ਵਾਰ ਪ੍ਰਕਿਰਿਆ ਟਾਲੀ
  • father and daughter die after tree falls during strong storm in jalandhar
    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਡਿੱਗੇ ਦਰੱਖ਼ਤ, ਪਿਓ-ਧੀ ਦੀ ਦਰਦਨਾਕ ਮੌਤ
  • pinkoo tv round round video
    ਗੋਲ ਚੀਜ਼ਾਂ ਦੀ ਪਛਾਣ ਕਰਵਾਉਣ ਲਈ ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਇਹ...
  • big weather warning for these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ...
  • two person arrested
    ਠੇਕੇਦਾਰ ਦੀ ਸਵਿੱਫਟ ਡਿਜ਼ਾਇਰ ਕਾਰ ਲੈ ਕੇ ਭੱਜਣ ਵਾਲੇ ਅੰਮ੍ਰਿਤਸਰ ਦੇ 2 ਨੌਜਵਾਨ...
  • drunk father throws son down in jalandhar
    ਜਲੰਧਰ: ਨਸ਼ੇ 'ਚ ਟੱਲੀ ਪਿਓ ਨੇ ਜਵਾਕ ਨੂੰ ਹੇਠਾਂ ਸੁੱਟਿਆ, ਖ਼ੁਦ ਵੀ ਹੋਇਆ ਬੇਹੋਸ਼
  • girl deadbody found at jalandhar cantt railway station
    ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਮਿਲੀ ਕੁੜੀ ਦੀ ਲਾਸ਼, ਨਹੀਂ ਹੋਈ ਪਛਾਣ
  • train delays become a problem in the middle of summer
    ਗਰਮੀ ਦੇ ਵਿਚਕਾਰ ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਨਵੀਂ ਦਿੱਲੀ-ਵੈਸ਼ਨੋ ਦੇਵੀ...
  • earthquake in chandigarh punjab
    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ
Trending
Ek Nazar
the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • parents only son dies
      ਪੰਜਾਬ 'ਚ ਵੱਡਾ ਹਾਦਸਾ: ਬੁਝ ਗਏ 2 ਘਰਾਂ ਦੇ ਚਿਰਾਗ, ਤੜਫ਼-ਤੜਫ਼ ਕੇ ਨਿਕਲੀ ਜਾਨ
    • fraud case
      3 BHK ਫਲੈਟ ਦੇ ਨਾਂ ’ਤੇ 23.40 ਲੱਖ ਦੀ ਠੱਗੀ, ਦੋ ਖ਼ਿਲਾਫ਼ ਕੇਸ ਦਰਜ
    • bathinda barnala national highway jam in punjab
      ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ! ਵਾਹਨਾਂ ਦੀਆਂ ਲੱਗੀਆਂ ਲੰਬੀਆਂ...
    • heartbreaking incident in moga stray dogs attack man on way home from fields
      ਮੋਗਾ 'ਚ ਰੂਹ ਕੰਬਾਊ ਘਟਨਾ! ਬੰਦੇ 'ਤੇ ਅਚਾਨਕ ਅਵਾਰਾ ਕੁੱਤਿਆਂ ਦਾ ਹਮਲਾ,...
    • major accident in punjab tragic death of 3 boys
      ਪੰਜਾਬ 'ਚ ਵੱਡਾ ਹਾਦਸਾ, 3 ਮੁੰਡਿਆਂ ਦੀ ਦਰਦਨਾਕ ਮੌਤ, ਭਿਆਨਕ ਮੰਜ਼ਰ ਦੇਖਣ ਵਾਲਿਆਂ...
    • city dwellers thirsty for water
      ਪਾਣੀ ਲਈ ਤਰਸੇ ਸ਼ਹਿਰ ਵਾਸੀ, ਗੁੱਸੇ 'ਚ ਉੱਤਰੇ ਸੜਕਾਂ 'ਤੇ, ਕਾਂਗਰਸ-ਭਾਜਪਾ...
    • train delays become a problem in the middle of summer
      ਗਰਮੀ ਦੇ ਵਿਚਕਾਰ ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਨਵੀਂ ਦਿੱਲੀ-ਵੈਸ਼ਨੋ ਦੇਵੀ...
    • two buses collide head on near dhariwal
      ਧਾਰੀਵਾਲ ਨੇੜੇ ਸਰਕਾਰੀ ਬੱਸ ਤੇ ਸੰਗਤਾਂ ਨਾਲ ਭਰੀ ਬੱਸ ਦੀ ਆਹਮੋ-ਸਾਹਮਣੇ ਟੱਕਰ, ਕਈ...
    • accident case
      ਡਿਊਟੀ ਤੋਂ ਘਰ ਪਰਤ ਰਹੇ ਸਕਿਓਰਿਟੀ ਗਾਰਡ ਦੀ ਸੜਕ ਹਾਦਸੇ ’ਚ ਮੌਤ
    • a smuggler caught with heroin worth rs 52 50 lakh
      52.50 ਲੱਖ ਰੁਪਏ ਦੀ ਹੈਰੋਇਨ ਸਮੇਤ ਫੜ੍ਹਿਆ ਇੱਕ ਤਸਕਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +