ਲੁਧਿਆਣਾ (ਹਿਤੇਸ਼, ਸੰਨੀ) : ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਤੇ ਨਗਰ ਨਿਗਮ ਵੱਲੋਂ ਵੀ ਬਿਨਾਂ ਕਿਸੇ ਪੁਖ਼ਤਾ ਪਲਾਨਿੰਗ ਦੇ ਐਲੀਵੇਟਿਡ ਰੋਡ ’ਤੇ ਭਾਈ ਬਾਲਾ ਚੌਂਕ ਤੋਂ ਅੱਗੇ ਦਾ ਰਸਤਾ ਖੋਲ੍ਹਣ ਦੀ ਵਜ੍ਹਾ ਨਾਲ ਲੋਕਾਂ ਨੂੰ ਮਿਲੀ ਰਾਹਤ ਆਫ਼ਤ ’ਚ ਬਦਲ ਗਈ ਹੈ। ਉਕਤ ਰਸਤਾ ਖੋਲ੍ਹਣ ਨਾਲ ਫਿਰੋਜ਼ਪੁਰ ਰੋਡ ਤੋਂ ਆਉਣ ਵਾਲੇ ਵਾਹਨਾਂ ਦਾ ਲੋਡ ਇਕਦਮ ਵੱਧਣ ਕਾਰਨ ਜਗਰਾਓਂ ਪੁਲ ’ਤੇ ਟ੍ਰੈਫਿਕ ਬੇਕਾਬੂ ਹੋ ਗਿਆ ਹੈ। ਐਲੀਵੇਟਿਡ ਰੋਡ ਦੇ ਡਾਊਨ ਰੈਂਪ ਅਤੇ ਦੁਰਗਾ ਮਾਤਾ ਮੰਦਰ ਚੌਂਕ ਤੋਂ ਹੀ ਲੋਕਾਂ ਦੇ ਘੰਟਿਆਂ ਜਾਮ ’ਚ ਫਸੇ ਰਹਿਣ ਦੀ ਵਜ੍ਹਾ ਨਾਲ ਹੋ ਰਹੀ ਕਿਰਕਰੀ ਦੇ ਮੱਦੇਨਜ਼ਰ ਐੱਨ. ਐੱਚ. ਏ. ਆਈ. ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਜਲਦਬਾਜ਼ੀ ’ਚ ਐਲੀਵੇਟਿਡ ਰੋਡ ’ਤੇ ਭਾਈ ਬਾਲਾ ਚੌਂਕ ਤੋਂ ਅੱਗੇ ਦਾ ਰਸਤਾ ਸ਼ੁੱਕਰਵਾਰ ਤੋਂ 3 ਦਿਨ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਡੂੰਘੀ ਚਿੰਤਾ ਵਾਲੀ ਖ਼ਬਰ, ਇਸ ਰਿਪੋਰਟ 'ਚ ਹੋਇਆ ਡਰਾ ਦੇਣ ਵਾਲਾ ਖ਼ੁਲਾਸਾ
ਪੁਲਸ ਵੱਲੋਂ ਇਹ ਦਿੱਤਾ ਜਾ ਰਿਹੈ ਹਵਾਲਾ
ਭਾਈਬਾਲਾ ਚੌਂਕ ਤੋਂ ਅੱਗੇ ਜਗਰਾਓਂ ਪੁਲ ਤੱਕ ਦਾ ਰਸਤਾ 3 ਦਿਨ ਲਈ ਬੰਦ ਕਰਨ ਨੂੰ ਲੈ ਕੇ ਪੁਲਸ ਵੱਲੋਂ ਬਾਕਾਇਦਾ ਸੋਸ਼ਲ ਮੀਡੀਆ ਜ਼ਰੀਏ ਅਲਰਟ ਜਾਰੀ ਕੀਤਾ ਗਿਆ ਹੈ। ਭਾਵੇਂ ਇਸ ਦੇ ਲਈ ਐਡੀਵੇਟਿਡ ਰੋਡ ਦੇ ਨਵੇਂ ਬਣੇ ਹਿੱਸੇ ਨੂੰ ਫਾਈਨਲ ਟੱਚ ਦੇਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਸੂਤਰਾਂ ਮੁਤਾਬਕ ਇਨ੍ਹਾਂ 3 ਦਿਨਾਂ ਦੌਰਾਨ ਪੁਲਸ ਵੱਲੋਂ ਪੁਲ ਤੱਕ ਦੇ ਹਿੱਸੇ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਨਜਿੱਠਣ ਦੀ ਰੂਪ-ਰੇਖਾ ਬਣਾਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਦੰਦਾਂ ਦੇ ਡਾਕਟਰਾਂ ਨੂੰ ਲੈ ਕੇ ਬੇਹੱਦ ਜ਼ਰੂਰੀ ਖ਼ਬਰ, ਪੜ੍ਹੋ ਕੀ ਪੂਰਾ ਮਾਮਲਾ
ਇਸ ਵਜ੍ਹਾ ਨਾਲ ਆ ਰਹੀ ਹੈ ਸਮੱਸਿਆ
ਇਸ ਮਾਮਲੇ ’ਚ ਰੋਡ ਸੇਫਟੀ ਕੌਂਸਲ ਦੇ ਮੈਂਬਰ ਰਾਹੁਲ ਵਰਮਾ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਰੋਡ ਤੋਂ ਆਉਣ ਵਾਲੇ ਵਾਹਨਾਂ ਦਾ ਲੋਡ ਤਾਂ ਜਗਰਾਓਂ ਪੁਲ ’ਤੇ ਵਧਿਆ ਹੀ ਹੈ, ਭਾਰਤ ਨਗਰ ਚੌਂਕ ਤੋਂ ਹੇਠਾਂ ਅਤੇ ਉੱਪਰ ਤੋਂ ਬੱਸ ਸਟੈਂਡ ਵੱਲ ਜਾਣ ਵਾਲਾ ਰਸਤਾ ਵੀ ਬੰਦ ਹੋਣ ਕਾਰਨ ਲੋਕ ਬੱਸ ਸਟੈਂਡ ਸਾਈਡ ਜਾਣ ਲਈ ਇਹੀ ਰਸਤਾ ਅਪਣਾ ਰਹੇ ਹਨ। ਇਸੇ ਤਰ੍ਹਾਂ ਮਾਲ ਰੋਡ, ਡੀ. ਸੀ. ਆਫਿਸ ਵੱਲੋਂ ਆਉਣ ਵਾਲੇ ਲੋਕ ਵੀ ਬੱਸ ਸਟੈਂਡ ਸਾਈਡ ਜਾਣ ਲਈ ਦੁਰਗਾ ਮਾਤਾ ਮੰਦਰ ਚੌਂਕ ਤੋਂ ਯੂ-ਟਰਨ ਲੈਂਦੇ ਹਨ, ਜਿਸ ਸਮੱਸਿਆ ਦਾ ਹੱਲ ਆਉਣ ਵਾਲੇ ਦਿਨਾਂ ਦੌਰਾਨ ਫਲਾਈਓਵਰ ’ਤੇ ਸਲੈਬ ਪਾਉਣ ਤੋਂ ਬਾਅਦ ਭਾਰਤ ਨਗਰ ਚੌਂਕ ’ਚ ਹੇਠਾਂ ਰਸਤਾ ਖੁੱਲ੍ਹਣ ’ਤੇ ਹੋਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' ਵਿਧਾਇਕ ਗੱਜਣਮਾਜਰਾ ਦੀ ਸਿਹਤ ਨਾਸਾਜ਼, 5 ਡਾਕਟਰ ਤਿਆਰ ਕਰਨਗੇ ਮੈਡੀਕਲ ਰਿਪੋਰਟ
NEXT STORY