Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    12:05:58 AM

  • tarun chugh will be in rajya sabha

    ਤਰੁਣ ਚੁੱਘ ਜਾਣਗੇ ਰਾਜ ਸਭਾ, ਮਿਲੇਗੀ ਵੱਡੀ...

  • tarun chugh rajya sabha candidate from mp

    ਤਰੁਣ ਚੁੱਘ ਦਾ ਸਿਆਸੀ ਕੱਦ ਹੋਰ ਵਧਿਆ, ਭਾਜਪਾ ਨੇ...

  • company closed 700 employees became unemployed

    ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700...

  • dispute between a police officer and his wife created a ruckus

    ਪੰਜਾਬ ਦੇ ਇਸ ਥਾਣੇ 'ਚ ਭਖਿਆ ਮਾਹੌਲ! ਬੁਲਾਉਣੀ ਪਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਪੰਜਾਬ 'ਚ ਦੰਦਾਂ ਦੇ ਡਾਕਟਰਾਂ ਨੂੰ ਲੈ ਕੇ ਬੇਹੱਦ ਜ਼ਰੂਰੀ ਖ਼ਬਰ, ਚਿੰਤਾ ਭਰਿਆ ਹੈ ਪੂਰਾ ਮਾਮਲਾ

PUNJAB News Punjabi(ਪੰਜਾਬ)

ਪੰਜਾਬ 'ਚ ਦੰਦਾਂ ਦੇ ਡਾਕਟਰਾਂ ਨੂੰ ਲੈ ਕੇ ਬੇਹੱਦ ਜ਼ਰੂਰੀ ਖ਼ਬਰ, ਚਿੰਤਾ ਭਰਿਆ ਹੈ ਪੂਰਾ ਮਾਮਲਾ

  • Edited By Babita,
  • Updated: 17 Nov, 2023 09:12 AM
Chandigarh
very important news regarding dentists in punjab
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅਰਚਨਾ) : ਪੰਜਾਬ 'ਚ ਦੰਦਾਂ ਦੇ ਡਾਕਟਰਾਂ ਦਾ ਭਵਿੱਖ ਖ਼ਤਰੇ 'ਚ ਹੈ। ਸੂਬੇ 'ਚ ਡੈਂਟਲ ਸਰਜਨਾਂ ਲਈ ਰੁਜ਼ਗਾਰ ਦੀ ਘਾਟ ਨੇ ਮੈਡੀਕਲ ਵਿਦਿਆਰਥੀਆਂ ਨੂੰ ਦੰਦਾਂ ਦੀ ਪੜ੍ਹਾਈ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਡੀਕਲ ਵਿਦਿਆਰਥੀ ਬੀ. ਡੀ. ਐੱਸ. ਵੱਲ ਨਹੀਂ, ਐੱਮ. ਬੀ. ਬੀ. ਐੱਸ. ਵੱਲ ਹੀ ਧਿਆਨ ਦੇ ਰਹੇ ਹਨ। ਪੰਜਾਬ ਦੇ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਹਸਪਤਾਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ 'ਚ ਡੈਂਟਲ ਸਰਜਨਾਂ ਦੀਆਂ ਆਸਾਮੀਆਂ ਵਧਾਉਣੀਆਂ ਜ਼ਰੂਰੀ ਹੋ ਗਈਆਂ ਹਨ। ਪ੍ਰਾਇਮਰੀ ਹੈਲਥ ਸੈਂਟਰਾਂ 'ਚ ਇਕ ਡੈਂਟਲ ਸਰਜਨ ਦੀ ਨਿਯੁਕਤੀ ਵੀ ਲਾਜ਼ਮੀ ਹੋ ਗਈ ਹੈ। ਮੈਡੀਕਲ ਵਿਦਿਆਰਥੀ ਵੀ ਐੱਮ. ਬੀ. ਬੀ. ਐੱਸ. ਕੋਰਸ ਵਾਂਗ ਬੀ. ਡੀ. ਐੱਸ. ਪੜ੍ਹਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣਗੇ।
ਕੌਂਸਲਿੰਗ ਦੇ 6 ਗੇੜ ਪੂਰੇ, ਫਿਰ ਵੀ ਖ਼ਾਲੀ ਰਹਿ ਗਈਆਂ 228 ਸੀਟਾਂ
ਹਾਲਾਤ ਇਹ ਹਨ ਕਿ ਪੰਜਾਬ ਦੇ 16 ਡੈਂਟਲ ਕਾਲਜਾਂ ਦੀਆਂ 1350 ਸੀਟਾਂ ਵਿਚੋਂ 228 ਖ਼ਾਲੀ ਪਈਆਂ ਹਨ। ਇਹ ਸੀਟਾਂ ਹੁਣ ਨਹੀਂ ਭਰੀਆਂ ਜਾਣਗੀਆਂ ਕਿਉਂਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ, ਫਰੀਦਕੋਟ ਵਲੋਂ ਬੈਚੁਲਰ ਆਫ਼ ਡੈਂਟਲ ਸਾਇੰਸ (ਬੀ. ਡੀ. ਐੱਸ.) 'ਚ ਦਾਖ਼ਲੇ ਲਈ ਬੁੱਧਵਾਰ ਕਰਵਾਈ ਗਈ ਕੌਂਸਲਿੰਗ ਦੇ ਛੇਵੇਂ ਅਤੇ ਅਾਖਰੀ ਦੌਰ ਵਿਚ ਸਿਰਫ਼ 6-6 ਉਮੀਦਵਾਰਾਂ ਨੇ ਹੀ ਦਾਖਲੇ ਵਿਚ ਦਿਲਚਸਪੀ ਦਿਖਾਈ ਹੈ। ਯੂਨੀਵਰਸਿਟੀ ਵਲੋਂ ਕਰਵਾਈ ਗਈ ਕੌਂਸਲਿੰਗ ਦੇ 5 ਦੌਰਾਂ ਵਿਚ ਸਿਰਫ਼ 1116 ਸੀਟਾਂ ਹੀ ਭਰੀਆਂ ਜਾ ਸਕੀਆਂ। ਛੇਵੇਂ ਦੌਰ ਤੋਂ ਬਾਅਦ 16 ਡੈਂਟਲ ਕਾਲਜਾਂ ਦੀਆਂ ਸਿਰਫ਼ 1122 ਸੀਟਾਂ ਹੀ ਭਰੀਆਂ ਜਾ ਸਕੀਆਂ ਹਨ। ਮੈਡੀਕਲ ਕੌਂਸਲਿੰਗ ਕਮੇਟੀ ਵਲੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਛੇਵਾਂ ਦੌਰ ਕਰਵਾਇਆ ਗਿਆ ਹੈ। ਐੱਮ. ਬੀ. ਬੀ. ਐੱਸ. ਅਤੇ ਬੀ. ਡੀ. ਐੱਸ. ਕੋਰਸਾਂ 'ਚ ਦਾਖ਼ਲੇ ਲਈ ਕਟ ਆਫ਼ ਤਾਰੀਖ਼ 30 ਸਤੰਬਰ ਰੱਖੀ ਗਈ ਸੀ। ਡੈਂਟਲ ਕਾਲਜਾਂ ਦੀਆਂ ਸੀਟਾਂ ਖ਼ਾਲੀ ਰਹਿਣ ਤੋਂ ਬਾਅਦ ਵੱਖ-ਵੱਖ ਡੈਂਟਲ ਕਾਲਜਾਂ ਦੇ ਪ੍ਰਬੰਧਕਾਂ ਨੇ ਮੈਡੀਕਲ ਕੌਂਸਲਿੰਗ ਕਮੇਟੀ ਨੂੰ ਤਾਰੀਖ਼ ਵਧਾਉਣ ਲਈ ਕਿਹਾ ਸੀ। ਕਾਲਜ ਪ੍ਰਬੰਧਕਾਂ ਦੀ ਬੇਨਤੀ ਨੂੰ ਧਿਆਨ 'ਚ ਰੱਖਦਿਆਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਤਾਰੀਖ਼ ਵਧਾਉਣ ਲਈ ਸੁਪਰੀਮ ਕੋਰਟ ਤੋਂ ਮਨਜ਼ੂਰੀ ਮੰਗੀ ਸੀ। ਇਸ ਕਾਰਨ ਅਦਾਲਤ ਨੇ ਕੌਂਸਲਿੰਗ ਲਈ 15 ਨਵੰਬਰ ਦੀ ਤਾਰੀਖ਼ ਤੈਅ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਨੇ ਕਰ ਦਿੱਤਾ ਵੱਡਾ ਐਲਾਨ (ਵੀਡੀਓ)
ਨੀਟ ਪ੍ਰੀਖਿਆ ਦੀ ਤਿਆਰੀ ’ਚ ਲੱਗ ਜਾਂਦੇ ਹਨ ਵਿਦਿਆਰਥੀ
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫਰੀਦਕੋਟ ਦੇ ਸੁਪਰੀਡੈਂਟ ਦਰਪਿੰਦਰ ਸਿੰਘ ਦਾ ਕਹਿਣਾ ਹੈ ਕਿ ਡੈਂਟਲ ਕਾਲਜਾਂ 'ਚ ਬੀ. ਡੀ. ਐੱਸ. ਕੋਰਸ 'ਚ ਦਾਖ਼ਲੇ ਲਈ ਕੌਂਸਲਿੰਗ ਕੀਤੀ ਜਾ ਚੁੱਕੀ ਹੈ ਅਤੇ ਹੁਣ 228 ਸੀਟਾਂ ਖ਼ਾਲੀ ਰਹਿ ਗਈਆਂ ਹਨ ਕਿਉਂਕਿ ਅੰਡਰ ਗ੍ਰੈਜੂਏਟ ਕੋਰਸ 'ਚ ਦਾਖ਼ਲੇ ਲਈ ਨੈਸ਼ਨਲ ਐਲਿਜੀਬਿਲਟੀ ਐਂਡ ਐਂਟਰੈਂਸ ਟੈਸਟ (ਐੱਨ. ਈ. ਈ. ਟੀ.) ਅਪ੍ਰੈਲ ਜਾਂ ਮਈ ਮਹੀਨੇ 'ਚ ਕਰਵਾਇਆ ਜਾਂਦਾ ਹੈ ਅਤੇ ਇਸ 'ਚ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ ਕਿਉਂਕਿ ਮੈਡੀਕਲ ਵਿਦਿਆਰਥੀ ਐੱਮ. ਬੀ. ਬੀ. ਐੱਸ. 'ਚ ਦਾਖ਼ਲਾ ਲੈਣਾ ਚਾਹੁੰਦੇ ਹਨ ਤਾਂ ਉਹ 2024 ਲਈ ਨੀਟ ਪ੍ਰੀਖਿਆ ਦੀ ਤਿਆਰੀ 'ਚ ਜੁੱਟ ਜਾਂਦੇ ਹਨ।
ਪਹਿਲਾਂ ਵੀ ਖ਼ਾਲੀ ਰਹਿੰਦੀਆਂ ਰਹੀਆਂ ਹਨ ਪ੍ਰਾਈਵੇਟ ਕਾਲਜਾਂ ’ਚ ਸੀਟਾਂ
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਡੈਂਟਲ ਕਾਲਜਾਂ 'ਚ ਸੀਟਾਂ ਖ਼ਾਲੀ ਰਹੀਆਂ ਹਨ। ਕਈ ਸਾਲਾਂ ਤੋਂ ਪ੍ਰਾਈਵੇਟ ਡੈਂਟਲ ਕਾਲਜਾਂ ਦੀਆਂ ਬੀ. ਡੀ. ਐੱਸ. ਸੀਟਾਂ ਖ਼ਾਲੀ ਰਹਿ ਰਹੀਆਂ ਹਨ। ਉਹ ਬੱਚੇ, ਜੋ ਕੌਂਸਲਿੰਗ ਦੇ ਸ਼ੁਰੂਆਤੀ ਦੌਰ 'ਚ ਬੀ. ਡੀ. ਐੱਸ. 'ਚ ਦਾਖ਼ਲਾ ਲੈਂਦੇ ਹਨ, ਉਹ ਬਾਅਦ 'ਚ ਐੱਮ. ਬੀ. ਬੀ. ਐੱਸ. 'ਚ ਚਲੇ ਜਾਂਦੇ ਹਨ। ਉਂਝ ਵੀ ਪ੍ਰਾਈਵੇਟ ਡੈਂਟਲ ਕਾਲਜਾਂ ਦੀ ਫ਼ੀਸ ਸਰਕਾਰੀ ਡੈਂਟਲ ਕਾਲਜਾਂ ਦੇ ਮੁਕਾਬਲੇ ਵੱਧ ਅਤੇ ਲੱਗਭਗ ਦੁੱਗਣੀ ਹੈ। ਇਸ ਕਾਰਨ ਵੀ ਬੱਚੇ ਅਕਸਰ ਪ੍ਰਾਈਵੇਟ ਡੈਂਟਲ ਕਾਲਜਾਂ 'ਚ ਆਪਣੀਆਂ ਸੀਟਾਂ ਛੱਡ ਦਿੰਦੇ ਹਨ। ਬੀ. ਡੀ. ਐੱਸ. ਦੀ ਰਾਖਵੀਂ ਸ਼੍ਰੇਣੀ ਅਧੀਨ ਦਾਖ਼ਲਾ ਲੈਣ ਵਾਲੇ ਬੱਚਿਆਂ ਨੂੰ ਵੀ ਬਾਅਦ 'ਚ ਐੱਮ. ਬੀ. ਬੀ. ਐੱਸ. ਦੀ ਮੈਡੀਸਨ ਫੈਕਲਟੀ 'ਚ ਦਾਖ਼ਲਾ ਮਿਲ ਜਾਂਦਾ ਹੈ ਤੇ ਉਹ ਵੀ ਬੀ. ਡੀ.ਐੱਸ. ਛੱਡ ਦਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਡੂੰਘੀ ਚਿੰਤਾ ਵਾਲੀ ਖ਼ਬਰ, ਇਸ ਰਿਪੋਰਟ 'ਚ ਹੋਇਆ ਡਰਾ ਦੇਣ ਵਾਲਾ ਖ਼ੁਲਾਸਾ
ਡੈਂਟਲ ਮਾਹਰਾਂ ਨੂੰ ਦੇਣੇ ਹੋਣਗੇ ਰੁਜ਼ਗਾਰ ਦੇ ਜ਼ਿਆਦਾ ਮੌਕੇ
ਇਸ ਬਾਰੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਰਾਜ ਬਹਾਦਰ ਮੈਡੀਕਲ ਵਿਦਿਆਰਥੀਆਂ ਦਾ ਝੁਕਾਅ ਬੀ. ਡੀ. ਐੱਸ. ਬੀ. ਕਾਮ ਅਤੇ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ 'ਚ ਜ਼ਿਆਦਾ ਹੈ। ਪੰਜਾਬ 'ਚ ਡੈਂਟਲ ਕਾਲਜਾਂ ਦੀ ਗਿਣਤੀ ਵਧੀ ਹੈ ਅਤੇ ਸੀਟਾਂ ਵੀ ਵਧੀਆਂ ਹਨ। ਜਦੋਂਕਿ ਡੈਂਟਲ ਪ੍ਰੋਫੈਸ਼ਨ 'ਚ ਮੈਡੀਕਲ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਸਾਫ਼ ਦਿਖਾਈ ਨਹੀਂ ਦਿੰਦਾ। ਜੇਕਰ ਪੰਜਾਬ ਸਰਕਾਰ ਪ੍ਰਾਇਮਰੀ ਹੈਲਥ ਸੈਂਟਰਾਂ 'ਚ ਦੰਦਾਂ ਦੇ ਸਰਜਨਾਂ ਦੀ ਨਿਯੁਕਤੀ ਲਾਜ਼ਮੀ ਤੌਰ ’ਤੇ ਕਰਨਾ ਸ਼ੁਰੂ ਕਰ ਦੇਵੇ ਤੇ ਡੈਂਟਲ ਮਾਹਰਾਂ ਨੂੰ ਬੀ. ਡੀ. ਐੱਸ. 'ਚ ਹੀ ਰੁਜ਼ਗਾਰ ਦੇ ਜ਼ਿਆਦਾ ਮੌਕੇ ਦਿਸਣ ਤਾਂ ਬੱਚੇ ਬੀ. ਡੀ. ਐੱਸ. ਛੱਡ ਕੇ ਐੱਮ. ਬੀ. ਬੀ. ਐੱਸ. ਮੈਡੀਸਿਨ ਵੱਲ ਨਹੀਂ ਭੱਜਣਗੇ। ਡੈਂਟਲ ਕਾਲਜਾਂ 'ਚ ਖ਼ਾਲੀ ਰਹਿ ਜਾਣ ਵਾਲੀਆਂ ਸੀਟਾਂ ਨੂੰ ਭਰਨ ਲਈ ਹੋਰ ਨਵੇਂ ਕੋਰਸ ਸ਼ੁਰੂ ਕੀਤੇ ਜਾ ਸਕਦੇ ਹਨ।
ਇਹ ਹਨ ਪੰਜਾਬ ਦੇ ਡੈਂਟਲ ਕਾਲਜ
ਸਰਕਾਰੀ ਡੈਂਟਲ ਕਾਲਜ, ਅੰਮ੍ਰਿਤਸਰ
ਸਰਕਾਰੀ ਡੈਂਟਲ ਕਾਲਜ, ਪਟਿਆਲਾ
ਆਦੇਸ਼ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਰਿਸਰਚ, ਬਠਿੰਡਾ
ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ, ਲੁਧਿਆਣਾ
ਕ੍ਰਿਸ਼ਚੀਅਨ ਡੈਂਟਲ ਕਾਲਜ, ਲੁਧਿਆਣਾ
ਦਸ਼ਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸ, ਫਰੀਦਕੋਟ
ਦੇਸ਼ਭਗਤ ਡੈਂਟਲ ਕਾਲਜ ਅਤੇ ਹਸਪਤਾਲ, ਮੁਕਤਸਰ
ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਰਿਸਰਚ, ਫਿਰੋਜ਼ਪੁਰ
ਗਿਆਨ ਸਾਗਰ ਡੈਂਟਲ ਕਾਲਜ ਅਤੇ ਹਸਪਤਾਲ, ਪਟਿਆਲਾ
ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ, ਸੁਨਾਮ
ਲਕਸ਼ਮੀ ਬਾਈ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਹਸਪਤਾਲ, ਪਟਿਆਲਾ
ਨੈਸ਼ਨਲ ਡੈਂਟਲ ਕਾਲਜ ਅਤੇ ਹਸਪਤਾਲ, ਡੇਰਾਬੱਸੀ
ਰਿਆਤ ਅਤੇ ਬਾਹਰਾ ਡੈਂਟਲ ਕਾਲਜ ਮੋਹਾਲੀ
ਐੱਸ. ਕੇ. ਕੇ. ਐੱਸ. ਡੈਂਟਲ ਕਾਲਜ, ਲੁਧਿਆਣਾ
ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਰਿਸਰਚ, ਅੰਮ੍ਰਿਤਸਰ
ਸੁਖਮਨੀ ਡੈਂਟਲ ਕਾਲਜ ਅਤੇ ਹਸਪਤਾਲ, ਡੇਰਾਬੱਸੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

  • Punjab
  • Dentists
  • Important News
  • ਪੰਜਾਬ
  • ਦੰਦਾਂ ਦੇ ਡਾਕਟਰ
  • ਜ਼ਰੂਰੀ ਖ਼ਬਰ

ਜਲੰਧਰ 'ਚ ਸ਼ਰਾਬੀਆਂ ਨੇ ਕੀਤਾ ਕਾਂਡ, ਸਿਗਰਟ ਦੇ ਪੈਸੇ ਮੰਗਣ 'ਤੇ ਦੁਕਾਨ ਨੂੰ ਲਾਈ ਅੱਗ, ਦੁਕਾਨਦਾਰ ਨੂੰ ਵੀ ਸਾੜਿਆ

NEXT STORY

Stories You May Like

  • punjab surprising news regarding the allotment of liquor vends
    ਪੰਜਾਬ : ਸ਼ਰਾਬ ਠੇਕਿਆਂ ਦੀ ਅਲਾਟਮੈਂਟ ਨੂੰ ਲੈ ਕੇ ਹੈਰਾਨ ਕਰਦੀ ਖ਼ਬਰ, ਪੜ੍ਹੋ ਕੀ ਹੈ ਪੂਰਾ ਮਾਮਲਾ
  • important news regarding government bus travel in punjab
    ਪੰਜਾਬ 'ਚ ਸਰਕਾਰੀ ਬੱਸਾਂ ਦੇ ਸਫ਼ਰ ਨੂੰ ਲੈ ਕੇ ਜ਼ਰੂਰੀ ਖ਼ਬਰ, ਮੁਲਾਜ਼ਮਾਂ ਨੇ ਕੀਤਾ ਵੱਡਾ ਐਲਾਨ
  • unjab schools school timings
    ਅਤਿ ਦੀ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਇਸ ਫੈ਼ਸਲੇ ਨੇ ਵਧਾਈ ਚਿੰਤਾ
  • dispute over parking in jalandhar  councilor  s father accused of assault
    ਜਲੰਧਰ 'ਚ ਪਾਰਕਿੰਗ ਨੂੰ ਲੈ ਕੇ ਵਿਵਾਦ, ਕੌਂਸਲਰ ਦੇ ਪਿਤਾ ’ਤੇ ਕੁੱਟਮਾਰ ਦਾ ਦੋਸ਼, ਹੋਇਆ ਹੰਗਾਮਾ
  • bjp  rp singh  punjab  financial condition  debt
    RP ਸਿੰਘ ਨੇ ਪੰਜਾਬ ਦੀ ਮੌਜੂਦਾ ਵਿੱਤੀ ਹਾਲਤ ਨੂੰ ਲੈ ਕੇ ਚਿੰਤਾ ਪ੍ਰਗਟਾਈ
  • central government s decision regarding lpg orders oil companies
    LPG ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਗੈਸ ਦੀ ਕਿੱਲਤ ਨੂੰ ਰੋਕਣ ਤੇਲ ਕੰਪਨੀਆਂ ਨੂੰ ਜਾਰੀ ਕੀਤੇ ਹੁਕਮ
  • moonka railway gate will be closed for urgent work
    ਟਾਂਡਾ ਵਾਸੀਆਂ ਲਈ ਜ਼ਰੂਰੀ ਖ਼ਬਰ: ਜ਼ਰੂਰੀ ਕਾਰਜਾਂ ਦੇ ਚੱਲਦਿਆਂ ਅੱਜ 12 ਘੰਟੇ ਬੰਦ ਰਹੇਗਾ ਮੂਨਕਾ ਰੇਲਵੇ ਫਾਟਕ
  • bobby deol calls shooting for   alpha   one of the best experiences of his career
    ਭਾਰਤ ’ਚ ਦੋ ਕੁੜੀਆਂ ਨੂੰ ਲੈ ਕੇ ਬਣ ਰਹੀ ਫਿਲਮ 'ਅਲਫਾ' ਆਪਣੇ ਆਪ ’ਚ ਬੇਹੱਦ ਖਾਸ ਹੈ: ਬੌਬੀ ਦਿਓਲ
  • town mobile market to remain closed from june 25 to 28
    ਜਲੰਧਰ ਵਾਸੀਆਂ ਲਈ ਅਹਿਮ ਖਬਰ, 25 ਤੋਂ 28 ਜੂਨ ਤਕ ਬੰਦ ਰਹੇਗੀ ਇਹ ਮਾਰਕੀਟ
  • nir starts opium cultivation in jalandhar north
    ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
  • big weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
  • punjabi boy in italy
    ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ...
  • big decision of the nia court in mohali
    ਮੋਹਾਲੀ ਦੀ NIA ਅਦਾਲਤ ਦਾ ਵੱਡਾ ਫ਼ੈਸਲਾ, ਅੱਤਵਾਦੀ ਸਾਜ਼ਿਸ਼ ਰਚਣ ਵਾਲੇ 3...
  • akali dal  sukhbir singh badal  abhishek bakshi
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਆਗੂ ਅਭਿਸ਼ੇਕ ਬਖਸ਼ੀ ਨੂੰ ਅਹਿਮ...
  • all shops in the electronics market will remain closed from june 25 to 28
    ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ,...
  • worker held captive  cattle  expensive pigeons and mobile phone looted
    9 ਲੁਟੇਰਿਆਂ ਨੇ ਕਿਸਾਨ ਦੇ ਖੂਹ ’ਤੇ ਸੁੱਤੇ ਕਾਮੇ ਨੂੰ ਬੰਦੀ ਬਣਾ ਕੇ ਪਸ਼ੂ,...
Trending
Ek Nazar
these 5 zodiac signs will be lucky

ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਵਰ੍ਹੇਗਾ ਨੋਟਾਂ ਦੀ ਮੀਂਹ, ਬਣ ਰਿਹਾ...

bumper interest is being received on sbi fd

SBI ਦੀ FD 'ਤੇ ਮਿਲ ਰਿਹਾ ਬੰਪਰ ਵਿਆਜ ! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ...

nir starts opium cultivation in jalandhar north

ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...

ios 27 update

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...

british home secretary in parliament

ਸੰਸਦ ‘ਚ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ‘ਤੇ...

700 kg   donald trump

ਬੰਗਲਾਦੇਸ਼ ਦੇ ਚਿੜੀਆਘਰ 'ਚ 700 ਕਿਲੋ ਦੇ 'ਡੋਨਾਲਡ ਟਰੰਪ' ਨੂੰ ਦੇਖਣ ਲਈ ਉਮੜੀ...

vikram digwa sentenced

ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ...

students abducted

ਨਾਈਜੀਰੀਆ ਤੋਂ ਵੱਡੀ ਖ਼ਬਰ, ਬੰਦੂਕਧਾਰੀਆਂ ਨੇ ਸੱਤ ਵਿਦਿਆਰਥੀਆਂ ਨੂੰ ਕੀਤਾ ਅਗਵਾ

fire at old age home

ਸ਼੍ਰੀਲੰਕਾ: ਬਿਰਧ ਆਸ਼ਰਮ 'ਚ ਲੱਗੀ ਅੱਗ, 11 ਲੋਕਾਂ ਦੀ ਮੌਤ

trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

hero motocorp flex fuel bike

ਆ ਗਈ HERO ਦੀ ਪਹਿਲੀ Flex Fule ਬਾਈਕ, ਨਿਤਿਨ ਗਡਕਰੀ ਨੇ ਕੀਤੀ ਲਾਂਚ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • nir starts opium cultivation in jalandhar north
      ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
    • leopard seen on mukerian hajipur road video went viral
      ਪੰਜਾਬ ਦੇ ਇਸ ਪਿੰਡ 'ਚ ਪਿਆ ਭੜਥੂ! Alert ਦੀ ਸਲਾਹ, ਘਰੋਂ ਬਾਹਰ ਨਿਕਲਣ ਤੋਂ ਵੀ...
    • punjab weather raining
      ਪੰਜਾਬ 'ਚ ਬਦਲਿਆ ਮੌਸਮ! ਤੇਜ਼ ਹਨ੍ਹੇਰੀ ਤੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ...
    • ludhiana viral video
      ਨਸ਼ੇ 'ਚ ਟੱਲੀ ਨੌਜਵਾਨ ਦੀਆਂ ਅਜੀਬ ਹਰਕਤਾਂ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
    • civil hospital clash
      ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ! ਮਰੀਜ਼ ਨਾਲ ਬੁਰੀ ਤਰ੍ਹਾਂ ਕੁੱਟਮਾਰ
    • bikram singh majithia copy of fir akali dal
      ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੀ ਕਾਪੀ ਆਈ ਸਾਹਮਣੇ
    • electricity bill meter reading pspcl
      ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪੈ ਗਿਆ ਪੰਗਾ, ਖਪਤਕਾਰਾਂ ਲਈ ਖੜ੍ਹੀ...
    • big weather forecast for punjab
      ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
    • powercom lineman called home on pretext of donating blood to sick girl
      ਪਾਵਰਕਾਮ ਲਾਈਨਮੈਨ ਨੂੰ ਬੀਮਾਰ ਕੁੜੀ ਲਈ ਖੂਨ ਦੇਣ ਬਹਾਨੇ ਬੁਲਾਇਆ ਘਰ, ਫਿਰ ਔਰਤ ਨੇ...
    • ludhiana police action
      ਲੋਕਾਂ ਤੋਂ ਖੋਹੇ ਗਏ 10 ਮੋਬਾਈਲ ਲੁਧਿਆਣਾ ਪੁਲਸ ਨੇ ਕੀਤੇ ਬਰਾਮਦ! ਆਟੋ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +