ਲੁਧਿਆਣਾ (ਵਿੱਕੀ)-ਸੂਬੇ ਭਰ 'ਚ ਪੈ ਰਹੀ ਗਰਮੀ ਕਾਰਨ ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ 2 ਮਈ ਤੋਂ 14 ਮਈ ਤੱਕ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਸਕੂਲਾਂ ਦੇ ਸਮੇਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ ਜਿਸ ਦੇ ਮੁਤਾਬਕ ਸਾਰੇ ਪ੍ਰਾਇਮਰੀ ਸਕੂਲ ਸਵੇਰ 7 ਵਜੇ ਤੋਂ 11 ਵਜੇ ਤੱਕ ਖੁੱਲ੍ਹਣਗੇ ਅਤੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰ 7 ਵਜੇ ਤੋਂ 12.30 ਵਜੇ ਤੱਕ ਖੁੱਲੇ ਰਹਿਣਗੇ ਪਰ ਇਸ ਫੈਸਲੇ 'ਚ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪਟਿਆਲਾ ਹਿੰਸਾ ਮਾਮਲੇ 'ਚ ਬਰਜਿੰਦਰ ਪਰਵਾਨਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ (ਵੀਡੀਓ)
ਯਾਦ ਰਹੇ ਕਿ ਰਾਜ ਭਰ ਵਿਚ ਵੱਖ-ਵੱਖ ਸਕੂਲ ਅਜਿਹੇ ਹਨ ਜਿਥੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਡਬਲ ਸ਼ਿਫਟ ਵਿਚ ਚਲਾਇਆ ਜਾ ਰਿਹਾ ਹੈ। ਅਜਿਹੇ 'ਚ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਕੀ ਹੋਵੇਗਾ, ਇਸ ਸਬੰਧੀ ਵਿਭਾਗ ਜਾਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਜਾਂ ਪੰਜਾਬ ਸਰਕਾਰ ਵੱਲੋਂ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ। ਸਬੰਧਤ ਸਕੂਲ ਮੁਖੀਆਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਸ ਸਬੰਧੀ ਜਲਦ ਤੋਂ ਜਲਦ ਫੈਸਲਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਉਸੇ ਹਿਸਾਬ ਨਾਲ ਸਾਰੀ ਵਿਵਸਥਾ ਕਰ ਸਕਣ।
ਇਹ ਵੀ ਪੜ੍ਹੋ : PSPCL ਨੇ ਜਾਅਲੀ ਟ੍ਰਾਂਸਫਾਰਮਰ ਲਗਾ ਕੇ ਨਜਾਇਜ਼ ਟਿਊਬਵੈੱਲ ਚਲਾਉਣ 'ਤੇ ਠੋਕਿਆ 4.38 ਲੱਖ ਜੁਰਮਾਨਾ
ਇਹ ਹਨ ਡਬਲ ਸ਼ਿਫਟ ਸਕੂਲ
ਜੋਧੇਵਾਲ ਬਸਤੀ, ਸੁਭਾਸ਼ ਨਗਰ, ਜਗਰਾਓਂ ਬ੍ਰਿਜ, ਛਾਉਣੀ ਮੁਹੱਲਾ, ਇੰਦਰਾ ਪੁਰੀ, ਪੀ.ਏ.ਯੂ.,ਮਲਟੀਪਰਪਜ਼ ਆਦਿ ਸਾਰੇ ਸਕੂਲਾਂ ਵਿਚ ਡਬਲ ਸ਼ਿਫਟ ਦੀ ਵਿਵਸਥਾ ਹੈ। ਹੁਣ ਸਮੱਸਿਆ ਇਹ ਖੜ੍ਹੀ ਹੋ ਗਈ ਹੈ ਕਿ ਜਿਹੜੇ ਬੱਚੇ ਦੁਪਹਿਰ ਦੇ ਸਮੇਂ ਮਤਲਬ 1 ਵਜੇ ਸ਼ੁਰੂ ਹੋਣ ਵਾਲੀ ਸ਼ਿਫਟ ਵਿਚ ਆਉਂਦੇ ਹਨ, ਉਹ ਭਿਆਨਕ ਗਰਮੀ ਵਿਚ ਕਿਵੇਂ ਸਕੂਲ ਪੁੱਜਣਗੇ। ਨਾਲ ਹੀ ਵੱਖ-ਵੱਖ ਸਕੂਲਾਂ ਵਿਚ ਚੱਲ ਵਾਲੀਆਂ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਜਿਨ੍ਹਾਂ ਬੱਚਿਆਂ ਦੀ ਕਲਾਸ 1 ਤੋਂ 3 ਵਜੇ ਤੱਕ ਹੁੰਦੀ ਹੈ। ਉਹ ਇੰਨੇ ਛੋਟੇ ਬੱਚੇ ਇੰਨੀ ਸਖਤ ਗਰਮੀ ਕਿਵੇਂ ਬਰਦਾਸ਼ਤ ਕਰਨਗੇ। ਇਹ ਤਾਂ ਵਿਭਾਗ ਦੇ ਅਧਿਕਾਰੀ ਹੀ ਦੱਸ ਸਕਦੇ ਹਨ। ਅਧਿਆਪਕਾਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਸਕੂਲਾਂ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਫੈਸਲਾ ਲੈਣਾ ਚਾਹੀਦਾ ਸੀ। ਹੁਣ ਡਬਲ ਸ਼ਿਫਟ ਵਾਲੇ ਸਕੂਲ ਦੂਜੀ ਸ਼ਿਫਟ 'ਚ ਆਉਣ ਵਾਲੇ ਵਿਦਿਆਰਥੀਆਂ ਦਾ ਕੀ ਕਰਨਗੇ, ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ। ਉਨ੍ਹਾਂ ਨੇ ਸਰਕਾਰ ਤੋਂ ਜਲਦ ਹੀ ਇਸ ਸਬੰਧੀ ਕੋਈ ਫੈਸਲਾ ਦੇਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਮਾਨਸਾ 'ਚ 8 ਐੱਸ. ਐੱਚ. ਓਜ਼ ਦੇ ਕੀਤੇ ਗਏ ਤਬਾਦਲੇ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪਟਿਆਲਾ ਹਿੰਸਾ ਮਾਮਲੇ 'ਚ ਬਰਜਿੰਦਰ ਪਰਵਾਨਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ (ਵੀਡੀਓ)
NEXT STORY