ਨਵੀਂ ਦਿੱਲੀ — ਭਾਰਤੀ ਸਟੇਟ ਬੈਂਕ ਨੇ ਆਪਣੇ ਟਵਿੱਟਰ ਹੈਂਡਲ 'ਤੇ ਜਾਣਕਾਰੀ ਦਿੱਤੀ ਹੈ ਕਿ 21 ਜੂਨ 2020 ਨੂੰ ਉਸਦੀਆਂ ਆਨਲਾਈਨ ਸੇਵਾਵਾਂ(SBI Online Services) ਬੰਦ ਰਹਿ ਸਕਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਕਿਸੇ ਆਨ ਲਾਈਨ ਟਰਾਂਜੈਕਸ਼ਨ ਦਾ ਇਸ ਤਾਰੀਕ ਨੂੰ ਪਲਾਨ ਬਣਾ ਰਹੇ ਹੋ ਜਾਂ ਤੁਹਾਡੇ ਆਨ ਲਾਈਨ ਬੈਂਕਿੰਗ ਨਾਲ ਸਬੰਧਤ ਕੋਈ ਕੰਮ ਹਨ ਤਾਂ ਇਸ ਲਈ ਪਹਿਲਾਂ ਤੋਂ ਤਿਆਰੀ ਕਰ ਲਓ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬੈਂਕ ਦੇ ਆਨਲਾਈਨ ਗਾਹਕਾਂ ਨੂੰ ਸਿਸਟਮ ਨਾਲ ਕੁਝ ਸਮੱਸਿਆ ਆ ਰਹੀ ਸੀ।
ਇਹ ਵੀ ਪੜ੍ਹੋ: ਟਿਕਟ ਗੁੰਮ ਹੋ ਜਾਣ 'ਤੇ ਵੀ ਯਾਤਰਾ ਕਰਨ ਤੋਂ ਨਹੀਂ ਰੋਕ ਸਕਦਾ ਟੀਟੀਈ, ਜਾਣੋ ਨਿਯਮ
ਵੀਰਵਾਰ ਯਾਨੀ ਕਿ ਕੱਲ੍ਹ ਐਸਬੀਆਈ ਨੇ ਇੱਕ ਟਵੀਟ ਵਿਚ ਲਿਖਿਆ, 'ਬੈਂਕ ਆਪਣੀਆਂ ਕੁਝ ਐਪਲੀਕੇਸ਼ਨਜ਼ ਲਈ ਇੱਕ ਨਵਾਂ ਇਨਵਾਇਰਮੈਂਟ ਲਾਗੂ ਕਰ ਰਿਹਾ ਹੈ। ਇਸ ਲਈ 21 ਜੂਨ ਨੂੰ ਬੈਂਕ ਦੀਆਂ ਆਨਲਾਈਨ ਸੇਵਾਵਾਂ ਨੂੰ ਪ੍ਰਾਪਤ ਕਰਨ ਵਿਚ ਮੁਸ਼ਕਲ ਹੋ ਸਕਦੀ ਹੈ। ਅਸੀਂ ਗਾਹਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਪ੍ਰੇਸ਼ਾਨੀ ਤੋਂ ਬਚਣ ਲਈ ਪਹਿਲਾਂ ਤੋਂ ਯੋਜਨਾਵਾਂ ਬਣਾ ਲੈਣ'
ਇਹ ਵੀ ਪੜ੍ਹੋ: ਚੀਨ ਦੀ ਨਵੀਂ ਚਾਲ: ਆਪਣੇ ਉਤਪਾਦਾਂ ਨੂੰ ਭਾਰਤ 'ਚ ਵੇਚਣ ਲਈ ਅਪਣਾ ਰਿਹੈ ਕਈ ਹੱਥਕੰਡੇ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 13 ਅਤੇ 14 ਜੂਨ ਨੂੰ ਐਸਬੀਆਈ ਦੀਆਂ ਆਨਲਾਈਨ ਸੇਵਾਵਾਂ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਸਨ। ਜਿਸ ਤੋਂ ਬਾਅਦ ਕਈ ਗਾਹਕਾਂ ਨੇ ਐਸਬੀਆਈ ਨੂੰ ਇਸ ਬਾਰੇ ਸ਼ਿਕਾਇਤ ਵੀ ਕੀਤੀ ਸੀ। ਐਸਬੀਆਈ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਵੀ ਗਾਹਕਾਂ ਦੀਆਂ ਸ਼ਿਕਾਇਤਾਂ ਦਾ ਜੁਆਬ ਦਿੱਤਾ ਗਿਆ ਸੀ। ਅਜਿਹੀਆਂ ਕਈ ਟਵੀਟ ਦੇ ਜਵਾਬ ਵਿਚ ਐਸਬੀਆਈ ਨੇ ਕਿਹਾ ਕਿ ਇਸ ਦੀਆਂ ਸੇਵਾਵਾਂ ਜਲਦੀ ਹੀ ਸ਼ੁਰੂ ਹੋ ਜਾਣਗੀਆਂ।
ਆਨਲਾਈਨ ਲੈਣ-ਦੇਣ 'ਚ ਆ ਰਹੀ ਸੀ ਸਮੱਸਿਆ
ਐਸਬੀਆਈ ਦੇ ਇੱਕ ਗਾਹਕ ਨੇ ਦੱਸਿਆ ਕਿ 13 ਜੂਨ ਦੀ ਸਵੇਰ ਤੋਂ ਹੀ ਬੈਂਕ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਬੈਂਕ ਖਾਤੇ ਨਾਲ ਲੈਣ-ਦੇਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਕਈ ਹੋਰ ਗਾਹਕਾਂ ਨੇ ਕਿਹਾ ਸੀ ਕਿ ਉਹ ਪੇਟੀਐਮ, ਯੂਪੀਆਈ, ਯੋਨੋ ਐਸਬੀਆਈ ਐਪ, ਐਸਬੀਆਈ ਇੰਟਰਨੈਟ ਬੈਂਕਿੰਗ ਆਦਿ ਰਾਹੀਂ ਲੈਣ-ਦੇਣ ਕਰਨ ਦੇ ਯੋਗ ਨਹੀਂ ਹਨ। ਉਹ ਆਪਣੇ ਖਾਤੇ ਦਾ ਬਕਾਇਆ ਚੈੱਕ ਕਰਨ ਤੋਂ ਵੀ ਅਸਮਰੱਥ ਹਨ।
ਇਹ ਵੀ ਪੜ੍ਹੋ: ਫਿਚ ਰੇਟਿੰਗਸ ਨੇ ਭਾਰਤ ਦੇ ਆਰਥਿਕ ਖਾਕੇ ਨੂੰ ਸਥਿਰ ਤੋਂ ਬਦਲ ਕੇ ਕੀਤਾ ਨਕਾਰਾਤਮਕ
ਟਿਕਟ ਗੁੰਮ ਹੋ ਜਾਣ 'ਤੇ ਵੀ ਯਾਤਰਾ ਕਰਨ ਤੋਂ ਨਹੀਂ ਰੋਕ ਸਕਦਾ ਟੀਟੀਈ, ਜਾਣੋ ਨਿਯਮ
NEXT STORY