ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖੁਰਾਣਾ) - ਸ੍ਰੀ ਮੁਕਤਸਰ ਸਾਹਿਬ - ਕੋਟਕਪੂਰਾ ਮੁੱਖ ਮਾਰਗ ਤੇ ਪਿੰਡ ਵੜਿੰਗ ਕੋਲ ਲੱਗੇ ਟੋਲ ਪਲਾਜ਼ੇ ਤੋਂ ਕਰੀਬ ਦੋ ਸਾਲ ਬਾਅਦ ਕਿਸਾਨਾਂ ਵੱਲੋਂ ਧਰਨਾ ਹਟਾ ਲਿਆ ਗਿਆ ਅਤੇ ਹੁਣ ਇਹ ਟੋਲ ਪਲਾਜ਼ਾ ਫਿਰ ਤੋਂ ਚਾਲੂ ਹੋ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਦਾ ਦੀ ਜ਼ਿਲ੍ਹਾ ਪ੍ਰਸਾਸ਼ਨ ਅਤੇ ਟੋਲ ਕੰਪਨੀ ਨਾਲ ਹੋਈ ਮੀਟਿੰਗ ਉਪਰੰਤ ਇਹ ਫੈਸਲਾ ਲਿਆ ਗਿਆ, ਜਿਸ ਵਿਚ ਕੰਪਨੀ ਨੇ ਡੇਢ ਸਾਲ ਵਿਚ ਨਹਿਰਾਂ ਉਪਰ ਪੁੱਲ ਬਣਾ ਕੇ ਦੇਣ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਕੋਲ ਲੰਘਦੀਆਂ ਨਹਿਰਾਂ ’ਚ ਬੱਸ ਡਿੱਗਣ ਦੀ ਦੁਰਘਟਨਾ ਉਪਰੰਤ ਭਾਰਤੀ ਕਿਸਾਨ ਯੂਨੀਅਨ ਡਕੌਦਾ ਵਲੋਂ ਵੜਿੰਗ ਸਥਿਤ ਟੋਲ ਪਲਾਜ਼ੇ 'ਤੇ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਧਰਨਾ ਕਰੀਬ ਦੋ ਸਾਲ ਚੱਲਿਆ ਅਤੇ ਇਹ ਟੋਲ ਉਨ੍ਹਾਂ ਸਮਾਂ ਹੀ ਪਰਚੀ ਮੁਕਤ ਰਿਹਾ ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ, ਟੋਲ ਕੰਪਨੀ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦੀ ਆਪਸ ਵਿਚ ਬਣੀ ਸਹਿਮਤੀ ਉਪਰੰਤ ਇਹ ਧਰਨਾ ਚੁੱਕ ਦਿੱਤਾ ਗਿਆ ਅਤੇ ਇਹ ਟੋਲ ਹੁਣ ਪਹਿਲਾ ਦੀ ਤਰ੍ਹਾਂ ਹੀ ਚੱਲੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਪੈ ਰਹੇ ਮੀਂਹ ਕਾਰਨ ਵਿਗੜ ਸਕਦੀ ਸਥਿਤੀ
ਇਸ ਸਬੰਧੀ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਸਾਡੀ ਪਹਿਲੇ ਦਿਨ ਤੋਂ ਮੰਗ ਸੀ ਕਿ ਜੇਕਰ ਟੋਲ ਲਗਾਉਣਾ ਹੈ ਤਾਂ ਕੰਪਨੀ ਨਹਿਰਾਂ ਤੇ ਪੂਰਾ ਤਕਨੀਕੀ ਇੰਤਜਾਮ ਕਰਕੇ ਪੁੱਲ ਬਣਵਾਏ ਅਤੇ ਉਸ ਉਪਰੰਤ ਇਸ ਸੜਕ ਦੀ ਪੂਰੀ ਮੁਰੰਮਤ ਹੋਵੇ। ਹੁਣ ਜ਼ਿਲ੍ਹਾ ਪ੍ਰਸਾਸ਼ਨ ਅਤੇ ਕੰਪਨੀ ਅਧਿਕਾਰੀਆਂ ਵਿਚਕਾਰ ਹੋਈ ਮੀਟੰਗ ਵਿਚ ਇਹ ਲਿਖਤੀ ਤੌਰ 'ਤੇ ਭਰੋਸਾ ਦਿੱਤਾ ਗਿਆ ਕਿ 45 ਦਿਨਾਂ ਵਿਚ ਪੁੱਲ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਅਤੇ ਕਰੀਬ ਸਵਾ ਸਾਲ ਵਿਚ ਇਹ ਪੁੱਲ ਬਣ ਕੇ ਤਿਆਰ ਹੋ ਜਾਵੇਗਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋਈਆਂ ਸੀ ਪਰ ਉਹਨਾਂ ਵਿਚ ਸਹਿਮਤੀ ਨਹੀਂ ਬਣੀ ਸੀ, ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਸ ਗੱਲ ਤੇ ਸਹਿਮਤੀ ਹੋਣ ਉਪਰੰਤ ਧਰਨਾ ਚੁੱਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਸਾਬਕਾ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸ਼ੁਰੂ ਹੋਵੇਗਾ ਇਹ ਵੱਡਾ ਪ੍ਰਾਜੈਕਟ
NEXT STORY