ਚਾਉਕੇ (ਮਾਰਕੰਡਾ) : ਗ੍ਰਾਮ ਪੰਚਾਇਤ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਆਮ ਇਜਲਾਸ ਦੀ ਮੀਟਿੰਗ 'ਚ ਵਿਆਹਾਂ 'ਤੇ ਹੁੰਦੇ ਫਜ਼ੂਲ ਖ਼ਰਚੇ ਰੋਕਣ ਲਈ ਸਾਦੇ ਢੰਗ ਨਾਲ ਵਿਆਹ ਕਰਨ ਦੀ ਚੇਟਕ ਲਾਉਣ ਲਈ ਗ੍ਰਾਮ ਸਭਾ ਦੇ ਮੈਂਬਰਾਂ ਦੀ ਸਹਿਮਤੀ ਨਾਲ ਅਹਿਮ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਈ ਮਤੇ ਪਾਸ ਕਰ ਦਿੱਤੇ ਅਤੇ ਕਿਹਾ ਕਿ ਜੋ ਪਰਿਵਾਰ ਨਸ਼ਾ ਰਹਿਤ ਅਤੇ ਵਗੈਰ ਡੀ. ਜੇ. ਲਾਉਣ ਦੇ ਸਾਦੇ ਢੰਗ ਨਾਲ ਵਿਆਹ ਕਰੇਗਾ ਤਾਂ ਪੰਚਾਇਤ 21 ਹਜ਼ਾਰ ਰੁਪਏ ਦਾ ਸ਼ਗਨ ਦੇਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਜ਼ਹਿਰ ਮੁਕਤ ਸਬਜ਼ੀਆਂ ਦੇਣ ਲਈ ਗੁਰੂ ਨਾਨਕ ਬਗੀਚੀ ਸਕੀਮ ਤਹਿਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗ੍ਰਾਮ ਪੰਚਾਇਤ ਮੁਫ਼ਤ 'ਚ ਸਬਜ਼ੀਆਂ ਅਤੇ ਫਲਾਂ ਦੇ ਬੀਜ ਦੇਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ Free ਸਫ਼ਰ ਕਰਨ ਵਾਲੀਆਂ ਬੀਬੀਆਂ ਦੀਆਂ ਲੱਗੀਆਂ ਮੌਜਾਂ, ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਪੰਚਾਇਤ ਨੇ ਬੇਜ਼ਮੀਨੇ ਤੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਪਰਿਵਾਰਾਂ ਦੀ ਚੋਣ ਕਰਕੇ ਬਾਇਓ ਗੈਸ ਪਲਾਂਟ ਲਾਉਣ ਦਾ ਮਤਾ ਪਾਸ ਕਰ ਦਿੱਤਾ। ਪੰਚਾਇਤ ਨੇ ਪਿੰਡ 'ਚ ਚੰਗੇ ਕਾਰਜਾਂ ਲਈ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਮੈਨ ਆਫ ਦਾ ਵਿਲੇਜ ਅਤੇ ਵੂਮੈਨ ਆਫ ਦਾ ਵਿਲੇਜ ਚੁਣ ਕੇ 11 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਹੈ। ਇਹ ਸਨਮਾਨ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜੋ ਗ੍ਰਾਮ ਪੰਚਾਇਤ ਦੇ ਵਿਕਾਸ ਕਾਰਜਾਂ ਦੇ ਕੰਮਾਂ ਅਤੇ ਲੜਾਈ-ਝਗੜੇ ਦੇ ਕੇਸਾਂ ਨੂੰ ਸਲਝਾਉਣ ਲਈ ਯੋਗਦਾਨ ਪਾਉਣਗੇ ਅਤੇ ਔਰਤਾਂ ਦੇ ਕੇਸਾਂ ਵਿੱਚ ਔਰਤਾਂ ਦੇ ਹਿੱਤ ਲਈ ਕੰਮ ਕਰਨ ਤੇ ਭਲਾਈ ਸਕੀਮਾਂ ਦਾ ਲਾਭ ਦਿਵਾਉਣਾ ਸ਼ਾਮਲ ਹੈ। ਹੋਰਨਾ ਫ਼ੈਸਲਿਆਂ 'ਚ ਪਿੰਡ ਦੇ ਜੋ ਬੱਚੇ ਪੀ. ਸੀ. ਐੱਸ. ਅਤੇ ਆਈ. ਏ. ਐੱਸ. ਦੀ ਪੜ੍ਹਾਈ ਕਰਨਗੇ, ਉਨ੍ਹਾਂ ਦੀ ਫ਼ੀਸ ਗ੍ਰਾਮ ਪੰਚਾਇਤ ਭਰੇਗੀ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਖ਼ੁਸ਼ਖ਼ਬਰੀ ਦੇਣ ਜਾ ਰਹੇ CM ਮਾਨ, ਪੜ੍ਹੋ ਕੀ ਹੈ ਪੂਰੀ ਖ਼ਬਰ
ਇਸ ਤੋਂ ਇਲਾਵਾ ਦੁਕਾਨਾਂ ਅਤੇ ਸਟਿੰਗ 'ਤੇ ਕੂਲਿੱਪ ਵੇਚਣ 'ਤੇ ਪਾਬੰਦੀ ਹੋਵੇਗੀ ਅਤੇ ਵਿਕਾਸ ਕਾਰਜਾਂ ਦੇ ਹੋਏ ਖ਼ਰਚੇ ਦੀ ਸੂਚੀ ਪ੍ਰਾਜੈਕਟ ਵਾਲੀ ਜਗ੍ਹਾ 'ਤੇ ਨਸਰ ਕੀਤੀ ਜਾਵੇਗੀ। ਇਨ੍ਹਾਂ ਲੋਕ ਹਿੱਤ ਦੇ ਭਲਾਈ ਕਾਰਜਾਂ 'ਤੇ ਹੋਣ ਵਾਲੇ ਖ਼ਰਚ ਲਈ ਤਰਨਜੋਤ ਗਰੁੱਪ ਅਤੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਜ਼ਿੰਮੇਵਾਰੀ ਲਈ ਹੈ। ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਏ ਆਮ ਇਜਲਾਸ ਦੀ ਮੀਟਿੰਗ 'ਚ ਟਿਕਾਊ ਵਿਕਾਸ ਦੇ 9 ਟੀਚਿਆਂ 'ਚੋਂ 6 ਥੀਮਾਂ ਨੂੰ ਜੀ. ਪੀ. ਡੀ. ਪੀ. 'ਚ ਸ਼ਾਮਲ ਕਰਕੇ ਸਾਲ 2025-26 ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦਾ ਅਨੁਮਾਨਤ ਬਜਟ 98 ਲੱਖ 74 ਹਜ਼ਾਰ ਰੁਪਏ ਦਾ ਪਾਸ ਕੀਤਾ ਗਿਆ। ਇਸ ਗ੍ਰਾਮ ਸਭਾ ਦੀ ਇਹ ਖ਼ਾਸੀਅਤ ਰਹੀ ਕਿ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਾਇਬ ਤਹਿਸੀਲਦਾਰ ਰਮਨਦੀਪ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਕੁਲਵੰਤ ਸਿੰਘ ਡੀ. ਐੱਸ. ਪੀ. ਵਿਜੀਲੈਂਸ ਨੇ ਗ੍ਰਾਮ ਸਭਾ ਮੈਂਬਰਾਂ ਵੱਲੋਂ ਲਏ ਫ਼ੈਸਲਿਆਂ ਦਾ ਨਜ਼ਾਰਾ ਆਪਣੇ ਅੱਖੀਂ ਤੱਕਿਆ ਅਤੇ ਨਿਵੇਕਲੇ ਤਰੀਕੇ ਨਾਲ ਕੀਤੇ ਕਾਰਜਾਂ ਦੀ ਸਰਾਹਨਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੱਡ ਚੀਰਵੀਂ ਠੰਡ ਵਿਚਾਲੇ ਪੰਜਾਬੀਆਂ ਨੂੰ ਜ਼ਰੂਰੀ ਸਲਾਹ, ਬੇਹੱਦ ਧਿਆਨ ਦੇਣ ਦੀ ਲੋੜ
NEXT STORY