ਫਤਹਿਗੜ੍ਹ ਸਾਹਿਬ - ਮੰਡੀ ਗੋਬਿੰਦਗੜ੍ਹ ਵਿੱਚ ਪੁਲਸ ਅਤੇ ਲੁਟੇਰਿਆਂ ਦਰਮਿਆਨ ਹੋਏ ਐਨਕਾਊਂਟਰ ਵਿੱਚ 2 ਲੁਟੇਰੇ ਪੁਲਸ ਵੱਲੋਂ ਲੱਗੀ ਗੋਲੀ ਵਿੱਚ ਜ਼ਖਮੀ ਹੋ ਗਏ ਹਨ। ਗੋਲੀਬਾਰੀ ਦੌਰਾਨ ਇੱਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਜਿਨਾਂ ਨੂੰ ਇਲਾਜ ਲਈ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਸਥਾਨ 'ਤੇ ਜਿਲ੍ਹੇ ਦੇ ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ, ਐਸ.ਪੀ.ਡੀ. ਰਾਕੇਸ਼ ਯਾਦਵ ਅਤੇ ਸੀ.ਆਈ.ਏ. ਸਟਾਫ ਅਤੇ ਮੰਡੀ ਗੋਬਿੰਦਗੜ੍ਹ ਦੀ ਪੁਲਸ ਟੀਮ ਪਹੁੰਚੀ।

ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਮੰਡੀ ਗੋਬਿੰਦਗੜ੍ਹ ਵਿੱਚ 15 ਲੱਖ ਦੀ ਹੋਈ ਲੁੱਟ ਦੀ ਵਾਰਦਾਤ ਵਿੱਚ ਵੀ ਇਹ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਦੀ ਪਛਾਣ ਬਸੰਤ ਅਤੇ ਜੈਦੀਪ ਵਜੋਂ ਹੋਈ ਹੈ ਜੋ ਕਿ ਮੋਗਾ ਦੇ ਨਿਵਾਸੀ ਦੱਸੇ ਜਾ ਰਹੇ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਹੁਣ ਵੀ ਇਹ ਮੰਡੀ ਗੋਬਿੰਦਗੜ੍ਹ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕਤ ਵਿੱਚ ਸਨ। ਉਨ੍ਹਾਂ ਦੱਸਿਆ ਕਿ ਇਹ ਲੁਟੇਰੇ ਮੋਟਰਸਾਈਕਲ 'ਤੇ ਸਨ ਅਤੇ ਪੁਲਸ ਨੂੰ ਦੇਖ ਕੇ ਇਹ ਭੱਜਣ ਲੱਗੇ ਅਤੇ ਇਨ੍ਹਾਂ ਨੇ ਪੁਲਸ ਤੇ ਫਾਇਰ ਕੀਤੇ ਪਰ ਪੁਲਸ ਵੱਲੋਂ ਜਵਾਬੀ ਫਾਇਰ ਵਿੱਚ ਇਹ ਜ਼ਖਮੀ ਹੋ ਗਏ।
ਅੰਮ੍ਰਿਤਸਰ ਦਿਹਾਤੀ ਪੁਲਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ! ਪੁਲਸ ਮੁਲਾਜ਼ਮ ਸਣੇ ਦੋ ਜ਼ਖਮੀ
NEXT STORY