ਅੰਮ੍ਰਿਤਸਰ (ਗੁਰਿੰਦਰ ਸਾਗਰ) : ਪਿਛਲੇ ਕੁਝ ਦਿਨ ਪਹਿਲਾਂ ਮਹਿਤਾ ਅਧੀਨ ਆਉਂਦੇ ਇਲਾਕੇ ਦੇ ਵਿੱਚ ਹੋਲੇ ਮਹੱਲੇ ਦੇ ਵਿੱਚ ਜਾਣ ਵਾਲੀ ਸੰਗਤ ਵਾਸਤੇ ਲੰਗਰ ਵਿਚਾਲੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਗੋਲੀਬਾਰੀ ਦੇ ਵਿੱਚ ਵਰਿੰਦਰ ਪਾਲ ਸਿੰਘ ਉਰਫ ਵਿੱਕੀ ਨਾਮਕ ਵਿਅਕਤੀ ਦੀ ਮੌਤ ਹੋਈ ਸੀ। ਉਸ ਸਮੇਂ ਡੋਨੀ, ਮੰਨੂ ਗੰਸ਼ਮਪੁਰੀਆ ਅਤੇ ਅਮਰ ਸਿੰਘ ਖੱਬੇ ਰਾਜਪੂਤਾਂ ਨਾਮਕ ਵਿਅਕਤੀਆਂ ਵੱਲੋਂ ਇਸ ਕਤਲ ਦੀ ਜਿੰਮੇਵਾਰੀ ਲਈ ਗਈ ਸੀ।
ਹੋਲੇ ਮਹੱਲੇ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ ਤੇ 10 ਤੋਂ ਵੱਧ ਜ਼ਖ਼ਮੀ
ਉਕਤ ਮਾਮਲੇ 'ਚ ਪੁਲਸ ਨੇ ਕਾਰਵਾਈ ਕਰਦੇ ਦੋ ਬੰਦਿਆਂ ਨੂੰ ਸੋਲਨ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਬਾਰੇ ਅੰਮ੍ਰਿਤਸਰ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਰਿੰਦਰ ਪਾਲ ਸਿੰਘ ਵਿੱਕੀ ਦੇ ਕਤਲ ਮਾਮਲੇ 'ਚ ਪੁਲਸ ਨੇ ਅੱਜ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋਨਾਂ ਗੈਂਗਸਟਰਾਂ ਨੂੰ ਸੋਲਨ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਬਿਸ਼ੰਬਰਜੀਤ ਸਿੰਘ ਤੇ ਸ਼ਰਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਅਤੇ ਇਨ੍ਹਾਂ ਦੇ ਸਾਥੀ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਨਾ ਹਜੇ ਬਾਕੀ ਹੈ।
ਪੁਲਸ ਨੇ ਦੱਸਿਆ ਕਿ ਜਦੋਂ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਲਿਆਂਦਾ ਗਿਆ ਅਤੇ ਰਿਕਵਰੀ ਦੇ ਲਈ ਬਿਆਸ ਵਿਖੇ ਲਜਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਗੈਂਗਸਟਰ ਬਿਸ਼ੰਬਰਜੀਤ ਸਿੰਘ ਤੇ ਪੁਲਸ ਵਿਚਾਲੇ ਮੁਕਾਬਲਾ ਹੋਇਆ ਅਤੇ ਇੱਕ ਪੁਲਸ ਕਰਮਚਾਰੀ ਵੀ ਜ਼ਖਮੀ ਹੋਇਆ ਤੇ ਗੈਂਗਸਟਰ ਬਿਸ਼ੰਬਰ ਦੇ ਲੱਤ 'ਤੇ ਗੋਲੀ ਲੱਗੀ ਹੈ। ਜਿਸ ਨੂੰ ਕਿ ਬਾਬਾ ਬਕਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਵੱਲੋਂ ਹੀ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਧਾਨਗੀ ਲਈ ਪੈਸੇ ਦੇਣ ਦੇ ਦੋਸ਼ਾਂ ਨੂੰ ਟਰੱਕ ਯੂਨੀਅਨ ਪ੍ਰਧਾਨ ਬਾਜਵਾ ਨੇ ਮੁੜ ਨਕਾਰਿਆ, ਚੁੱਕੀ ਸਹੁੰ
NEXT STORY