ਮਲੋਟ (ਸ਼ਾਮ ਜੁਨੇਜਾ): ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਮਲੋਟ ਐਡਵਰਡਗੰਜ ਗੈਸਟ ਹਾਊਸ ਨੇੜੇ ਸਿੰਥੈਟਿਕ ਦੁੱਧ ਤਿਆਰ ਕਰਨ ਵਾਲੀ ਫੈਕਟਰੀ ਤੇ ਛਾਪੇਮਾਰੀ ਕਰਕੇ ਕਈ ਸੈਂਕੜੇ ਲੀਟਰ ਨਕਲੀ ਦੁੱਧ ਅਤੇ ਕਰੀਮ ਬਰਾਮਦ ਕੀਤੀ ਹੈ। ਉਕਤ ਵਿਅਕਤੀ ਪਿਛਲੇ 24 ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮਾਲ ਅਫ਼ਸਰਾਂ ਤੇ ਵਿਜੀਲੈਂਸ ਵਿਚਾਲੇ ਟਕਰਾਅ ! "ਰਿਕਾਰਡ ਨਹੀਂ ਕੀਤਾ ਜਾਵੇਗਾ ਸਾਂਝਾ"
ਜਾਣਕਾਰੀ ਮੁਤਾਬਕ ਸਿਹਤ ਅਧਿਕਾਰੀ ਡਾ.ਅਭਿਨਵ ਖੋਸਲ ਨੇ ਟੀਮ ਦੇ ਨਾਲ ਛਾਪੇਮਾਰੀ ਕੀਤੀ, ਜਿਥੇ ਟੀਮ ਨੂੰ ਨਕਲੀ ਦੁੱਧ ਤਿਆਰ ਕਰਨ ਦਾ ਸਾਜ਼ੋ-ਸਾਮਾਨ ਬਰਾਮਦ ਹੋਇਆ। ਬਾਅਦ ਵਿਚ ਡੀ. ਐੱਚ. ਓ. ਊਸ਼ਾ ਗੋਇਲ ਸਮੇਤ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਸਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ ਊਸ਼ਾ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਅੰਦਰ ਸੁਨਾਮ ਜ਼ਿਲ੍ਹੇ ਨਾਲ ਸਬੰਧਤ ਬਹਾਦਰ ਸਿੰਘ ਨਾਂ ਦਾ ਵਿਅਕਤੀ ਡੇਅਰੀ ਦੀ ਆੜ ਹੇਠ ਦੁੱਧ ਤਿਆਰ ਕਰਨ ਅਤੇ ਅੱਗੇ ਵੇਚਣ ਦਾ ਕੰਮ ਕਰਦਾ ਹੈ। ਸਿਹਤ ਵਿਭਾਗ ਨੇ ਪੁਲਸ ਦੀ ਮਦਦ ਨਾਲ ਕਾਰਵਾਈ ਕਰਕੇ ਛਾਪੇਮਾਰੀ ਕਰਕੇ ਕੈਂਟਰਾਂ ਵਿਚ 1000 ਲੀਟਰ ਦੇ ਕਰੀਬ ਤਿਆਰ ਦੁੱਧ ਅਤੇ ਕਰੀਮ ਬਰਾਮਦ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੀ ਤਰੱਕੀ, 7 ਅਫ਼ਸਰਾਂ ਨੂੰ ਮਿਲਿਆ DGP ਰੈਂਕ
ਮੁਲਜ਼ਮ 24 ਸਾਲਾਂ ਤੋਂ ਕਰ ਰਿਹਾ ਸੀ ਇਹ ਕੰਮ, ਟੀਮ ਨੂੰ ਮੌਕੇ 'ਤੇ ਤਿਆਰ ਕਰ ਕੇ ਦਿਖਾਇਆ ਦੁੱਧ
ਇਹ ਵਿਅਕਤੀ ਇਕ ਲੀਟਰ ਰਿਫਾਇੰਡ ਵਿਚ ਥੋੜਾ ਜਿਹਾ ਦੁੱਧ ਪਾ ਕੇ 20 ਲੀਟਰ ਦੁੱਧ ਤਿਆਰ ਕਰਕੇ ਅੱਗੇ ਭੇਜਦਾ ਹੈ। ਉਕਤ ਵਿਅਕਤੀ ਨੇ ਟੀਮ ਨੂੰ ਦੁੱਧ ਤਿਆਰ ਕਰਕੇ ਵੀ ਦਿਖਾਇਆ। ਸਿਹਤ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਸੁਨਾਮ ਤੋਂ ਹਰ ਸਾਲ ਸਰਦੀਆਂ ਵਿਚ ਆਕੇ ਇਹ ਕੰਮ ਕਰਦਾ ਹੈ ਅਤੇ ਹਰ ਸਾਲ ਆਪਣਾ ਟਿਕਾਣਾ ਬਦਲ ਲੈਂਦਾ ਹੈ। ਉਨ੍ਹਾਂ ਕਿਹਾ ਸੈਂਪਲ ਤੋਂ ਬਾਅਦ ਪੁਲਸ ਕਾਰਵਾਈ ਕੀਤੀ ਜਾਵੇਗੀ। ਉਧਰ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਉਸ ਕੋਲ ਲਾਈਸੰਸ ਨਹੀਂ ਪਰ ਦੁੱਧ ਅੱਗੇ ਭੇਜਣ ਦਾ ਕੰਮ ਕਰਦਾ ਹੈ। ਪਹਿਲਾਂ ਵੀ ਉਸ ਦਾ ਸੈਂਪਲ ਕਈ ਵਾਰ ਭਰਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਰਹੂਮ MP ਸੰਤੋਖ ਚੌਧਰੀ ਦੇ ਘਰ ਪੁੱਜੇ ਸੁਖਬੀਰ ਸਿੰਘ ਬਾਦਲ, ਪਰਿਵਾਰ ਨਾਲ ਸਾਂਝਾ ਕੀਤਾ ਦੁੱਖ
ਪੁਲਸ ਕਰ ਰਹੀ ਕਾਰਵਾਈ
ਉੱਧਰ ਸਿਟੀ ਮਲੋਟ ਪੁਲਸ ਵੱਲੋਂ ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲੇ ਇਸ ਵਿਅਕਤੀ ਵਿਰੁੱਧ ਕਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਨਾਬਾਲਗਾ ਨੂੰ ਭਜਾ ਕੇ ਲੈ ਗਿਆ ਮੁੰਡਾ, ਪਿਓ ਨੇ ਨਮੋਸ਼ੀ 'ਚ ਖ਼ਤਮ ਕਰ ਲਈ ਜੀਵਨ ਲੀਲਾ (ਵੀਡੀਓ)
ਘਰਾਂ ਵਿਚ ਤਿਆਰ ਹੋ ਰਿਹਾ ਹੈ ਨਕਲੀ ਦੁੱਧ
ਇਹ ਵੀ ਜ਼ਿਕਰਯੋਗ ਹੈ ਕਿ ਕੁਝ ਦੋਧੀਆਂ ਵੱਲੋਂ ਨਕਲੀ ਦੁੱਧ ਤਿਆਰ ਕਰਕੇ ਘਰਾਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਹਿਰ ਵਿਚ ਕਾਫੀ ਰੌਲਾ ਹੈ | ਅੱਜ ਸਿਹਤ ਅਧਿਕਾਰੀ ਨੇ ਮਲੋਟ ਅੰਦਰ ਛਾਪੇਮਾਰੀ ਦੌਰਾਨ ਇਹ ਵੀ ਅਪੀਲ ਕੀਤੀ ਕਿ ਅਗਰ ਕਿਸੇ ਵਿਅਕਤੀ ਦੇ ਧਿਆਨ ਵਿਚ ਅਜਿਹਾ ਮਾਮਲਾ ਆਉਂਦਾ ਹੈ ਤਾਂ ਉਹ ਇਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦੇਵੇ। ਸ਼ਿਕਾਇਤ ਕਰਨ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਹਿਬਲ ਕਲਾਂ ਇਨਸਾਫ਼ ਮੋਰਚੇ ਦੀ ਚਿਤਾਵਨੀ, 5 ਫਰਵਰੀ ਨੂੰ ਲਿਆ ਜਾਵੇਗਾ ਵੱਡਾ ਐਕਸ਼ਨ
NEXT STORY