ਫਰੀਦਕੋਟ (ਜਗਤਾਰ) : ਪਿਛਲੇ 13 ਮਹੀਨੇ ਤੋਂ ਬਹਿਬਲ ਕਲਾਂ 'ਚ ਚੱਲ ਰਹੇ ਬੇਅਦਬੀ ਇਨਸਾਫ਼ ਮੋਰਚੇ ਵਲੋਂ ਫਿਰ ਤੋਂ ਇੱਕ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਲਈ ਸਰਕਾਰ ਨੂੰ ਚਿਤਾਵਨੀ ਦੇ ਰੂਪ 'ਚ 5 ਫਰਵਰੀ ਨੂੰ ਵੱਡਾ ਐਕਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਨਾਲ ਹੀ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦਾ ਬਾਇਕਾਟ ਕਰਨ ਲਈ ਵੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ। ਇਸ ਮੌਕੇ ਮੋਰਚੇ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜੋ ਮੋਹਾਲੀ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਚੱਲ ਰਿਹਾ ਹੈ, ਉਹ ਉਸਦਾ ਪੂਰਨ ਸਮਰਥਨ ਕਰਦੇ ਹਨ ਕਿਉਂਕਿ ਉਸ ਮੋਰਚੇ ਵਿਚ ਕੌਮੀ ਇਨਸਾਫ਼ ਮੋਰਚਾ ਦੀਆਂ ਮੰਗਾ ਤੋਂ ਇਲਾਵਾ ਬਹਿਬਲ ਕਲਾਂ ਮੋਰਚੇ ਦੀਆਂ ਵੀ ਮੰਗਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ 'ਚ ਚੱਲ ਰਹੇ ਇਸ ਮੋਰਚੇ ਨੂੰ 13 ਮਹੀਨੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤੇ ਸਰਕਾਰ ਵੱਲੋਂ ਮੰਗੇ ਇਕ ਸਾਲ ਦਾ ਸਮਾਂ ਵੀ ਪੂਰਾ ਹੋ ਚੁੱਕਿਆ ਹੈ ਪਰ ਹੁਣ ਤੱਕ ਵੀ ਇਨਸਾਫ਼ ਨਹੀਂ ਮਿਲਿਆ। ਇਸ ਲਈ ਹੁਣ ਸੰਗਤਾਂ ਨਾਲ ਮੀਟਿੰਗ ਕਰਕੇ ਅਹਿਮ ਫ਼ੈਸਲੇ ਲਏ ਗਏ ਹਨ।
ਇਹ ਵੀ ਪੜ੍ਹੋ- ਸ਼ਰਮਨਾਕ : ਪਟਿਆਲਾ ਵਿਖੇ 2 ਨੌਜਵਾਨਾਂ ਨੇ 12 ਸਾਲਾ ਕੁੜੀ ਦੀ ਰੋਲ਼ੀ ਪੱਤ, ਲੋਕਾਂ 'ਚ ਭਾਰੀ ਰੋਹ
ਮੋਰਚਾ ਆਗੂਆਂ ਨੇ ਦੱਸਿਆ ਕਿ ਅਸੀਂ 26 ਜਨਵਰੀ ਨੂੰ ਬਾਇਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਉਨ੍ਹਾਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ 26 ਜਨਵਰੀ ਦੇ ਸਰਕਾਰੀ ਪ੍ਰੋਗਰਾਮਾਂ 'ਚ ਸ਼ਮੂਲੀਅਤ ਨਾ ਕੀਤਾ ਜਾਵੇ ਕਿਉਂਕਿ ਜਿਸ ਦੇਸ਼ 'ਚ ਕੁਝ ਕਰਨ ਦੀ ਆਜ਼ਾਦੀ ਨਹੀਂ, ਉੱਥੇ ਇਸ ਨੂੰ ਮਨਾਉਣ ਦਾ ਵੀ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਸਮੁੱਚੀ ਕੌਂਮ ਨੂੰ ਖਾਲਸਾਈ ਨਿਸ਼ਾਨ ਘਰਾਂ ਉੱਪਰ ਲਹਿਰਾ ਕੇ ਇਸ ਦਾ ਬਾਇਕਾਟ ਕਰਨਾ ਚਾਹੀਦਾ ਹੈ ਕਿਉਂਕਿ ਜੇ ਸਾਨੂੰ ਹੁਣ ਤੱਕ ਵੀ ਇਨਸਾਫ਼ ਨਹੀਂ ਮਿਲਿਆ ਤਾਂ ਅਸੀਂ ਕਿਸ ਮੂੰਹ ਨਾਲ ਇਸ ਦਿਵਸ ਨੂੰ ਮਨਾਵਾਂਗੇ। ਇਸ ਤੋਂ ਇਲਾਵਾ ਮੋਰਚਾ ਆਗੂਆਂ ਵੱਲੋਂ ਸੰਗਤਾਂ ਨੂੰ 5 ਫਰਵਰੀ ਵੱਡੀ ਗਿਣਤੀ 'ਚ ਮੋਰਚੇ ਵਾਲੀ ਥਾਂ 'ਤੇ ਪੁੱਜਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਸ ਦਿਨ ਵੱਡੇ ਐਕਸ਼ਨ ਲਏ ਜਾ ਸਕਣ।
ਇਹ ਵੀ ਪੜ੍ਹੋ- ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ, ਕੀਤੀ ਇਹ ਮੰਗ
ਮੋਰਚਾ ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ 'ਚ ਜੋ ਨੈਸ਼ਨਲ ਹਾਈਵੇ 'ਤੇ ਲੱਗਣ ਵਾਲੇ ਜਾਮ ਨੂੰ ਮੁਲਤਵੀ ਕੀਤਾ ਗਿਆ ਸੀ, ਨੂੰ ਮੁੜ ਤੋਂ ਲਾਗੂ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਸਰਕਾਰ ਨੂੰ 31 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ ਕਿਉਂਕਿ ਜੋ SIT ਵੱਲੋਂ ਜਾਂਚ ਕਰਨ ਦੀ ਪ੍ਰਤੀਕਿਰਿਆ ਜਾਂ ਬੇਅਦਬੀ ਲਈ ਇਨਸਾਫ਼ ਦਿਵਾਉਣ ਲਈ ਜੋ ਸਰਕਾਰ ਦੀਆਂ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਸਨ, ਉਹ ਨਜ਼ਰ ਨਹੀਂ ਆ ਰਹੀਆਂ। ਇਸ ਲਈ ਇਨਸਾਫ਼ ਮੋਰਚੇ ਨੂੰ ਆਉਣ ਵਾਲੇ ਸਮੇਂ 'ਚ ਮਜਬੂਰ ਹੋ ਕੇ ਵੱਡਾ ਐਕਸ਼ਨ ਲੈਣਾ ਪੈ ਸਕਦਾ ਹੈ। ਮੋਰਚਾ ਆਗੂਆਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਮਿਲਣ ਦੀ ਵੀ ਸਖ਼ਤ ਨਿੰਦਾ ਕੀਤਾ ਤੇ ਕਿਹਾ ਕਿ ਜਿਸ ਵਿਅਕਤੀ 'ਤੇ ਸੰਗੀਨ ਧਾਰਾਨਾਂ ਅਧੀਨ ਸਜ਼ਾ ਜਾਵਤਾ ਹੋਵੇ, ਉਸ ਨੂੰ ਵਾਰ-ਵਾਰ ਪਰੋਲ ਦੇਣ ਦਾ ਸਿਸਟਮ ਸਿੱਖਾਂ ਨਾਲ ਮਜ਼ਾਕ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਜਲਦ ਹੀ ਆਪਣੇ ਵਾਅਦੇ ਮੁਤਾਬਕ ਬੇਅਦਬੀ ਤੋਂ ਇਲਾਵਾ ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀ ਕਾਂਡ ਦੀ ਜਾਂਚ ਨੂੰ ਮੁਕੰਮਲ ਕਰਕੇ ਦੋਸ਼ੀਆਂ ਖ਼ਿਲਾਫ਼ ਚਲਾਨ ਪੇਸ਼ ਕਰਕੇ ਸਜ਼ਾ ਦਿੱਤੀ ਜਾਵੇ ਤਾਂ ਜੋ ਸੰਗਤ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮੁਕਤਸਰ ਪੁਲਸ ਦੇ ਸ਼ਿਕੰਜੇ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ, ਮਿਲਿਆ 2 ਦਿਨਾ ਰਿਮਾਂਡ
NEXT STORY