ਅੰਮ੍ਰਿਤਸਰ (ਦਲਜੀਤ)- ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਸਿਹਤ ਮੰਤਰੀ ਓ. ਪੀ. ਸੋਨੀ ਖਿਲਾਫ ਉਨ੍ਹਾਂ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਗਈ ਅਤੇ ਰੈਲੀ ਉਪਰੰਤ ਸਿਹਤ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦੌਰਾਨ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਵਿਰੁੱਧ ਜੰਮ ਕੇ ਨਾਅਰਬਾਜ਼ੀ ਕੀਤੀ ਗਈ।
ਰੇਲਵੇ ਸਟੇਸ਼ਨ ਦੇ ਨਜ਼ਦੀਕ ਨਹਿਰੀ ਵਿਭਾਗ ਦੇ ਦਫਤਰ ਵਿਖੇ ਜਥੇਬੰਦੀ ਦੀ ਸੂਬਾ ਪ੍ਰਧਾਨ ਰਾਣੋ ਖੇਡ਼ੀ ਗਿੱਲਾਂ ਦੀ ਅਗਵਾਈ ਹੇਠ ਕੀਤੀ, ਇਸ ਰੋਸ ਰੈਲੀ ’ਚ ਸੂਬੇ ਭਰ ਤੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਗਈ। ਰੈਲੀ ਦੀ ਕਾਰਵਾਈ ਚਲਾਉਂਦਿਆਂ ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਲਖਵਿੰਦਰ ਕੌਰ ਚਬਾਲ ਨੇ ਕਿਹਾ ਕਿ ਜਦੋਂ ਤੋਂ ਇਹ ਸਕੀਮ ਹੋਂਦ ’ਚ ਆਈ ਹੈ, ਉਦੋਂ ਤੋਂ ਹੀ ਜਥੇਬੰਦੀ ਵਲੋਂ ਆਸ਼ਾ ਵਰਕਰਾਂ ਦੀਆਂ ਮੰਗਾਂ ਅਤੇ ਸੇਵਾ ਹਾਲਤਾਂ ਨੂੰ ਬਿਹਤਰ ਬਣਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਹਰ ਘਰ ਤੱਕ ਸਿਹਤ ਸੇਵਾਵਾਂ ਨੂੰ ਪਹੁੰਚਾਉਣ ਵਾਲੀਆਂ ਆਸ਼ਾ ਵਰਕਰਾਂ ਦਾ ਕੀਤਾ ਜਾ ਰਿਹਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਆਪਣੇ ਚਰਮ ਸੀਮਾ ਤੱਕ ਪਹੁੰਚ ਗਿਆ ਹੈ।
ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪਿਛਲੇ ਸਮੇਂ ਦੇ ਮੰਤਰੀਆਂ ਅਤੇ ਵਿਭਾਗ ਦੇ ਅਧਕਾਰੀਆਂ ਨਾਲ ਕੀਤੀਆਂ ਮੀਟਿੰਗਾਂ ’ਚ ਮੰਨੀਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀਆਂ ਆਗੂਆਂ ਸੰਦੀਪ ਕੌਰ, ਹਰਨਿੰਦਰ ਕੌਰ, ਜਸਵੀਰ ਕੌਰ,ਵੀਰਪਾਲ ਕੌਰ, ਰਜਿੰਦਰ ਕੌਰ, ਰਾਜਬੀਰ ਕੌਰ, ਜਸਵਿੰਦਰ ਕੌਰ, ਇੰਦੂ ਬਾਲਾ, ਪਰਮਜੀਤ ਕੌਰ, ਰਾਜ ਕੁਮਾਰੀ, ਪੂਜਾ, ਕਰਮਜੀਤ ਕੌਰ, ਪਲਵਿੰਦਰ ਕੌਰ, ਕੁਲਵਿੰਦਰਜੀਤ ਕੌਰ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਆਸ਼ਾ ਵਰਕਰਾਂ ਦੇ ਇੰਨਸੈਨਟਿਵ ’ਚ ਵਾਧਾ ਕੀਤਾ ਜਾਵੇ, ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਅੰਦਰ ਲਿਆਂ ਕੇ 18,000 ਰੁਪਏ ਮਹੀਨਾ ਦਿੱਤਾ ਜਾਵੇ ਅਤੇ ਜਦੋਂ ਤੱਕ ਇਹ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਹਰਿਆਣਾ ਪੈਟਰਨ ਤੇ ਇੰਨਸੈਨਟਿਵ ਤੋਂ ਇਲਾਵਾ 4000 ਰੁਪਏ ਮਹੀਨਾ ਮਾਣ-ਭੱਤਾ ਦਿੱਤਾ ਜਾਵੇ, ਆਸ਼ਾ ਫੈਸਿਲੀਟੇਟਰਾਂ ਨੂੰ ਹਰ ਮਹੀਨੇ 10,000 ਰੁਪਏ ਮਾਣ ਭੱਤਾ ਅਤੇ ਹਰੇਕ ਟੂਰ ਦਾ 300 ਰੁਪਏ ਦਿੱਤਾ ਜਾਵੇ, ਕੋਰੋਨਾ ਵੈਕਸੀਨ ਲਿਆਉਣ ਅਤੇ ਛੱਡਣ ਲਈ ਆਸ਼ਾ ਵਰਕਰਾਂ ਨੂੰ ਮਜਬੂਰ ਨਾ ਕੀਤਾ ਜਾਵੇ, ਰਾਤ ਸਮੇਂ ਸਰਕਾਰੀ ਹਸਪਤਾਲ ’ਚ ਪ੍ਰਸੂਤਾ ਕੇਸ ਲੈ ਕੇ ਆਉਣ ਮੌਕੇ ਆਸ਼ਾ ਵਰਕਰਾਂ ਲਈ ਰੈਸਟ ਰੂਮ ਬਣਾਉਣਾ ਯਕੀਨੀ ਬਣਾਇਆ ਜਾਵੇ, ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦਾ ਟੈਸਟ ਪਾਸ ਕਰ ਚੁੱਕੀਆਂ ਆਸ਼ਾ ਵਰਕਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ।
ਰੈਲੀ ਦੇ ਦਬਾਅ ਨੂੰ ਦੇਖਦਿਆਂ ਸਿਹਤ ਮੰਤਰੀ ਓ. ਪੀ. ਸੋਨੀ ਦੇ ਪੀ. ਏ. ਚੇਤਨ ਸੰਜੀਵ ਸ਼ਰਮਾ ਵੱਲੋਂ ਰੈਲੀ ’ਚ ਆ ਕਿ ਮਿਤੀ 23 ਨਵੰਬਰ ਨੂੰ ਚੰਡੀਗਡ਼੍ਹ ਵਿਖੇ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ।
ਇਕਜੁੱਟਤਾ ਦਿਖਾਉਣ ਲਈ ਅੱਜ ਲੁਧਿਆਣਾ ’ਚ ਮੰਚ ਸਾਂਝਾ ਕਰਨਗੇ ਚੰਨੀ ਅਤੇ ਸਿੱਧੂ
NEXT STORY