ਜ਼ੀਰਕਪੁਰ (ਧੀਮਾਨ) : ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ’ਚ ਫੋਨ ਸਿਗਨਲ ਕਮਜ਼ੋਰ ਹੋਣ ਕਾਰਨ ਹਜ਼ਾਰਾਂ ਮੋਬਾਇਲ ਖ਼ਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਤੋਂ ਬਾਅਦ ਮੋਬਾਇਲ ਨੈੱਟਵਰਕ ’ਚ ਆਈ ਗੰਭੀਰ ਖ਼ਰਾਬੀ ਕਾਰਨ ਲੋਕ ਨਾ ਢੰਗ ਨਾਲ ਕਾਲ ਕਰ ਸਕੇ ਅਤੇ ਨਾ ਹੀ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰ ਸਕੇ। ਅਚਾਨਕ ਆਈ ਇਸ ਤਕਨੀਕੀ ਸਮੱਸਿਆ ਨੇ ਆਮ ਜਨਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਸਿਗਨਲ ਕਮਜ਼ੋਰ ਹੋਣ ਨਾਲ ਸਿਰਫ਼ ਨਿੱਜੀ ਸੰਚਾਰ ਹੀ ਨਹੀਂ, ਸਗੋਂ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਕਈ ਨਿਵਾਸੀਆਂ ਨੇ ਦੱਸਿਆ ਕਿ ਜ਼ਰੂਰੀ ਹਾਲਾਤ ਦੌਰਾਨ ਪੁਲਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨਾਲ ਸੰਪਰਕ ਕਰਨ ’ਚ ਮੁਸ਼ਕਲਾਂ ਆਈਆਂ। ਕੁਝ ਇਲਾਕਿਆਂ ’ਚ ਮੋਬਾਇਲ ਫੋਨ ਪੂਰੀ ਤਰ੍ਹਾਂ ਨੈੱਟਵਰਕ ਤੋਂ ਬਾਹਰ ਰਹੇ। ਦਫ਼ਤਰਾਂ, ਦੁਕਾਨਦਾਰਾਂ ਅਤੇ ਆਨਲਾਈਨ ਕੰਮ ਕਰਨ ਵਾਲਿਆਂ ਨੂੰ ਵੀ ਨੁਕਸਾਨ ਝੱਲਣਾ ਪਿਆ। ਕਾਰੋਬਾਰੀ ਕਾਲਾਂ, ਡਿਜ਼ੀਟਲ ਭੁਗਤਾਨ ਅਤੇ ਆਨਲਾਈਨ ਮੀਟਿੰਗਾਂ ਪ੍ਰਭਾਵਿਤ ਰਹੀਆਂ। ਵਿਦਿਆਰਥੀਆਂ ਨੇ ਵੀ ਕਿਹਾ ਕਿ ਕਮਜ਼ੋਰ ਨੈੱਟਵਰਕ ਕਾਰਨ ਆਨਲਾਈਨ ਕਲਾਸਾਂ ਤੇ ਪੜ੍ਹਾਈ ਸਬੰਧੀ ਕੰਮਾਂ ’ਚ ਵੱਡੀ ਰੁਕਾਵਟ ਆਈ। ਸਮੱਸਿਆ ਤੋਂ ਤੰਗ ਆ ਕੇ ਕਈ ਲੋਕਾਂ ਨੇ ਆਪਣੇ ਮੋਬਾਇਲ ਸਰਵਿਸ ਪ੍ਰੋਵਾਈਡਰਾਂ ਦੇ ਹੈਲਪਲਾਈਨ ਨੰਬਰਾਂ ’ਤੇ ਸੰਪਰਕ ਕੀਤਾ, ਪਰ ਜ਼ਿਆਦਾਤਰ ਖ਼ਪਤਕਾਰਾਂ ਨੂੰ ਤੁਰੰਤ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ।
ਪੰਜਾਬ: ਭਾਰੀ ਜੁਰਮਾਨੇ ਸਿਰਫ਼ ਕਾਗਜ਼ਾਂ 'ਚ? ਬਸੰਤ ਪੰਚਮੀ 'ਤੇ ਸ਼ਰੇਆਮ ਉੱਡੀ ਚਾਈਨਾ ਡੋਰ, ਮੂਕ ਦਰਸ਼ਕ ਬਣੀ ਪੁਲਸ
NEXT STORY