ਔੜ (ਛਿੰਜੀ)-ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਨੌਜਵਾਨੀ ’ਤੇ ਸਮੈਕ, ਹੈਰੋਇਨ, ਨਸ਼ੇ ਦੇ ਟੀਕਿਆਂ ਦਾ ਅਜਿਹਾ ਹਮਲਾ ਹੋਇਆ ਕਿ ਸਮੇਂ ਦੀ ਸਰਕਾਰ ਨੂੰ ਸਮਝ ਹੀ ਨਹੀਂ ਆਈ ਕਿ ਉਹ ਇਸ ਹਮਲੇ ਨੂੰ ਰੋਕਣ ਲਈ ਕੀ ਕਰੇ ਕਿਉਂਕਿ ਇਨ੍ਹਾਂ ਨਸ਼ਿਆਂ ਦੀ ਸਪਲਾਈ ’ਚ ਕਿਤੇ ਨਾ ਕਿਤੇ ਕੁਝ ਸਿਆਸੀ ਲੀਡਰ ਜਾਂ ਪੁਲਸ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀ ਵੀ ਸ਼ਾਮਲ ਰਹੇ ਸਨ ਪਰ ਇਹ ਹਨੇਰੀ ਅਜਿਹੀ ਚੱਲੀ ਕਿ ਹੁਣ ਤੱਕ ਨਾ ਤਾਂ ਨਸ਼ਾ ਸਮੱਗਲਰਾਂ ਦੀ ਚੇਨ ਟੁੱਟ ਸਕੀ, ਨਾ ਨਸ਼ਾ ਬੰਦ ਹੋਇਆ ਅਤੇ ਨਾ ਹੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਬੰਦ ਹੋ ਸਕਿਆ।
ਇਹ ਵੀ ਪੜ੍ਹੋ : ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ, ਨੂੰਹ ਨੇ ਕੁੱਟ-ਕੁੱਟ ਕੀਤਾ ਸੱਸ ਦਾ ਕਤਲ
ਇਸ ਕਰਕੇ ਸਰਕਾਰ ਨੇ ਇਕੋ ਹੱਲ ਕੱਢਿਆ ਕਿ ਨਸ਼ੇੜੀ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਸਰਕਾਰੀ ਹਸਪਤਾਲਾਂ ’ਚੋਂ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣ, ਜਿਨ੍ਹਾਂ ਨੂੰ ਨਸ਼ੇੜੀ ਜਦੋਂ ਵੀ ਨਸ਼ੇ ਦੀ ਤੋਟ ’ਚ ਆਪਣੀ ਜੀਭ ਹੇਠਾਂ ਰੱਖਦਾ ਹੈ ਤਾਂ ਉਦੋਂ ਹੀ ਨਸ਼ੇੜੀ ਦਾ ਸਰੀਰ ਕਰੰਟ ਫੜ ਜਾਂਦਾ ਹੈ। ਇਸ ਸਬੰਧੀ ਕੁਝ ਨਸ਼ੇੜੀਆਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਦੱਸਿਆ ਕਿ ਜਦੋਂ ਵੀ ਕਿਤੇ ਸਰਕਾਰ ਜਾਂ ਪੁਲਸ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਦੀ ਹੈ ਤਾਂ ਨਸ਼ੇੜੀਆਂ ਦਾ ਇਹ ਗੋਲੀਆਂ ਹੀ ਸਹਾਰਾ ਬਣਦੀਆਂ ਹਨ ਅਤੇ ਕਿਉਂਕਿ ਜਦੋਂ ਤੱਕ ਨਸ਼ੇੜੀ ਇਹ ਗੋਲੀਆਂ ਨਹੀਂ ਖਾਂਦੇ, ਉਦੋਂ ਤੱਕ ਉਨ੍ਹਾਂ ਦਾ ਸਰੀਰ ਕੰਮ ਕਰਨ ਦੇ ਯੋਗ ਨਹੀਂ ਹੁੰਦਾ ਤੇ ਦੂਜਾ ਇਹ ਗੋਲੀਆਂ ਸਰਕਾਰੀ ਤੌਰ ’ਤੇ ਮੁਫ਼ਤ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬੀਜਾਈ ਨੂੰ ਲੈ ਕੇ ਕਿਸਾਨਾਂ ਦੀ ਸਰਕਾਰ ਅੱਗੇ ਵੱਡੀ ਸ਼ਰਤ
ਇਥੋਂ ਤੱਕ ਕਿ ਜਿਹੜੇ ਨੌਜਵਾਨ ਨਸ਼ਾ ਵੀ ਨਹੀਂ ਕਰਦੇ ਸਨ, ਉਹ ਵੀ ਇਸ ਗੋਲੀ ਦੇ ਸੇਵਨ ’ਚ ਫਸ ਚੁੱਕੇ ਹਨ। ਜਿਸ ਕਰ ਕੇ ਇੰਝ ਲੱਗ ਰਿਹਾ ਹੈ ਕਿ ਪਾਬੰਦੀਸ਼ੁਦਾ ਨਸ਼ਿਆਂ ਨੂੰ ਛੱਡ ਕੇ ਨੌਜਵਾਨ ਇਨ੍ਹਾਂ ਗੋਲੀਆਂ ਦੇ ਆਦੀ ਹੋ ਗਏ ਹਨ। ਇਸ ਸਬੰਧੀ ਕੁਝ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਗਈ, ਜਿਨ੍ਹਾਂ ਦੱਸਿਆ ਕਿ ਦਵਾਈ ਬੀਮਾਰੀ ਤੋਂ ਖਾਣ ਵਾਲੀ ਵੀ ਸਰੀਰ ਲਈ ਖਤਰਨਾਕ ਹੁੰਦੀ ਹੈ ਪਰ ਇਨ੍ਹਾਂ ਗੋਲੀਆਂ ਨਾਲ ਨਸ਼ੇੜੀ ਬਾਕੀ ਨਸ਼ਿਆਂ ਤੋਂ ਬਚਿਆ ਰਹਿੰਦਾ ਹੈ। ਜੇਕਰ ਹਸਪਤਾਲਾਂ ’ਚ ਬਣੇ ਓਟ ਸੈਂਟਰਾਂ ਦਾ ਦੌਰਾ ਕੀਤਾ ਜਾਵੇ ਤਾਂ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨ ਇਹ ਗੋਲੀਆਂ ਲੈਣ ਲਈ ਲਾਈਨਾਂ ’ਚ ਲੱਗ ਕੇ ਧੱਕਾ-ਮੁੱਕੀ ਕਰਦੇ ਦੇਖੇ ਜਾ ਸਕਦੇ ਹਨ। ਜਿਨ੍ਹਾਂ ’ਚੋਂ ਬਹੁਤੇ ਨੌਜਵਾਨ ਇਹ ਗੋਲੀਆਂ ਖਾਣ ਦੇ ਨਾਲ-ਨਾਲ ਬਾਕੀ ਖਤਰਨਾਕ ਨਸ਼ੇ ਵੀ ਕਰ ਰਹੇ ਹਨ, ਜੋ ਜ਼ਿੰਦਗੀ ਦੇ ਅੰਤਿਮ ਪੜਾਅ ’ਚ ਪੁੱਜ ਚੁੱਕੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਵੱਲੋਂ ਇਸ ਸਮੱਸਿਆ ਦਾ ਕੋਈ ਢੁੱਕਵਾਂ ਅਤੇ ਠੋਸ ਹੱਲ ਕੱਢਣ ਦੀ ਲੋੜ ਹੈ।
ਜਲੰਧਰ ਵਿਖੇ ਪ੍ਰਿੰਟਿੰਗ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
NEXT STORY