ਸ੍ਰੀ ਕੀਤਰਪੁਰ ਸਾਹਿਬ (ਚੋਵੇਸ਼ ਲਟਾਵਾ)- ਰੂਪਨਗਰ ਵਿਖੇ ਵੱਡਾ ਹਾਦਸਾ ਹੋਣ ਦੀ ਦੁਖ਼ਭਰੀ ਖ਼ਬਰ ਸਾਹਮਣੇ ਆਈ ਹੈ। ਰੋਪੜ ਦੇ ਕੀਰਤਪੁਰ ਸਾਹਿਬ ਨੇੜੇ ਲੋਹੰਡ-ਭਰਤਗੜ੍ਹ ਰੇਲ ਪਟੜੀ 'ਤੇ ਚਾਰ ਬੱਚੇ ਰੇਲਗੱਡੀ ਦੀ ਲਪੇਟ 'ਚ ਆ ਗਏ। ਇਸ ਹਾਦਸੇ ਵਿਚ ਤਿੰਨ ਬੱਚਿਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਰੂਹ ਕੰਬਾਊ ਹਾਦਸੇ 'ਚ ਦੋ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਉਕਤ ਹਾਦਸਾ ਵਾਪਰਿਆ, ਉਸ ਸਮੇਂ ਬੱਚੇ ਰੇਲਵੇ ਟਰੈਕ ਦੇ ਕੋਲ ਖੇਡ ਰਹੇ ਸਨ। ਇਸੇ ਦੌਰਾਨ ਅਚਾਨਕ ਇਕ ਟਰੇਨ ਆਈ ਅਤੇ ਉਹ ਉਸ ਦੀ ਲਪੇਟ ਵਿੱਚ ਆ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਦੋ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਪਰ ਇਕ ਦੀ ਰਸਤੇ 'ਚ ਹੀ ਮੌਤ ਹੋ ਗਈ। ਸਾਰੇ ਬੱਚੇ ਬਾਹਰਲੇ ਸੂਬਿਆਂ ਦੇ ਹਨ।
ਇਹ ਵੀ ਪੜ੍ਹੋ : ਕਾਂਗਰਸ ਤੇ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਕਈ ਆਗੂ ਲੱਗੇ ਖੁੱਡੇ-ਲਾਈਨ, ਹੁਣ ਭਾਲ ਰਹੇ ਘਰ ਵਾਪਸੀ ਦਾ ਰਾਹ
ਦੱਸਣਯੋਗ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਰੇਲਵੇ ਟਰੈਕ ਦੇ ਕੋਲ ਅਕਸਰ ਖੇਡਦੇ ਹੋਏ ਨਜ਼ਰ ਆਉਂਦੇ ਹਨ ਪਰ ਅੱਜ ਸਵੇਰੇ ਛੇ ਵਜੇ ਰੇਲਵੇ ਟਰੈਕ ਕੋਲ ਖੇਡਦੇ ਸਮੇਂ ਸਹਾਰਨਪੁਰ ਤੋਂ ਚੱਲ ਕੇ ਊਨਾ ਜਾਣ ਵਾਲੀ ਟਰੇਨ ਦੀ ਲਪੇਟ ਵਿਚ 4 ਬੱਚੇ ਆ ਗਏ, ਕਿ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਮੌਕੇ ਅਤੇ ਹੀ ਮੌਤ ਹੋ ਗਈ ਜਦਕਿ ਇਕ ਬੱਚੇ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਇਕ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੈ, ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਥੇ ਹੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦਰਦਨਾਕ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਵਿਚ ਰੋਹਿਤ ਕੁਮਾਰ (11) ਪੁੱਤਰ ਅਰਜੁਨ ਮਹਾਤੋ ਚੌਥੀ ਜਮਾਤ ਵਿਚ ਪੜ੍ਹਦਾ ਸੀ। ਉਥੇ ਹੀ ਮਹਿੰਦਰ (7) ਪੁੱਤਰ ਰਾਮਦੁਲਾਰ ਅਤੇ ਵਿੱਕੀ ਸ਼ਾਮਲ ਹਨ। ਹਾਦਸੇ ਵਿਚ ਜ਼ਖ਼ਮੀ ਹੋਏ ਬੱਚੇ ਦੀ ਪਛਾਣ ਪਵਨ (10) ਪੁੱਤਰ ਬਹਾਰਣ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਉਕਤ ਬੱਚੇ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਹਨ।
ਇਹ ਵੀ ਪੜ੍ਹੋ : ਚੀਨ ’ਚ ਵਿਖਾਵਾ: ਇਮਾਰਤ ’ਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਮਗਰੋਂ ਦੇਸ਼ ’ਚ ਲਾਕਡਾਊਨ ਦਾ ਵਿਰੋਧ ਵਧਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
2 ਬੱਚਿਆਂ ਨੂੰ ਛੱਡ ਪ੍ਰੇਮੀ ਦੇ ਘਰ ਪੁੱਜੀ ਔਰਤ ਨੇ ਕੀਤਾ ਹਾਈਵੋਲਟੇਜ ਡਰਾਮਾ, ਮੁੰਡੇ ਦੇ ਪਰਿਵਾਰ ਨੇ ਚਾੜ੍ਹਿਆ ਕੁਟਾਪਾ
NEXT STORY