ਅਲਾਵਲਪੁਰ, (ਬੰਗੜ)- ਦੋਲੀਕੇ-ਅਲਾਵਲਪੁਰ ਰੋਡ 'ਤੇ ਪਿੰਡ ਮੁਰਾਦਪੁਰ ਨੇੜੇ ਇਕ ਕਾਰ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ। ਹਾਦਸੇ 'ਚ ਚਾਲਕ ਸਮੇਤ 3 ਜਣੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਾਰ ਚਾਲਕ ਜਸਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੁਰਾਦਪੁਰ ਸਵਿਫ਼ਟ ਕਾਰ ਵਿਚ ਪਿਤਾ ਗੁਰਦੇਵ ਸਿੰਘ, ਪਤਨੀ ਬਲਜੀਤ ਕੌਰ ਅਤੇ 10 ਮਹੀਨਿਆਂ ਦੀ ਬੱਚੀ ਨਾਲ ਕਿਸੇ ਜ਼ਰੂਰੀ ਕੰਮ ਜਾ ਰਿਹਾ ਸੀ ਕਿ ਮੁਰਾਦਪੁਰ ਨੇੜੇ ਕਾਰ ਬੇਕਾਬੂ ਹੋ ਗਈ ਅਤੇ ਕਾਰ ਸੜਕ ਕਿਨਾਰੇ ਲੱਗੇ ਦਰੱਖਤ 'ਚ ਜਾ ਵੱਜੀ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਗੱਡੀ ਦਾ ਏਅਰਬੈਗ ਖੁੱਲ੍ਹਣ ਕਾਰਨ ਕਾਰ ਚਾਲਕ ਦੀ ਜਾਨ ਬਚ ਗਈ। ਜ਼ਖਮੀ ਕਾਰ ਸਵਾਰਾਂ ਨੂੰ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਆਦਮਪੁਰ ਵਿਖੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਹਾਦਸੇ 'ਚ ਜਿਥੇ ਸਾਰੇ ਕਾਰ ਸਵਾਰ ਜ਼ਖ਼ਮੀ ਹੋਏ, ਉਥੇ ਚਾਲਕ ਦੀ 10 ਮਹੀਨਿਆਂ ਦੀ ਬੱਚੀ ਦੇ ਇਕ ਵੀ ਝਰੀਟ ਤੱਕ ਨਹੀਂ ਆਈ।
ਮੁਹੱਲੇ 'ਚ 4 ਦਿਨਾਂ ਤੋਂ ਖੜ੍ਹੇ ਲਾਵਾਰਿਸ ਮੋਟਰਸਾਈਕਲ ਨਾਲ ਲੋਕਾਂ 'ਚ ਦਹਿਸ਼ਤ
NEXT STORY