ਚੰਡੀਗੜ੍ਹ/ਅੰਮ੍ਰਿਤਸਰ : ਨਸ਼ਿਆਂ ਵਿਰੁੱਧ ਚੱਲ ਰਹੀ ਫ਼ੈਸਲਾਕੁਨ ਜੰਗ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਚੋਂ 5 ਕਿਲੋ ਹੈਰੋਇਨ ਅਤੇ 4.45 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਹੁਸਨਪ੍ਰੀਤ ਸਿੰਘ ਵਾਸੀ ਪ੍ਰਾਈਮ ਸਿਟੀ, ਛੇਹਰਟਾ (ਅੰਮ੍ਰਿਤਸਰ), ਕਰਨਦੀਪ ਸਿੰਘਾ ਉਰਫ ਮੰਨਾ ਅਤੇ ਮਨਿੰਦਰ ਸਿੰਘ ਦੋਵੇਂ ਵਾਸੀ ਅਟਾਰੀ ਮੰਡੀ, ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਅਤੇ ਡਰੱਗ ਮਨੀ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਕਤ ਮੁਲਜ਼ਮਾਂ ਦੀ ਹੌਂਡਾ ਐਕਟਿਵਾ (ਪੀਬੀ 02 ਡੀ ਕੇ 8780) ਅਤੇ ਹੀਰੋ ਡੀਲਕਸ ਐਚ.ਐਫ. (ਪੀਬੀ 02 ਈ 5854) ਵੀ ਜ਼ਬਤ ਕੀਤਾ ਹੈ, ਜਿਸ ਉੱਤੇ ਉਹ ਸਵਾਰ ਸਨ।
ਇਹ ਵੀ ਪੜ੍ਹੋ- ਕਿਸਾਨਾਂ ਨੇ ਖਿੱਚੀ ਦਿੱਲੀ ਜਾਣ ਦੀ ਤਿਆਰੀ, ਭਖਿਆ ਮਾਹੌਲ, ਹਰਿਆਣਾ 'ਚ ਧਾਰਾ 144 ਲੱਗੀ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀ.ਆਈ. ਅੰਮ੍ਰਿਤਸਰ ਦੀ ਟੀਮ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਮੁਲਜ਼ਮ ਕਰਨਦੀਪ ਸਿੰਘ ਅਤੇ ਮਨਿੰਦਰ ਸਿੰਘ ਹੈਰੋਇਨ ਦੀ ਤਸਕਰੀ ਵਿੱਚ ਸ਼ਾਮਲ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ, ਜੋ ਉਨ੍ਹਾਂ ਨੇ ਅੱਗੇ ਨਸ਼ਾ ਤਸਕਰ ਹੁਸਨਪ੍ਰੀਤ ਸਿੰਘ ਨੂੰ ਸਪਲਾਈ ਕਰਨੀ ਸੀ। ਇਤਲਾਹ ਤੋਂ ਇਹ ਵੀ ਪਤਾ ਲੱਗਾ ਕਿ ਦੋਵੇਂ ਦੋਸ਼ੀ ਚਿੱਟੇ ਰੰਗ ਦੀ ਹੌਂਡਾ ਐਕਟਿਵਾ ’ਤੇ ਪੰਜਾਬੀ ਬਾਗ ਪੈਲੇਸ ਨੇੜੇ ਅੰਮ੍ਰਿਤਸਰ-ਅਟਾਰੀ ਰੋਡ ’ਤੇ ਨਸ਼ੇ ਦੀ ਖੇਪ ਨਸ਼ਾ ਤਸਕਰ ਹੁਸਨਪ੍ਰੀਤ ਸਿੰਘ ਤੱਕ ਪਹੁੰਚਾਉਣ ਲਈ ਆ ਰਹੇ ਹਨ ਅਤੇ ਹੁਸਨਪ੍ਰੀਤ ਸਿੰਘ ਆਪਣੇ ਕਾਲੇ ਰੰਗ ਦੇ ਮੋਟਰਸਾਈਕਲ ਹੀਰੋ ਡੀਲਕਸ ਐੱਚ.ਐੱਫ. ’ਤੇ ਖੇਪ ਹਾਸਲ ਕਰਨ ਲਈ ਉੱਥੇ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਡੀਜੀਪੀ ਨੇ ਦੱਸਿਆ ਕਿ ਸੀ.ਆਈ.ਅੰਮ੍ਰਿਤਸਰ ਦੀਆਂ ਟੀਮਾਂ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਅਟਾਰੀ ਰੋਡ ਸਥਿਤ ਪੰਜਾਬੀ ਬਾਗ ਰਿਜ਼ੋਰਟ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਮੁਲਜ਼ਮਾਂ ਨੂੰ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧਾਂ ਨੂੰ ਸਥਾਪਿਤ ਕਰਨ ਅਤੇ ਪਾਕਿ-ਅਧਾਰਤ ਨਸ਼ਾ ਤਸਕਰਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, 25 ਅਤੇ 29 ਤਹਿਤ ਐੱਫ.ਆਈ.ਆਰ. ਨੰਬਰ 67 ਮਿਤੀ 04.12.2024 ਨੂੰ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਸ ਕੇਸ ਵਿੱਚ ਡਰੱਗ ਮਨੀ ਬਰਾਮਦ ਹੋਣ ਕਾਰਨ ਜੁਰਮ ਦੀ ਗੰਭੀਰਤਾ ਦੇ ਮੱਦੇਨਜ਼ਰ ਐੱਫ਼. ਆਈ. ਆਰ. ਵਿੱਚ ਐੱਨ. ਡੀ. ਪੀ. ਐੱਸ ਐਕਟ ਦੀ ਧਾਰਾ 27-ਏ ਸ਼ਾਮਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਦੋ ਧੀਆਂ ਦੇ ਪਿਓ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਭਰਾ ਦੀਆਂ ਅੱਖਾਂ ਸਾਹਮਣੇ ਭਰਾ ਦੀ ਦਰਦਨਾਕ ਮੌਤ
NEXT STORY