ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ-ਹੁਸ਼ਿਆਰਪੁਰ ਰੋਡ 'ਤੇ ਪਿੰਡ ਪੰਡੋਰੀ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੰਧਾਲਾ ਜੱਟਾ ਦੇ ਰੂਪ ਵਿਚ ਹੋਈ ਹੈ। ਹਾਦਸਾ ਉਸ ਵੇਲੇ ਜਦੋਂ ਸਕੂਟਰ ਸਵਾਰ ਜਸਪ੍ਰੀਤ ਸਿੰਘ ਅਤੇ ਉਸ ਦਾ ਭਰਾ ਸੁਖਪ੍ਰੀਤ ਸਿੰਘ ਟਾਂਡਾ ਤੋਂ ਆਪਣੇ ਮਾਮੇ ਲਈ ਦਵਾਈ ਲੈ ਕੇ ਪਿੰਡ ਜਾ ਰਹੇ ਸਨ। ਰਾਹ ਵਿਚ ਪਿੰਡ ਪੰਡੋਰੀ ਨੇੜੇ ਉਨ੍ਹਾਂ ਦਾ ਸਕੂਟਰ ਖ਼ਰਾਬ ਹੋ ਗਿਆ। ਜਦੋਂ ਜਸਪ੍ਰੀਤ ਸਕੂਟਰ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬੁਲੇਟ ਮੋਟਰਸਾਈਕਲ ਉਸ ਵਿਚ ਆ ਟਕਰਾਇਆ। ਜਿਸ ਕਾਰਨ ਜਸਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਦਾ ਸ਼ਰਮਨਾਕ ਕਾਰਾ, ਮਾਸੂਮ ਨੂੰ ਸਕੂਲੋਂ ਕੱਢਿਆ ਬਾਹਰ, ਵਜ੍ਹਾ ਕਰੇਗੀ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੀਲੀਆ ਗੋਲੀਆ ਸਣੇ ਇਕ ਦੋਸ਼ੀ ਪੁਲਸ ਅੜਿੱਕੇ
NEXT STORY