ਨਵਾਂਸ਼ਹਿਰ, (ਤਿਪਾਠੀ)- ਬੱਬਰ ਖਾਲਸਾ ਜਥੇਬੰਦੀ ਨਾਲ ਸਬੰਧਤ 3 ਵਿਅਕਤੀਆਂ ਨੂੰ ਦੇਸ਼ ਵਿਰੋਧੀ ਸਰਗਰਮੀਆਂ ਵਿਚ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਇਥੋਂ ਦੀ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਦੀ ਅਦਾਲਤ ਵਲੋਂ ਉਮਰ ਕੈਦ ਦੇ ਨਾਲ-ਨਾਲ ਇਕ-ਇਕ ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਜਿਕਰਯੋਗ ਹੈ ਕਿ 24 ਮਈ 2016 ਦੀ ਸ਼ਾਮ ਨੂੰ ਥਾਣਾ ਰਾਹੋਂ ਦੇ ਐੱਸ. ਐੱਚ. ਓ. ਐੱਸ. ਆਈ. ਗੁਰਦਿਆਲ ਸਿੰਘ ਨੇ ਪੁਲਸ ਪਾਰਟੀ ਸਮੇਤ ਜਾਡਲਾ ਟੀ-ਪੁਆਇੰਟ ’ਤੇ ਨਾਕਾ ਲਾਇਆ ਹੋਇਆ ਸੀ। ਖੁਫੀਆ ਸੂਚਨਾ ਦੇ ਆਧਾਰ ’ਤੇ ਅਰਵਿੰਦਰ ਸਿੰਘ ਵਾਸੀ ਪਿੰਡ ਪੱਲੀਆਂ ਖੁਰਦ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫਤਾਰ ਕਰ ਕੇ ਮੁਕੱਦਮਾ ਨੰਬਰ 82 ਆਈ. ਪੀ. ਸੀ. ਦੀ ਧਾਰਾ 121, 121 ਏ ਅਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ 1967 ਦੀ ਧਾਰਾ 10/13 ਦੇ ਤਹਿਤ ਮੁਕੱਦਮਾ ਦਰਜ ਕਰ ਕੀਤਾ ਸੀ। ਜਾਂਚ ਤੇ ਪੁੱਛਗਿਛ ਦੌਰਾਨ ਆਏ ਤੱਥਾਂ ਤੋਂ ਬਾਅਦ 30 ਮਈ 2016 ਨੂੰ ਸੁਰਜੀਤ ਸਿੰਘ ਉਰਫ ਲੱਕੀ ਵਾਸੀ ਬਹਾਦਰ ਹੁਸੈਨ ਥਾਣਾ ਰੰਘੜ ਨੰਗਲ (ਗੁਰਦਾਸਪੁਰ) ਅਤੇ 11 ਜੂਨ ਨੂੰ ਰਣਜੀਤ ਸਿੰਘ ਵਾਸੀ ਲੋਚ ਥਾਣਾ ਸਦਰ ਕੈਥਲ (ਹਰਿਆਣਾ) ਨੂੰ ਗ੍ਰਿਫਤਾਰ ਕੀਤਾ ਸੀ। ਅੱਜ ਉਪਰੋਕਤ ਅਦਾਲਤ ਨੇ ਉਪਰੋਕਤ ਤਿੰਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ।
ਅਸਟ੍ਰੇਲੀਆ ਵਿਚ ਵੀਜ਼ੇ ਦੀ ਲੜਾਈ ਲੜ ਰਹੇ ਪੰਜਾਬੀ ਦਾ ਹੋਇਆ ਤਲਾਕ
NEXT STORY