ਲੁਧਿਆਣਾ : ਪੰਜਾਬ 'ਚ ਇਕ ਪਾਸੇ ਕੋਰੋਨਾ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ ਤਾਂ ਦੂਜੇ ਪਾਸੇ ਪੁਲਸ ਵੱਲੋਂ ਆਪਣੀ ਡਿਊਟੀ ਫਰੰਟ ਲਾਈਨ 'ਤੇ ਨਿਭਾਈ ਜਾ ਰਹੀ ਹੈ। ਇਸ ਦੌਰਾਨ ਪੰਜਾਬ ਪੁਲਸ ਨੂੰ ਵਾਲੰਟੀਅਰਾਂ ਦੀ ਲੋੜ ਪਈ। ਪੁਲਸ ਨੇ ਫਰੰਟ ਲਾਈਨ 'ਤੇ ਵਾਲੰਟੀਅਰਾਂ ਨੂੰ ਵੀ ਆਪਣੇ ਨਾਲ ਤਾਇਨਾਤ ਕੀਤਾ ਪਰ ਡਿਊਟੀ ਦੌਰਾਨ ਇਨ੍ਹਾਂ ਵਾਲੰਟੀਅਰਾਂ ਨੂੰ ਡਿਊਟੀ ਦੇਣ ਦੇ ਸਮੇਂ 'ਤੇ ਟਿਕ-ਟਾਕ 'ਤੇ ਵੀਡੀਓ ਬਣਾਉਂਦੇ ਦੇਖਿਆ ਗਿਆ ਹੈ, ਜਿਸ 'ਚ ਇਹ ਲੋਕ ਆਪਣਾ ਟੈਲੈਂਟ ਦਿਖਾ ਰਹੇ ਹਨ।
ਜਦੋਂ ਇਸ ਸਬੰਧੀ ਲੁਧਿਆਣਾ ਦੇ ਡੀ. ਸੀ. ਪੀ. ਹੈੱਡਕੁਆਰਟਰ ਅਖਿਲ ਚੌਧਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਵੱਲੋਂ ਨੋਟਿਸ ਲਿਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ਪੁਲਸ ਦੇ ਵਾਲੰਟੀਅਰਾਂ ਦੀ ਡਿਊਟੀ ਇਸ ਕਰਕੇ ਲਾਈ ਗਈ ਤਾਂ ਜੋ ਉਹ ਪੁਲਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੀ ਮਦਦ ਕਰ ਸਕਣ, ਸੋ ਜ਼ਰੂਰੀ ਇਹ ਹੈ ਕਿ ਉਹ ਇਨ੍ਹਾਂ ਵੀਡੀਓਜ਼ ਤੋਂ ਬਾਹਰ ਆ ਕੇ ਆਪਣੇ ਕਰਤੱਵ ਦੀ ਪਾਲਣਾ ਕਰਨ।
ਕੋਰੋਨਾ ਪੀੜਤਾਂ ਦੀ ਗਿਣਤੀ ਨਾ ਵਧੀ ਤਾਂ 31 ਤੋਂ ਬਾਅਦ ਸੂਬੇ ਦੀਆਂ ਸਰਹੱਦਾਂ ਖੁੱਲ੍ਹਣ ਦੇ ਆਸਾਰ
NEXT STORY