ਜਲੰਧਰ (ਨਰਿੰਦਰ ਮੋਹਨ)– ਜ਼ਿਲ੍ਹਾ ਫਾਜ਼ਿਲਕਾ ਨੂੰ ਕਾਂਗਰਸ ਮੁਕਤ ਬਣਾਉਣ ਦੀ ਚੱਕਰਵਿਊ ਦੀ ਰਚਨਾ ਭਾਜਪਾ ਅਤੇ ‘ਆਪ’ ਵਿਚ ਚੱਲ ਰਹੀ ਹੈ। ਜੇਕਰ ਸਭ ਕੁਝ ਦੋਵਾਂ ਪਾਰਟੀਆਂ ਮੁਤਾਬਕ ਰਿਹਾ ਤਾਂ ਅਗਸਤ ਮਹੀਨੇ ਦੇ ਅਖੀਰ ਤੱਕ ਫਾਜ਼ਿਲਕਾ ਜ਼ਿਲ੍ਹਾ ਕਾਂਗਰਸ ਮੁਕਤ ਹੋਣ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਹੋਵੇਗਾ। ਅਬੋਹਰ ਤੋਂ ਬਾਅਦ ਫਾਜ਼ਿਲਕਾ ਅਤੇ ਜਲਾਲਾਬਾਦ ਸ਼ਹਿਰ ਵਿਚ ਕਾਂਗਰਸ ਨੂੰ ਵੱਡਾ ਝਟਕਾ ਮਿਲਣ ਦੀ ਤਿਆਰੀ ਹੈ। ਇਸ ਦੇ ਲਈ ਭਾਜਪਾ ਅਤੇ ‘ਆਪ’ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ ਕਿ ਜ਼ਿਲੇ ਵਿਚ ਕੌਣ ਪਹਿਲਾਂ ਕਾਂਗਰਸ ਨੂੰ ਲੁੱਟਦਾ ਹੈ।
ਬੀਤੇ ਹਫ਼ਤੇ ਹੀ 50 ਮੈਂਬਰੀ ਅਬੋਹਰ ਨਗਰ ਨਿਗਮ ਵਿਚੋਂ ਕਾਂਗਰਸ ਦੇ 49 ਕੌਂਸਲਰ ਭਾਜਪਾ ਵਿਚ ਚਲੇ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਸਾਬਕਾ ਕਾਂਗਰਸ ਪ੍ਰਧਾਨ ਵੀ ਮੌਕਾ ਵੇਖ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਕਹਿਣ ਨੂੰ ਤਾਂ ਅਬੋਹਰ ਵਿਚ ਸੰਦੀਪ ਜਾਖੜ ਕਾਂਗਰਸ ਦੇ ਵਿਧਾਇਕ ਹਨ ਪਰ ਕਾਂਗਰਸ ਦਾ ਝੰਡਾ ਅਬੋਹਰ ਤੋਂ ਗਾਇਬ ਹੈ। ਸੰਦੀਪ , ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਹਨ। ਜਲਾਲਾਬਾਦ ਤੋਂ ਇਕ ਸਾਬਕਾ ਵਿਧਾਇਕ ਵੀ ਭਾਜਪਾ ਦਾ ਪੱਲਾ ਫੜਨ ਦੀ ਤਿਆਰੀ ਵਿਚ ਹੈ। ਸੂਤਰ ਦੱਸਦੇ ਹਨ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਛੇਤੀ ਹੀ ਭਾਜਪਾ ਇਥੇ ਆਪਣਾ ਝੰਡਾ ਬੁਲੰਦ ਕਰ ਸਕਦੀ ਹੈ। ਜਲਾਲਾਬਾਦ ਨਗਰਪਾਲਿਕਾ ਵਿਚ ਕਾਂਗਰਸ ’ਚ ਉਥਲ-ਪੁਥਲ ਹੋ ਚੁੱਕੀ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਕਾਂਗਰਸ ਵਿਚ ਸੰਨ੍ਹਮਾਰੀ ਕੀਤੀ ਹੈ। ਫਾਜ਼ਿਲਕਾ ਨਗਰਪਾਲਿਕਾ ਦੇ 6 ਕਾਂਗਰਸੀ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਵਿਚ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਵੱਡਾ ਹਾਦਸਾ: AC ਲਾ ਕੇ ਸੁੱਤੇ ਪੂਰੇ ਟੱਬਰ 'ਤੇ ਡਿੱਗੀ ਕਮਰੇ ਦੀ ਛੱਤ, ਦਾਦੀ-ਪੋਤੇ ਦੀ ਦਰਦਨਾਕ ਮੌਤ
ਦਿਲਚਸਪ ਗੱਲ ਇਹ ਵੀ ਹੈ ਕਿ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੋਂ ਲੈ ਕੇ ਸੂਬਾਈ ਪ੍ਰਧਾਨ ਦੀ ਨਜ਼ਰ ਇਨ੍ਹਾਂ ਘਟਨਾਚੱਕਰਾਂ ’ਤੇ ਤਾਂ ਹੈ ਪਰ ਕੁਝ ਕਰ ਸਕਣ ਵਿਚ ਮਜਬੂਰ ਹੈ। ਕਾਂਗਰਸ ਜ਼ਿਲ੍ਹਾ ਪ੍ਰਧਾਨ ਦੀ ਕਾਂਗਰਸ ਪ੍ਰਤੀ ਵਫਾਦਾਰੀ, ਕਾਰਜਪ੍ਰਣਾਲੀ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਬੀਤੀਆਂ ਵਿਧਾਨ ਸਭਾ ਚੋਣਾਂ ਵਿਚ ਫਾਜ਼ਿਲਕਾ ਜ਼ਿਲ੍ਹੇ ਦੀਆਂ 4 ਵਿਧਾਨ ਸਭਾ ਸੀਟਾਂ ਵਿਚੋਂ ਇਕ ਅਬੋਹਰ ’ਤੇ ਕਾਂਗਰਸ ਵਿਧਾਇਕ ਹਨ। ਬਾਕੀ 3 ਜਲਾਲਾਬਾਦ, ਫਾਜ਼ਿਲਕਾ ਅਤੇ ਬੱਲੂਆਣਾ ’ਤੇ ‘ਆਪ’ ਦੇ ਵਿਧਾਇਕ ਹਨ। ਭਾਜਪਾ ਅਤੇ ‘ਆਪ’ ਦੇ ਚੰਡੀਗੜ੍ਹ ਦਫ਼ਤਰਾਂ ਵਿਚ ਫਾਜ਼ਿਲਕਾ ਜ਼ਿਲ੍ਹੇ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਇਹ ਵੀ ਹੈ ਕਿ ਫਾਜ਼ਿਲਕਾ ਜ਼ਿਲ੍ਹਾ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਅਧੀਨ ਆਉਂਦਾ ਹੈ, ਜਿੱਥੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸੰਸਦ ਮੈਂਬਰ ਹਨ।
ਇਹ ਵੀ ਪੜ੍ਹੋ- ਰੋਪੜ ਤੋਂ ਵੱਡੀ ਖ਼ਬਰ, ਮਠਿਆਈ ਦੀ ਦੁਕਾਨ ਦਾ ਸ਼ਟਰ ਚੁੱਕਦਿਆਂ ਹੀ ਹੋਇਆ ਵੱਡਾ ਧਮਾਕਾ, ਦੋ ਲੋਕਾਂ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਰਕਾਰੀ ਬੱਸਾਂ ਦੇ ਟਾਈਮ ਮਿੱਸ ਹੋਣ 'ਤੇ ਐਕਸ਼ਨ 'ਚ ਪੰਜਾਬ ਸਰਕਾਰ, ਕਾਰਵਾਈ ਦੀ ਤਿਆਰੀ
NEXT STORY