ਜਲੰਧਰ (ਬਿਊਰੋ) : ਕੋਟਕਪੂਰਾ ਗੋਲ਼ੀਕਾਂਡ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਐੱਸ. ਆਈ. ਟੀ. ਨੇ ਪੁੱਛਗਿੱਛ ਲਈ ਸੰਮਨ ਭੇਜੇ ਹਨ। ਏ. ਡੀ. ਜੀ. ਪੀ. ਐੱਲ. ਕੇ. ਯਾਦਵ ਦੀ ਅਗਵਾਈ ਵਾਲੀ ਐੱਸ. ਆਈ. ਟੀ. ਨੇ ਬਾਦਲ ਨੂੰ 12 ਦਸੰਬਰ ਦੀ ਸਵੇਰ 11 ਵਜੇ ਬੁਲਾਇਆ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਵਿਚ 30 ਸਤੰਬਰ 2022 ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਬਾਦਲ ਨੇ ਸੰਮਨ ਨਾ ਮਿਲਣ ਦਾ ਦਾਅਵਾ ਕੀਤਾ ਸੀ। ਉਥੇ ਹੀ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਗੰਨਮੈਨ ਨਵਜੋਤ ਸਿੰਘ ’ਤੇ ਗੋਲ਼ੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਸੁਖਬੀਰ ਬਾਦਲ ਨੂੰ ਭੇਜਿਆ ਸੰਮਨ
ਕੋਟਕਪੂਰਾ ਗੋਲ਼ੀ ਕਾਂਡ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਐੱਸ. ਆਈ. ਟੀ. ਨੇ ਪੁੱਛਗਿੱਛ ਲਈ ਸੰਮਨ ਭੇਜੇ ਹਨ। ਏ. ਡੀ. ਜੀ. ਪੀ. ਐੱਲ. ਕੇ. ਯਾਦਵ ਦੀ ਅਗਵਾਈ ਵਾਲੀ ਐੱਸ. ਆਈ. ਟੀ. ਨੇ ਬਾਦਲ ਨੂੰ 12 ਦਸੰਬਰ ਦੀ ਸਵੇਰ 11 ਵਜੇ ਬੁਲਾਇਆ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ਨੇ ਚਲਾਈ ਗੋਲ਼ੀ, ਮਾਮਲਾ ਦਰਜ (ਵੀਡੀਓ)
ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਗੰਨਮੈਨ ਨਵਜੋਤ ਸਿੰਘ ’ਤੇ ਗੋਲ਼ੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੰਨਮੈਨ ਨਵਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਮਾਨਸਾ ਦੇ ਇਕ ਮੈਰਿਜ ਪੈਲੇਸ ’ਚ ਵਿਆਹ ਸਮਾਗਮ ’ਚ ਪੁੱਜੇ ਸਨ।
ਤਰਨਤਾਰਨ ’ਚ ਥਾਣੇ ’ਤੇ ਰਾਕੇਟ ਲਾਂਚਰ ਨਾਲ ਹੋਏ ਹਮਲੇ ਦੀ ਗੁਰਪਤਵੰਤ ਸਿੰਘ ਪੰਨੂੰ ਨੇ ਲਈ ਜ਼ਿੰਮੇਵਾਰੀ
ਤਰਨਤਾਰਨ ਜ਼ਿਲੇ ਅਧੀਨ ਆਉਂਦੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੰ. 54 ’ਤੇ ਸਥਿਤ ਥਾਣਾ ਸਰਹਾਲੀ ਨੂੰ 9 ਅਤੇ 10 ਦਸੰਬਰ ਦੀ ਦਰਮਿਆਨੀ ਰਾਤ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰ. ਪੀ. ਜੀ) ਲਾਂਚਰ ਨਾਲ ਨਿਸ਼ਾਨਾ ਬਣਾਇਆ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਅੱਤਵਾਦੀਆਂ ਵਲੋਂ ਕੀਤੇ ਗਏ ਇਸ ਹਮਲੇ ਸਮੇਂ ਥਾਣੇ ਵਿਚ ਮੌਜੂਦ ਥਾਣਾ ਮੁਖੀ ਸਮੇਤ ਕੁੱਲ 9 ਮੁਲਾਜ਼ਮ ਮੌਜੂਦ ਸਨ, ਜੋ ਵਾਲ-ਵਾਲ ਬਚ ਗਏ।
ਮਨਕੀਰਤ ਨੇ ਪਹਿਲੀ ਵਾਰ ਸਿੱਧੂ ਦੀ ਮੌਤ 'ਤੇ ਖੁੱਲ੍ਹ ਕੇ ਕੀਤੀ ਗੱਲ, ਦੱਸਿਆ ਕਿਉਂ ਨਹੀਂ ਮਿਲਿਆ ਮੂਸੇਵਾਲਾ ਦੇ ਮਾਪਿਆ ਨੂੰ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਪੰਜਾਬੀ ਇੰਡਸਟਰੀ ਲਈ ਬਹੁਤ ਵੱਡਾ ਝਟਕਾ ਸੀ। ਸਿੱਧੂ ਦੇ ਚਾਹੁਣ ਵਾਲੇ ਹੁਣ ਤੱਕ ਉਸ ਨੂੰ ਨਹੀਂ ਭੁੱਲਾ ਸਕੇ। ਇੰਡਸਟਰੀ ‘ਚ ਸ਼ਾਇਦ ਹੀ ਕੋਈ ਅਜਿਹਾ ਕਲਾਕਾਰ ਹੋਵੇਗਾ, ਜੋ ਮੂਸੇਵਾਲਾ ਦੀ ਮੌਤ 'ਤੇ ਦੁੱਖ ਪ੍ਰਗਟਾਉਣ ਲਈ ਉਸ ਦੇ ਮਾਪਿਆਂ ਨੂੰ ਨਹੀਂ ਮਿਲਿਆ ਹੋਵੇਗਾ ਪਰ ਇੱਕ ਅਜਿਹਾ ਗਾਇਕ ਹੈ, ਜਿਸ ਨੇ ਸਿੱਧੂ ਦੀ ਮੌਤ ਤੋਂ ਬਾਅਦ ਕਦੇ ਵੀ ਉਸ ਦੇ ਮਾਪਿਆਂ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਮਿਲਿਆ।
ਜ਼ੀਰਾ ਤੋਂ ਲਾਪਤਾ ਹੋਏ ਬੱਚੇ ਦੀ ਖੇਤ 'ਚੋਂ ਮਿਲੀ ਲਾਸ਼, 3 ਭੈਣਾਂ ਦਾ ਇਕੌਲਤਾ ਭਰਾ ਸੀ ਜਸ਼ਨ
ਜ਼ੀਰਾ ਤੋਂ ਇਕ ਦਿਲ-ਦਿਹਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 3 ਦਿਨ ਤੋਂ ਲਾਪਤਾ ਹੋਏ ਬੱਚੇ ਦੀ ਖੇਤਾਂ 'ਚੋਂ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਉਸ ਦੀ ਲਾਸ਼ ਪਿੰਡ ਦੇ ਇਕ ਖੇਤ 'ਚੋਂ ਲਹੂ-ਲੂਹਾਨ ਹਾਲਤ 'ਚ ਮਿਲੀ ਹੈ। ਦੱਸ ਦੇਈਏ ਕਿ ਮ੍ਰਿਤਕ ਬੱਚੇ ਬੀਤੀ 9 ਨਵੰਬਰ ਤੋਂ ਲਾਪਤਾ ਸੀ। ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਉਸਦੀ ਭਾਲ ਕੀਤੀ ਜਾ ਰਹੀ ਸੀ ਪਰ ਕਿਸੇ ਨੂੰ ਵੀ ਉਸ ਬਾਰੇ ਕੁਝ ਪਤਾ ਨਹੀਂ ਲੱਗਾ।
ਕੈਨੇਡਾ ਤੋਂ ਫਿਰ ਆਈ ਦਰਦਨਾਕ ਖ਼ਬਰ, ਮਾਪਿਆਂ ਦੇ 26 ਸਾਲਾ ਪੁੱਤ ਦੀ ਹਾਦਸੇ 'ਚ ਹੋਈ ਮੌਤ
ਬੀਤੇ ਕੱਲ੍ਹ ਨੇੜਲੇ ਪਿੰਡ ਨਾਰੋਮਾਜਰਾ ਦੇ ਮਿਹਨਤੀ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਰਣਜੀਤ ਸਿੰਘ ਦੇ, ਕੈਨੇਡਾ ਰਹਿੰਦੇ ਪੁੱਤਰ ਰਮਨਪ੍ਰੀਤ ਸਿੰਘ ਸੋਹੀ (26) ਨੌਜਵਾਨ ਦੀ ਟਰੱਕ ਹਾਦਸੇ 'ਚ ਹੋਈ ਦਰਦਨਾਕ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਮ੍ਰਿਤਕ ਦੇ ਭਰਾ ਜਗਪ੍ਰੀਤ ਸਿੰਘ ਬੱਬੂ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਲਗਭਗ 8 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਉਚੇਰੀ ਸਿੱਖਿਆ ਲੈਣ ਲਈ ਸਟੱਡੀ ਵੀਜੇ 'ਤੇ ਕੈਨੇਡਾ ਗਿਆ ਸੀ। ਉਥੇ ਹੀ ਉਸ ਨੇ ਪੱਕੇ ਹੋਣ ਉਪਰੰਤ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਲਿਆ।
ਆਈਫੋਨ ਯੂਜ਼ਰਸ ਨੂੰ ਮਹਿੰਗਾ ਪੈ ਸਕਦਾ ਹੈ ਬਲੂ ਟਿਕ, 8 ਦੀ ਥਾਂ ਦੇਣੇ ਹੋਣਗੇ 11 ਡਾਲਰ
ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ’ਤੇ ਬਲੂ ਟਿਕ ਲਈ ਆਈਫੋਨ ਐਪ ਰਾਹੀਂ ਸਬਸਕ੍ਰਿਪਸ਼ਨ ਪ੍ਰਾਈਸ ਦਾ ਭੁਗਤਾਨ ਕਰਨਾ ਐਪਲ ਯੂਜ਼ਰਸ ਨੂੰ ਮਹਿੰਗਾ ਪੈ ਸਕਦਾ ਹੈ। ਦਰਅਸਲ ਟਵਿਟਰ ਆਈਫੋਨ ’ਤੇ ਬਲੂ ਟਿਕ ਸਬਸਕ੍ਰਿਪਸ਼ਨ ਦੀ ਪੇਮੈਂਟ ਨੂੰ 7.99 ਡਾਲਰ ਦੀ ਥਾਂ 11 ਡਾਲਰ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਆਈਫੋਨ ਯੂਜ਼ਰਸ ਨੂੰ ਮਹਿੰਗਾ ਪੈ ਸਕਦਾ ਹੈ ਬਲੂ ਟਿਕ, 8 ਦੀ ਥਾਂ ਦੇਣੇ ਹੋਣਗੇ 11 ਡਾਲਰ
ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ’ਤੇ ਬਲੂ ਟਿਕ ਲਈ ਆਈਫੋਨ ਐਪ ਰਾਹੀਂ ਸਬਸਕ੍ਰਿਪਸ਼ਨ ਪ੍ਰਾਈਸ ਦਾ ਭੁਗਤਾਨ ਕਰਨਾ ਐਪਲ ਯੂਜ਼ਰਸ ਨੂੰ ਮਹਿੰਗਾ ਪੈ ਸਕਦਾ ਹੈ। ਦਰਅਸਲ ਟਵਿਟਰ ਆਈਫੋਨ ’ਤੇ ਬਲੂ ਟਿਕ ਸਬਸਕ੍ਰਿਪਸ਼ਨ ਦੀ ਪੇਮੈਂਟ ਨੂੰ 7.99 ਡਾਲਰ ਦੀ ਥਾਂ 11 ਡਾਲਰ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਭਿਆਨਕ ਹਾਦਸੇ ਨੇ ਦੋ ਪਰਿਵਾਰਾਂ ’ਚ ਵਿਛਾਏ ਸੱਥਰ, ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ
ਬਨੂੜ ਤੋਂ ਤੇਪਲਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਬੀਤੀ ਦੇਰ ਰਾਤ ਇਕ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਇਸ ਹਾਦਸੇ ’ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ ਕੁ 11 ਵਜੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ 2 ਨੌਜਵਾਨ ਬਨੂੜ ਤੋਂ ਤੇਪਲਾ ਵੱਲ ਨੂੰ ਜਾ ਰਹੇ ਸੀ।
ਹੁਣ ਕੈਨੇਡਾ ਦੇ ਐਡਮਿੰਟਨ ਤੋਂ ਆਈ ਦੁਖ਼ਭਰੀ ਖ਼ਬਰ, 24 ਸਾਲਾ ਪੰਜਾਬੀ ਗੱਭਰੂ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਬਹੁਤੇ ਪੰਜਾਬੀਆਂ ਲਈ ਹੁਣ ਸੁਰੱਖਿਅਤ ਨਹੀਂ ਰਿਹਾ। ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਕੈਨੇਡਾ ਦੇ ਸ਼ਹਿਰ ਐਡਮਿੰਟਨ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 24 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ 3 ਦਸੰਬਰ ਦੀ ਰਾਤ ਨੂੰ ਵਾਪਰੀ ਸੀ ਤੇ ਪੁਲਸ ਵਲੋਂ ਹੁਣ ਸਨਰਾਜ ਸਿੰਘ ਦੀ ਪਛਾਣ ਜਾਰੀ ਕੀਤੀ ਗਈ ਹੈ।
ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ
NEXT STORY