ਮਹਿਲ ਕਲਾਂ (ਲਕਸ਼ਦੀਪ ਗਿੱਲ) : ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ 15 ਅਕਤੂਬਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਮਹਿਲ ਕਲਾਂ ਵਿਖੇ ਵੱਡਾ ਅਸਰ ਦੇਖਣ ਨੂੰ ਮਿਲਿਆ। ਮਹਿਲ ਕਲਾਂ ਦੇ ਮੁੱਖ ਚੌਂਕ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਦੁਕਾਨਦਾਰ ਯੂਨੀਅਨ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੇ ਅਤੇ ਧਰਨਾਕਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਰਨੇ ’ਤੇ ਡਟੇ ਰਹੇ, ਧਰਨੇ ਵਿਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਦੀ ਮੁੱਖ ਮੰਗ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਰਹੀ। ਇਸ ਮੌਕੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪ੍ਰਤੀ ਲੋਕਾਂ ਵਿਚ ਰੋਸ ਦੇਖਣ ਨੂੰ ਮਿਲਿਆ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ।
ਇਸ ਮੌਕੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ, ਗੁਰਮੇਲ ਸਿੰਘ ਮੌੜ, ਬਲਵੰਤ ਰਾਏ ਸ਼ਰਮਾ ਹਮੀਦੀ, ਕਮਲਜੀਤ ਚੱਕ, ਬਨੀ ਖੈਰਾ, ਡਾਕਟਰ ਅਮਰਜੀਤ ਸਿੰਘ ਅਤੇ ਐਡਵੋਕੇਟ ਜਸਬੀਰ ਖੇੜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਥੇਦਾਰ ਨਾਥ ਸਿੰਘ ਹਮੀਦੀ, ਬਲਦੇਵ ਸਿੰਘ ਗਾਗੇਵਾਲ ਅਤੇ ਕੁਲਵੰਤ ਸਿੰਘ ਟਿੱਬਾ, ਅਕਾਲੀ ਦਲ ਵਾਰਿਸ ਪੰਜਾਬ ਦੇ ਅਵਤਾਰ ਸਿੰਘ ਰਾਏਸਰ ਅਤੇ ਸਤਨਾਮ ਸਿੰਘ ਖਾਲਸਾ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ, ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ, ਜੁਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ ਅਤੇ ਸਤਨਾਮ ਸਿੰਘ ਮੂੰਮ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਕਾਦੀਆਂ ਯੂਨੀਅਨ ਦੇ ਜਗਸੀਰ ਸਿੰਘ ਸੀਰਾ ਛੀਨੀਵਾਲ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾ, ਮਨਦੀਪ ਕੁਮਾਰ ਚੀਕੂ, ਅਵਤਾਰ ਬਾਵਾ ਅਤੇ ਜਗਦੀਸ਼ ਸਿੰਘ ਪੰਨੂ ਵੀ ਮੌਜੂਦ ਸਨ। ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਨਿਰਮਲ ਸਿੰਘ ਪੰਡੋਰੀ ਨੇ ਸ਼ਮੂਲੀਅਤ ਕੀਤੀ। ਮੈਡੀਕਲ ਪ੍ਰੈਕਟੀਸ਼ਨਰ ਕਮੇਟੀ ਦੇ ਸੂਬਾ ਕਮੇਟੀ ਮੈਂਬਰ ਡਾਕਟਰ ਕੇਸਰ ਖਾਨ ਮਹਿਲ ਕਲਾਂ, ਬਲਾਕ ਪ੍ਰਧਾਨ ਡਾਕਟਰ ਦਿਲਵਾਰ ਸਿੰਘ, ਡਾਕਟਰ ਅਨਵਰ ਮੁਹੰਮਦ ਚੰਨਣਵਾਲ, ਡਾਕਟਰ ਬਾਰੂ ਮੁਹੰਮਦ ਅਤੇ ਡਾਕਟਰ ਸ਼ਿਵਚਰਨ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਧਰਨੇ ਦੌਰਾਨ ਸਟੇਜ ਤੋਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿਚ ਪਰਮਜੀਤ ਸਿੰਘ ਪੰਮਾ, ਹਰਜੀਤ ਸਿੰਘ ਖਿਆਲੀ, ਮਹਿੰਦਰ ਸਿੰਘ ਸਹਿਜੜਾ, ਅਮਰਜੀਤ ਸਿੰਘ ਮਹਿਲ ਕਲਾਂ ਬੱਸੀਆਂ ਵਾਲਾ, ਬਲਦੇਵ ਸਿੰਘ ਗੰਗੋਹਰ, ਗੁਰਜੰਟ ਸਿੰਘ ਕੱਟੂ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਸਤਨਾਮ ਸਿੰਘ ਖਾਲਸਾ, ਪ੍ਰਧਾਨ ਸ਼ੇਰ ਸਿੰਘ ਖਾਲਸਾ, ਅਮਰਜੀਤ ਸਿੰਘ ਮਾਸਟਰ, ਡਾਕਟਰ ਮਿੱਠੂ ਮੁਹੰਮਦ, ਡਾਕਟਰ ਪਰਮਿੰਦਰ ਸਿੰਘ ਹਮੀਦੀ, ਮੰਗਤ ਸਿੰਘ ਮਹਿਲ ਕਲਾਂ, ਗੁਰਮੀਤ ਸਿੰਘ ਮਾਮਦਪੁਰ, ਰਣਜੀਤ ਸਿੰਘ ਚੰਨਣਵਾਲ, ਸਰਪੰਚ ਬਚਿੱਤਰ ਸਿੰਘ ਰਾਏਸਰ, ਕਪਤਾਨ ਸਿੰਘ ਮਹਿਲ ਕਲਾਂ, ਸਰਪੰਚ ਨਿਰਭੈ ਸਿੰਘ ਛੀਨੀਵਾਲ, ਲੱਖਾ ਸਿੰਘ ਖਿਆਲੀ ਅਤੇ ਅੰਮ੍ਰਿਤਪਾਲ ਸਿੰਘ ਮਹਿਲ ਖੁਰਦ ਸਮੇਤ ਹੋਰ ਆਗੂ ਸ਼ਾਮਲ ਸਨ। ਧਰਨਾਕਾਰੀਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਅਤੇ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਮਜੀਠਾ ਤੇ ਆਸ-ਪਾਸ ਦੇ ਇਲਾਕਿਆਂ 'ਚ ਪੰਜਾਬ ਬੰਦ ਦਾ ਅਸਰ, ਬਾਜ਼ਾਰ ਉਜਾੜ ਤੇ ਸੜਕਾਂ ਸੁੰਨਸਾਨ
NEXT STORY