ਜਲੰਧਰ : ਅੱਜ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਇਕ ਚਸ਼ਮਦੀਦ ਨੇ ਥਾਰ 'ਚ ਬੈਠੇ ਮੂਸੇਵਾਲਾ ਦੇ ਦੋਸਤਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਥੇ ਹੀ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਦੇ ਨਾਂ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਸਿੱਧੂ ਮੂਸੇਵਾਲਾ ਦੇ ਕਤਲ ਦਾ ਚਸ਼ਮਦੀਦ ਆਇਆ ਸਾਹਮਣੇ, ਥਾਰ ’ਚ ਬੈਠੇ ਦੋਸਤਾਂ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਕ ਚਸ਼ਮਦੀਦ ਸਾਹਮਣੇ ਆਇਆ ਹੈ। ਖੁਦ ਨੂੰ ਸਾਬਕਾ ਫੌਜੀ ਦੱਸ ਰਹੇ ਚਸ਼ਮਦੀਦ ਨੇ ਥਾਰ ਵਿਚ ਬੈਠੇ ਮੂਸੇਵਾਲਾ ਦੇ ਦੋਸਤਾਂ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਜਲੰਧਰ: ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਦਿੱਤੀ ਧਮਕੀ
ਜਲੰਧਰ ਤੋਂ ਵੈਸਟ ਹਲਕੇ ਦੇ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਦੇ ਨਾਮ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਵੱਲੋਂ ਇਹ ਧਮਕੀ ਫੋਨ ਜ਼ਰੀਏ ਦਿੱਤੀ ਗਈ ਹੈ।
ਨਵਜੋਤ ਸਿੱਧੂ ਨੂੰ ਮਿਲੀ ਵੱਡੀ ਰਾਹਤ, 'ਥਾਣੇਦਾਰ ਦੀ ਪੈਂਟ ਗਿੱਲੀ' ਬਿਆਨ ਵਾਲਾ ਕੇਸ ਅਦਾਲਤ ਨੇ ਕੀਤਾ ਰੱਦ
ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਅਦਾਲਤ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਨਵਜੋਤ ਸਿੱਧੂ ਖ਼ਿਲਾਫ਼ ਦਾਇਰ ਮਾਣਹਾਨੀ ਦਾ ਕੇਸ ਚੰਡੀਗੜ੍ਹ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਫਿਰੋਜ਼ਪੁਰ ਜੇਲ੍ਹ ਵਿਵਾਦਾਂ 'ਚ, ਹਵਾਲਾਤੀ ਦੀ ਪਿੱਠ 'ਤੇ ਗਰਮ ਸਲਾਖਾਂ ਨਾਲ ਲਿਖਿਆ 'ਗੈਂਗਸਟਰ'
ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ’ਚ ਚੱਲੀ ਆ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਤਰਸੇਮ ਸਿੰਘ ਜੋਧਾ ਦੀ ਪਿੱਠ ’ਤੇ ਪੰਜਾਬੀ ਭਾਸ਼ਾ 'ਚ ਲਿਖੇ 'ਗੈਂਗਸਟਰ' ਸ਼ਬਦ ਦੇ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਕੇਂਦਰੀ ਜੇਲ੍ਹ ਵਿਵਾਦਾਂ ਦੇ ਘੇਰੇ ’ਚ ਆ ਗਈ ਹੈ।
ਜਲੰਧਰ 'ਚ 98 ਡਾਕਖ਼ਾਨੇ ਕੀਤੇ ਗਏ ਮਰਜ, ਪਿਨ ਕੋਡ ਵੀ ਬਦਲੇ, ਆਧਾਰ ਕਾਰਡ 'ਤੇ ਕਰਵਾਉਣਾ ਪਵੇਗਾ ਅਪਡੇਟ
ਜਲੰਧਰ ਵਿਚ ਡਾਕਖ਼ਾਨਿਆਂ ਦਾ ਪੁਨਰਗਠਨ ਕਰਨ ਕਰਕੇ 98 ਡਾਕਖ਼ਾਨਿਆਂ ਨੂੰ ਦੂਜੇ ਡਾਕਖ਼ਾਨਿਆਂ ਵਿਚ ਮਿਲਾ ਦਿੱਤਾ ਗਿਆ ਹੈ ਕਿਉਂਕਿ ਕਈ ਡਾਕਖ਼ਾਨੇ ਇਕੋ ਇਮਾਰਤ ਵਿੱਚ ਚੱਲ ਰਹੇ ਸਨ। ਇਸ ਕਾਰਨ ਸ਼ਹਿਰ ਦੇ 80 ਵਾਰਡਾਂ ਵਿਚ 500 ਤੋਂ ਵੱਧ ਇਲਾਕਿਆਂ ਨੂੰ ਹੁਣ ਨਵੇਂ ਪਿਨ ਕੋਡ ਦੇ ਨਾਲ ਅਡਰੈੱਸ ਵਿਖਾਉਣੇ ਹੋਣਗੇ।
ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਪੰਜਾਬ ਪੁਲਸ ਦੇ ਅਧਿਕਾਰੀ ਦੀ ਗੱਡੀ ਹੇਠਾਂ ਬੰਬ ਰੱਖਣ ਦੇ ਮਾਮਲੇ ’ਚ ਪੁਲਸ ਨੇ ਦਿੱਲੀ ਏਅਰਪੋਰਟ ਤੋਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਸਤ ਦੇ ਕਹਿਣ ’ਤੇ ਸਟੇਡੀਅਮ ਗਈ ਕੁੜੀ ਨਾਲ ਹੋਈ ਵੱਡੀ ਵਾਰਦਾਤ, ਹੋਇਆ ਉਹ ਜੋ ਸੋਚਿਆ ਨਾ ਸੀ
ਮੋਗਾ ਨਿਵਾਸੀ ਬਾਰ੍ਹਵੀਂ ਕਲਾਸ ਵਿਚ ਪੜ੍ਹਦੀ ਇਕ ਲੜਕੀ ਨਾਲ ਉਸ ਦੇ ਦੋਸਤ ਵਲੋਂ ਉਸ ਨੂੰ ਸਟੇਡੀਅਮ ਵਿਚ ਬੁਲਾ ਕੇ ਦੋਸਤਾਂ ਨਾਲ ਮਿਲ ਕੇ ਕਥਿਤ ਤੌਰ ’ਤੇ ਜ਼ਬਰਦਸਤੀ ਕਰਨ ਦਾ ਯਤਨ ਕੀਤਾ ਗਿਆ। ਲੜਕੀ ਵਲੋਂ ਵਿਰੋਧ ਕਰਨ ’ਤੇ ਉਨ੍ਹਾਂ ਨੇ ਕੁੜੀ ਨੂੰ ਸਟੇਡੀਅਮ ਦੀਆਂ ਪੌੜੀਆਂ ’ਚੋਂ ਧੱਕਾ ਮਾਰ ਕੇ ਸੁੱਟ ਦਿੱਤਾ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲੇ 11 ਨਵੇਂ ਜੱਜ, ਕੁੱਲ ਗਿਣਤੀ ਹੋਈ 57
ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮੰਗਲਵਾਰ ਨੂੰ 11 ਨਵੇਂ ਵਾਧੂ ਜੱਜ ਮਿਲ ਗਏ ਹਨ। ਮੁੱਖ ਜੱਜ ਨੇ 11 ਵਕੀਲਾਂ ਨੂੰ ਹਾਈਕੋਰਟ ਦੇ ਵਧੀਕ ਜੱਜ ਦੇ ਰੂਪ ਵਿਚ ਸਹੁੰ ਚੁਕਾਈ। ਇਸ ਤੋਂ ਬਾਅਦ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜੱਜਾਂ ਦੀ ਗਿਣਤੀ 46 ਤੋਂ ਵੱਧ ਕੇ 57 ਹੋ ਗਈ ਹੈ।
ਹੁਸ਼ਿਆਰਪੁਰ ਵਿਖੇ 9 ਸਾਲਾ ਧੀ ਨੂੰ ਰੂਹ ਕੰਬਾਊ ਮੌਤ ਦੇਣ ਮਗਰੋਂ ਫਾਹੇ ਲਾਇਆ ਪੁੱਤ, ਫਿਰ ਮਾਂ ਨੇ ਕੀਤੀ ਖ਼ੁਦਕੁਸ਼ੀ
ਹੁਸ਼ਿਆਰਪੁਰ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਥੇ ਇਕ ਔਰਤ ਨੇ ਪਹਿਲਾਂ ਆਪਣੀ 9 ਸਾਲਾ ਬੱਚੀ ਨੂੰ ਪਾਣੀ ਦੀ ਟੈਂਕੀ ਵਿਚ ਸੁੱਚ ਦਿੱਤਾ ਅਤੇ ਫਿਰ ਪੁੱਤ ਨੂੰ ਫਾਹੇ ਲਗਾ ਕੇ ਬਾਅਦ ਵਿਚ ਖ਼ੁਦ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਕਲਯੁਗੀ ਪਿਓ ਨੇ ਮਾਰ ਮੁਕਾਇਆ 8 ਸਾਲਾ ਪੁੱਤਰ, ਗਲਾ ਘੁੱਟਦਿਆਂ ਇਕ ਵਾਰ ਨਾ ਕੰਬੇ ਹੱਥ
ਥਾਣਾ ਮਿਹਰਬਾਨ ਅਧੀਨ ਆਉਂਦੀ ਬਾਜੜਾ ਕਾਲੋਨੀ ’ਚ ਇਕ ਪਿਤਾ ਵੱਲੋਂ ਆਪਣੇ 8 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ ਗਿਆ।
ਮਾਨ ਸਰਕਾਰ ਸੀ.ਬੀ.ਜੀ. ਪਲਾਂਟਾਂ ਤੋਂ ਪੈਦਾ ਹੋਈ ਆਰਗੈਨਿਕ ਖਾਦ ਦੀ ਖੇਤੀ ਤੇ ਬਾਗ਼ਬਾਨੀ 'ਚ ਵਰਤੋਂ ਨੂੰ ਕਰੇਗੀ ਉਤਸ਼ਾਹਿਤ : ਅਰੋੜਾ
NEXT STORY