ਪਟਿਆਲਾ/ਨਾਭਾ (ਰਾਹੁਲ, ਮਾਨ) : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਮਰਹੂਮ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਭਾ ਬਲਾਕ ਦੇ ਪਿੰਡ ਟੌਹੜਾ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹਰਮੇਲ ਸਿੰਘ ਟੌਹੜਾ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਅੱਜ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਇੱਥੇ ਪੁੱਜੇ ਹਾਂ। ਉਹ ਨਿਮਰਤਾ ਸਹਿਤ ਲੋਕਾਂ ਨੂੰ ਮਿਲਦੇ ਸਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਸਨ। ਉਹ ਲੋਕਾਂ ਦੇ ਮਸਲੇ ਸੁਣਦੇ ਸੀ ਅਤੇ ਉਨ੍ਹਾਂ ਦੇ ਹੱਲ ਕਰਦੇ ਸੀ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਲਈ ਪੰਥ ਦੀ ਮਾਣ ਮਰਿਆਦਾ ਅਤੇ ਪੰਥ ਦੇ ਹਿੱਤ ਅਹਿਮ ਹੁੰਦੇ ਸਨ। ਟੌਹੜਾ ਮਾੜੇ ਚੰਗੇ ਸਮੇਂ ਹਮੇਸ਼ਾ ਪੰਥ ਨਾਲ ਖੜੇ ਸਨ। ਸਾਲ 1984 ਦੌਰਾਨ ਜਦੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਉਸ ਸਮੇਂ ਪੰਥ ਲਈ ਔਖਾ ਪੈਂਡਾ ਸੀ ਪਰ ਗੁਰਚਰਨ ਸਿੰਘ ਟੌਹੜਾ ਉਸ ਸਮੇਂ ਵੀ ਪੰਥ ਨਾਲ ਖੜ੍ਹੇ ਰਹੇ।
ਪੰਜਾਬ 'ਚ ਵੱਡੀ ਘਟਨਾ, ਓਵਰਡੋਜ਼ ਕਾਰਣ ਇਕੱਠਿਆਂ ਤਿੰਨ ਨੌਜਵਾਨਾਂ ਦੀ ਮੌਤ
NEXT STORY