ਗੋਰਾਇਆ (ਮੁਨੀਸ਼)- ਟੋਕੀਓ ਓਲੰਪਿਕ ਵਿੱਚ ਮੀਰਾਬਾਈ ਚਾਨੂ ਨੇ ਭਾਰਤ ਨੂੰ ਸਿਲਵਰ ਮੈਡਲ ਦਿਵਾ ਕੇ ਪੂਰੇ ਵਿਸ਼ਵ ਵਿਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਥੇ ਦੱਸ ਦੇਈਏ ਕਿ ਚਾਨੂ ਦੇ ਸਹਾਇਕ ਕੋਚ ਓਲੰਪੀਅਨ ਸੰਦੀਪ ਕੁਮਾਰ ਗੋਰਾਇਆ ਦੇ ਬੜਾ ਪਿੰਡ ਦੇ ਰਹਿਣ ਵਾਲੇ ਹਨ ਅਤੇ ਪੰਜਾਬ ਪੁਲਸ ਵਿੱਚ ਬਤੌਰ ਇੰਸਪੈਕਟਰ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦੇ ਪਿੰਡ ਅਤੇ ਪਰਿਵਾਰ ਵਿਚ ਜਿੱਤ ਤੋਂ ਬਾਅਦ ਖ਼ੁਸ਼ੀ ਅਤੇ ਵਿਆਹ ਵਰਗਾ ਮਾਹੌਲ ਬਣਿਆ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸੰਦੀਪ ਕੁਮਾਰ ਦੀ ਪਤਨੀ ਸ਼ਿਲਪਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਰਾਬਾਈ ਚਾਨੂ 'ਤੇ ਮਾਣ ਹੋ ਰਿਹਾ ਹੈ ਕਿ ਭਾਰਤ ਦੀ ਧੀ ਨੇ ਕਰੀਬ 20 ਸਾਲਾਂ ਬਾਅਦ ਸਿਲਵਰ ਮੈਡਲ ਜਿੱਤਿਆ ਹੈ ਅਤੇ ਚਾਨੂ ਇਸ ਮੁਕਾਬਲੇ ਵਿੱਚ ਇਕਲੌਤੀ ਲੜਕੀ ਦੱਸੀ ਜਾ ਰਹੀ ਸੀ। ਸਾਰਾ ਪਰਿਵਾਰ ਸਵੇਰ ਤੋਂ ਹੀ ਇਸ ਮੁਕਾਬਲੇ ਨੂੰ ਵੇਖਣ ਲਈ ਟੀਵੀ ਅੱਗੇ ਟੈਨਸ਼ਨ ਵਿੱਚ ਬੈਠਾ ਹੋਇਆ ਸੀ।
ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ
ਜਿੱਤ ਮਿਲਣ ਤੋਂ ਬਾਅਦ ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ
ਸੰਦੀਪ ਦੀ ਬੇਟੀ ਨੀਤਿਕਾ ਅਤੇ ਬੇਟੇ ਨਿਖਿਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੋ ਕਰੀਬ ਛੇ ਮਹੀਨਿਆਂ ਤੋਂ ਉਨ੍ਹਾਂ ਨੂੰ ਨਹੀਂ ਮਿਲੇ ਹਨ। ਇਸ ਓਲੰਪਿਕ ਦੀ ਤਿਆਰੀ ਲਈ ਪਹਿਲਾਂ ਕੈਂਪ ਵਿਚ ਟ੍ਰੇਨਿੰਗ ਦੇ ਰਹੇ ਸਨ, ਜਿਸ ਤੋਂ ਬਾਅਦ ਤਿੰਨ ਮਹੀਨਿਆਂ ਤੋਂ ਯੂ. ਐੱਸ. ਏ. ਵਿੱਚ ਟ੍ਰੇਨਿੰਗ ਦੇ ਰਹੇ ਸਨ। ਉਨ੍ਹਾਂ ਦੇ ਨਾਲ ਚਾਨੂ ਦੇ ਕੋਚ ਦਿੱਲੀ ਦੇ ਵਿਜੇ ਸ਼ਰਮਾ ਨਾਲ ਹੀ ਮੌਜੂਦ ਹਨ, ਜੋ ਸਿੱਧਾ ਜਾਪਾਨ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਨੂੰ ਲੈ ਕੇ ਦੋਵੇਂ ਕੋਚ ਕਾਫ਼ੀ ਟੈਨਸ਼ਨ ਦੇ ਵਿਚ ਸਨ ਪਰ ਚਾਨੂ ਨੂੰ ਪੂਰਾ ਭਰੋਸਾ ਸੀ ਕਿ ਉਹ ਭਾਰਤ ਲਈ ਮੈਡਲ ਹਾਸਲ ਕਰੇਗੀ।
ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਕਤਲ ਮਾਮਲੇ 'ਚ ਸਾਹਮਣੇ ਆਈ CCTV ਫੁਟੇਜ, ਹੋਏ ਕਈ ਅਹਿਮ ਖੁਲਾਸੇ
ਉਨ੍ਹਾਂ ਕਿਹਾ ਕਿ ਇਸ ਜਿੱਤ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨਮੰਤਰੀ ਅਤੇ ਹੋਰ ਮਾਨਯੋਗ ਸ਼ਖ਼ਸੀਅਤਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਛੱਬੀ ਜੁਲਾਈ ਨੂੰ ਉਨ੍ਹਾਂ ਦੇ ਪਿਤਾ ਭਾਰਤ ਪਰਤ ਰਹੇ ਹਨ, ਜਿਨ੍ਹਾਂ ਦਾ ਪਿੰਡ ਪਹੁੰਚਣ 'ਤੇ ਪਿੰਡ ਦੀ ਪੰਚਾਇਤ, ਪਿੰਡ ਵਾਸੀਆਂ ਅਤੇ ਪਰਿਵਾਰ ਵੱਲੋਂ ਭਰਵੇਂ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਕੋਚ ਮਨਜੀਤ ਸਿੰਘ ਬਲਾਕ ਸੰਮਤੀ ਮੈਂਬਰ ਨਵਦੀਪ ਕੁਮਾਰ ਪੰਚਾਇਤ ਮੈਂਬਰ ਹਰਫੂਲ ਸੂਦ ਨੇ ਜਿੱਥੇ ਪਰਿਵਾਰ ਨੂੰ ਇਸ ਜਿੱਤ 'ਤੇ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਇਲਾਕੇ ਨੂੰ ਪੂਰਾ ਯਕੀਨ ਸੀ ਕਿ ਕੋਚ ਵਿਜੇ ਸ਼ਰਮਾ ਅਤੇ ਸਹਾਇਕ ਕੋਚ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਚਾਨੂ ਮੈਡਲ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਉਨ੍ਹਾਂ ਕਿਹਾ ਸੰਦੀਪ ਕੁਮਾਰ ਦੀ ਉਡੀਕ ਵਿਚ ਪਿੰਡ ਵਾਸੀ ਅੱਖਾਂ ਵਿਛਾਈ ਬੈਠੇ ਹਨ, ਜਿਸ ਦਾ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਮੋਰਿੰਡਾ ਪਹੁੰਚੇ ਨਵਜੋਤ ਸਿੱਧੂ ਬੋਲੇ, 'ਕਿਸਾਨ ਮੋਰਚਾ ਕਿਸੇ ਤੀਰਥ ਨਾਲੋਂ ਘੱਟ ਨਹੀਂ, ਬੁਲਾਉਣ ਤਾਂ ਜਾਵਾਂਗਾ ਨੰਗੇ ਪੈਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੋਰੋਨਾ ਨੂੰ ਲੈ ਕੇ ਜਾਣੋ ਜਲੰਧਰ ਜ਼ਿਲ੍ਹੇ ਦੇ ਕੀ ਨੇ ਹਾਲਾਤ
NEXT STORY