ਸੁਲਤਾਨਪੁਰ ਲੋਧੀ (ਧੀਰ) : ਐੱਨ. ਐੱਚ-44 ’ਤੇ ਸਥਿਤ ਹਰਸ਼ਾ ਮਾਨਸਰ ਟੋਲ ਪਲਾਜ਼ਾ ਇਕ ਵਾਰ ਫਿਰ ਵਿਵਾਦਾਂ ’ਚ ਘਿਰਦਾ ਨਜ਼ਰ ਆ ਰਿਹਾ ਹੈ। ਮਸ਼ਹੂਰ ਡਾਕਟਰ ਕੁਲਦੀਪ ਕਲੇਰ ਨੇ ਟੌਲ ਪਲਾਜ਼ਾ ਦੇ ਮੁਲਾਜ਼ਮਾਂ ’ਤੇ ਫਾਸਟੈਗ ਰਾਹੀਂ ਦੋਹਰੀ ਰਕਮ ਵਸੂਲਣ ਅਤੇ ਹੇਰਾ-ਫੇਰੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਡਾ. ਕੁਲਦੀਪ ਕਲੇਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਜਲੰਧਰ ਤੋਂ ਡਲਹੋਜੀ ਘੁੰਮਣ ਲਈ ਜਾ ਰਹੇ ਸਨ। ਜਦੋਂ ਉਹ ਰਸਤੇ ’ਚ ਪਠਾਨਕੋਟ ਤੋਂ ਪਹਿਲਾਂ ਪੈਂਦੇ ਹਰਸ਼ਾ ਮਾਨਸਰ ਟੋਲ ਪਲਾਜ਼ਾ ’ਤੇ ਪਹੁੰਚੇ ਤਾਂ ਉਨ੍ਹਾਂ ਦੇ ਲੜਕੇ ਡਾ. ਆਰੀਅਨ ਕਲੇਰ ਦੇ ਏਅਰਟੈਲ ਦੇ ਫਾਸਟੈਗ ਖਾਤੇ ’ਚੋਂ 130 ਰੁਪਏ ਜਿਸ ਦਾ ਗੱਡੀ ਨੰਬਰ ਪੀ. ਬੀ. 08- ਡੀ. ਬੀ. 4601 ਤੋਂ 17 ਦਸੰਬਰ 2025 ਦਾ ਟਾਈਮ 05:51:08 ਵਜੇ ਟੀ. ਐਕਸ. ਐੱਨ. ਆਈ. ਡੀ. ਪੀ. ਐੱਚ. 512171766565001 ਤੋਂ ਕੱਟ ਲਏ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੀ ਸੰਘਣੀ ਧੁੰਦ ਦੇ ਚੱਲਦਿਆਂ ਸਕੂਲਾਂ ਨੂੰ ਲੈ ਸਰਕਾਰ ਦਾ ਵੱਡਾ ਫ਼ੈਸਲਾ
ਡਾਕਟਰ ਕਲੇਰ ਅਨੁਸਾਰ ਫਾਸਟੈਗ ਤੋਂ ਰਕਮ ਕੱਟੇ ਜਾਣ ਦੇ ਬਾਵਜੂਦ ਵੀ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਅਤੇ ਕਿਹਾ ਕਿ ਫਾਸਟੈਗ ਬਲੈਕਲਿਸਟ ਹੈ। ਜਦੋਂ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਫਾਸਟੈਗ ਤੋਂ ਪਹਿਲਾਂ ਹੀ ਕੱਟੀ ਗਈ ਰਕਮ ਬਾਰੇ ਜਾਣਕਾਰੀ ਦਿੱਤੀ ਤਾਂ ਵੀ ਉਨ੍ਹਾਂ ਨੂੰ ਲਗਭਗ 15 ਮਿੰਟ ਤੱਕ ਰੋਕ ਕੇ ਰੱਖਿਆ ਗਿਆ, ਜਿਸ ਨਾਲ ਪਰਿਵਾਰ ਦਾ ਕੀਮਤੀ ਸਮਾਂ ਖਰਾਬ ਹੋਇਆ। ਡਾ. ਕਲੇਰ ਨੇ ਦੋਸ਼ ਲਗਾਇਆ ਕਿ ਟੌਲ ਪਲਾਜ਼ਾ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬਲੈਕਲਿਸਟ ਕਰਨ ਦਾ ਡਰ ਦਿਖਾ ਕੇ ਯੂ. ਪੀ. ਆਈ. ਟਰਾਂਜ਼ੈਕਸ਼ਨ ਆਈ.ਡੀ. 535101612736 ਰਾਹੀਂ 162 ਰੁਪਏ ਹੋਰ ਵਸੂਲ ਲਏ। ਇਸ ਤਰ੍ਹਾਂ ਕੁੱਲ ਮਿਲਾ ਕੇ ਉਨ੍ਹਾਂ ਕੋਲੋਂ 292 ਰੁਪਏ ਲਏ ਗਏ, ਜੋ ਕਿ ਸਰਾਸਰ ਧੱਕਾ ਅਤੇ ਨਾਇਨਸਾਫ਼ੀ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਅਤੇ ਆਰ. ਸੀ. ਨੂੰ ਲੈ ਕੇ ਸਰਕਾਰ ਨੇ ਚੁੱਕੇ ਵੱਡੇ ਕਦਮ
ਉਨ੍ਹਾਂ ਕਿਹਾ ਕਿ ਜੇਕਰ ਇਕ ਜ਼ਿੰਮੇਵਾਰ ਅਤੇ ਪੜ੍ਹੇ-ਲਿਖੇ ਨਾਗਰਿਕ ਨਾਲ ਅਜਿਹਾ ਹੋ ਸਕਦਾ ਹੈ ਤਾਂ ਆਮ ਰਾਹਗੀਰਾਂ ਨਾਲ ਫਾਸਟੈਗ ਰਾਹੀਂ ਹੋ ਰਹੀ ਲੁੱਟ-ਖਸੁੱਟ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਡਾਕਟਰ ਕਲੇਰ ਨੇ ਟੋਲ ਪਲਾਜ਼ਾ ਦੇ ਉੱਚ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਆਉਣ-ਜਾਣ ਵਾਲੇ ਯਾਤਰੀਆਂ ਨਾਲ ਹੋ ਰਹੀ ਇਸ ਤਰ੍ਹਾਂ ਦੀ ਕਥਿਤ ਹੇਰਾ-ਫੇਰੀ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਲੋਕਾਂ ਦਾ ਫਾਸਟੈਗ ਪ੍ਰਣਾਲੀ ’ਤੇ ਭਰੋਸਾ ਡੋਲ੍ਹ ਸਕਦਾ ਹੈ, ਜੋ ਕਿ ਸਰਕਾਰ ਦੀ ਡਿਜ਼ੀਟਲ ਭੁਗਤਾਨ ਨੀਤੀ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀਆਂ ਕਈ ਟੀਮਾਂ ਨੇ ਘੇਰ ਲਿਆ ਪੂਰਾ ਸ਼ਹਿਰ, ਸੀਲ ਕਰ ਦਿੱਤੀਆਂ ਸਰਹੱਦਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੁੜੀ ਨੇ ਕੈਨਡਾ ਜਾਣ ਮਗਰੋਂ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਮਾਮਲਾ ਦਰਜ
NEXT STORY