ਜਲੰਧਰ - ਪੰਜਾਬ 'ਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮਾਮਲੇ 'ਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ 28,894 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ (ਸੀ.ਸੀ.ਐੱਲ.) ਪ੍ਰਾਪਤ ਹੋ ਚੁੱਕੀ ਹੈ, ਉੱਥੇ ਹੀ ਦੂਜੇ ਪਾਸੇ ਤਰਨਤਾਰਨ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦੋ ਨਸ਼ਾ ਤਸਕਰਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ; ਕੇਂਦਰ ਤੋਂ ਆ ਗਏ 28,000 ਕਰੋੜ ਰੁਪਏ, ਹੁਣ ਨਹੀਂ ਆਵੇਗੀ ਕੋਈ ਤੰਗੀ
ਪੰਜਾਬ 'ਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮਾਮਲੇ 'ਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ 28,894 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ (ਸੀ.ਸੀ.ਐੱਲ.) ਪ੍ਰਾਪਤ ਹੋ ਚੁੱਕੀ ਹੈ, ਜਿਸ ਕਾਰਨ ਹੁਣ ਕਿਸਾਨਾਂ ਨੂੰ ਆਪਣੀ ਫਸਲ ਵੇਚਣ 'ਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ; ਕੇਂਦਰ ਤੋਂ ਆ ਗਏ 28,000 ਕਰੋੜ ਰੁਪਏ, ਹੁਣ ਨਹੀਂ ਆਵੇਗੀ ਕੋਈ ਤੰਗੀ
2. ਵਿਦੇਸ਼ 'ਚ ਕੰਮ ਕਰਦੇ ਪੰਜਾਬੀ ਨੂੰ ਛੁੱਟੀ ਮੰਗਣਾ ਪੈ ਗਿਆ ਮਹਿੰਗਾ, ਕੰਪਨੀ ਨੇ ਘਰ ਦੀ ਬਜਾਏ ਭੇਜ'ਤਾ ਜੇਲ੍ਹ
ਛੁੱਟੀ ਮੰਗਣੀ ਕਿਸੇ ਵਿਅਕਤੀ ਨੂੰ ਇੰਨੀ ਮਹਿੰਗੀ ਪੈ ਸਕਦੀ ਹੈ ਕਿ ਉਸ ਨੂੰ ਕੈਦ ਹੋਣਾ ਪੈ ਜਾਵੇ, ਇਹ ਕਦੇ ਵੀ ਕਿਸੇ ਨੇ ਸੋਚਿਆ ਤੱਕ ਨਹੀਂ ਹੋਵੇਗਾ। ਅਜਿਹਾ ਹੀ ਕੁਝ ਸਹਿਣਾ ਪਿਆ ਸਾਊਦੀ ਅਰਬ ’ਚ ਸਕਿਓਰਟੀ ਗਾਰਡ ਦੀ ਨੌਕਰੀ ਕਰਦੇ ਨਰੇਸ਼ ਕੁਮਾਰ ਨੂੰ, ਜਿਸ ਨੂੰ 4 ਸਾਲਾਂ ਬਾਅਦ ਛੁੱਟੀ ਮੰਗਣ ’ਤੇ ਚੋਰੀ ਦਾ ਇਲਜ਼ਾਮਾਂ ਹੇਠ ਡੇਢ ਸਾਲ ਤੱਕ ਥਾਣਿਆਂ ਤੇ ਜੇਲ੍ਹਾਂ ’ਚ ਮਾਨਸਿਕ ਤਸੀਹੇ ਝੱਲਣੇ ਪਏ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਵਿਦੇਸ਼ 'ਚ ਕੰਮ ਕਰਦੇ ਪੰਜਾਬੀ ਨੂੰ ਛੁੱਟੀ ਮੰਗਣਾ ਪੈ ਗਿਆ ਮਹਿੰਗਾ, ਕੰਪਨੀ ਨੇ ਘਰ ਦੀ ਬਜਾਏ ਭੇਜ'ਤਾ ਜੇਲ੍ਹ
3. ਪਹਿਲੇ ਨਰਾਤੇ ਸਿਸੋਦੀਆ ਤੇ ਸਿਹਤ ਮੰਤਰੀ ਨੇ ਪ੍ਰਾਚੀਨ ਕਾਲੀ ਮਾਤਾ ਮੰਦਰ ਵਿਖੇ ਟੇਕਿਆ ਮੱਥਾ
ਚੇਤ ਮਹੀਨੇ ਦੇ ਪਹਿਲੇ ਨਰਾਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਪ੍ਰਾਚੀਨ ਕਾਲੀ ਮਾਤਾ ਮੰਦਰ ਪਹੁੰਚੇ ਅਤੇ ਮਾਤਾ ਰਾਣੀ ਦੇ ਚਰਨਾ 'ਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪਹਿਲੇ ਨਰਾਤੇ ਸਿਸੋਦੀਆ ਤੇ ਸਿਹਤ ਮੰਤਰੀ ਨੇ ਪ੍ਰਾਚੀਨ ਕਾਲੀ ਮਾਤਾ ਮੰਦਰ ਵਿਖੇ ਟੇਕਿਆ ਮੱਥਾ
4. ਤਰਨਤਾਰਨ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਸਣੇ 2 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਤਰਨਤਾਰਨ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦੋ ਨਸ਼ਾ ਤਸਕਰਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਤਰਨਤਾਰਨ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਸਰਹੱਦ ਪਾਰ ਨਾਰਕੋ-ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਨਸ਼ਾ ਤਸਕਰਾਂ, ਹਰਦੀਪ ਸਿੰਘ ਉਰਫ਼ ਦੀਪ ਅਤੇ ਹਰਜੀਤ ਸਿੰਘ, ਦੋਵੇਂ ਵਾਸੀ ਠੱਠੀ ਸੋਹਲ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਤਰਨਤਾਰਨ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਸਣੇ 2 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
5. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ 'ਤੇ ਜਥੇਦਾਰ ਸਖ਼ਤ, ਪੂਰਾ ਪਿੰਡ ਕਰ 'ਤਾ ਤਲਬ
ਬੀਤੀ ਦੇਰ ਰਾਤ ਗੁਰਦਾਸਪੁਰ ਦੇ ਪਿੰਡ ਭਾਮ ਵਿਖੇ ਗੁਰਦੁਆਰਾ ਸਾਹਿਬ ਵਿੱਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਗੁਟਕਾ ਸਾਹਿਬ ਅਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਗਈਆਂ। ਇਸ ਦੀ ਜਾਣਕਾਰੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲੀ ਤਾਂ ਉਹ ਮੌਕੇ 'ਤੇ ਜਾਇਜ਼ਾ ਲੈਣ ਪਹੁੰਚੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ 'ਤੇ ਜਥੇਦਾਰ ਸਖ਼ਤ, ਪੂਰਾ ਪਿੰਡ ਕਰ 'ਤਾ ਤਲਬ
6. ਮਨ ਕੀ ਬਾਤ ਦੌਰਾਨ PM ਮੋਦੀ ਨੇ ਗਰਮੀ ਦੀਆਂ ਛੁੱਟੀਆਂ ਲਈ ਬੱਚਿਆਂ ਨੂੰ ਦਿੱਤਾ ਟਾਸਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਅੱਜ ਅਤੇ ਆਉਣ ਵਾਲੇ ਦਿਨਾਂ 'ਚ ਮਨਾਏ ਜਾ ਰਹੇ ਵੱਖ-ਵੱਖ ਤਿਉਹਾਰ ਭਾਰਤ ਦੀ ਵਿਭਿੰਨਤਾ 'ਚ ਏਕਤਾ ਦੀ ਭਾਵਨਾ ਦੇ ਸੰਕੇਤ ਹਨ। ਪੀ.ਐੱਮ. ਮੋਦੀ ਨੇ ਲੋਕਾਂ ਨੂੰ ਇਸ ਭਾਵਨਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ 'ਮਨ ਕੀ ਬਾਤ' ਮਹੀਨਾਵਾਰ ਪ੍ਰੋਗਰਾਮ 'ਚ ਕਿਹਾ ਕਿ ਐਤਵਾਰ ਨੂੰ ਵੱਖ-ਵੱਖ ਰਾਜ ਆਪਣਾ ਰਵਾਇਤੀ ਨਵਾਂ ਸਾਲ ਮਨ੍ਹਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਕਈ ਹੋਰ ਰਾਜ ਵੀ ਇਸ ਨੂੰ ਮਨਾਉਣਗੇ। ਪੀ.ਐੱਮ. ਮੋਦੀ ਨੇ ਕਿਹਾ ਕਿ ਈਦ ਸਮੇਤ ਹੋਰ ਤਿਉਹਾਰ ਵੀ ਮਨਾਏ ਜਾ ਰਹੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਮਨ ਕੀ ਬਾਤ ਦੌਰਾਨ PM ਮੋਦੀ ਨੇ ਗਰਮੀ ਦੀਆਂ ਛੁੱਟੀਆਂ ਲਈ ਬੱਚਿਆਂ ਨੂੰ ਦਿੱਤਾ ਟਾਸਕ
7.1,700 ਜਾਨਾਂ ਲੈ ਕੇ ਵੀ ਨਹੀਂ ਰੁਕ ਰਹੀ ਕੁਦਰਤ ਦੀ ਕਰੋਪੀ ! ਇਕ ਵਾਰ ਫ਼ਿਰ ਕੰਬ ਗਈ ਮਿਆਂਮਾਰ ਦੀ ਧਰਤੀ
ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਦਾ ਕਹਿਰ ਹਾਲੇ ਰੁਕਿਆ ਨਹੀਂ ਕਿ ਅੱਜ ਇਕ ਵਾਰ ਫ਼ਿਰ ਤੋਂ ਮਿਆਂਮਾਰ 5.1 ਤੀਬਰਤਾ ਦੇ ਭੂਚਾਲ ਨਾਲ ਕੰਬ ਗਿਆ ਹੈ। ਇਸ ਵਾਰ ਇਹ ਭੂਚਾਲ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੇੜੇ ਆਇਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 1,700 ਜਾਨਾਂ ਲੈ ਕੇ ਵੀ ਨਹੀਂ ਰੁਕ ਰਹੀ ਕੁਦਰਤ ਦੀ ਕਰੋਪੀ ! ਇਕ ਵਾਰ ਫ਼ਿਰ ਕੰਬ ਗਈ ਮਿਆਂਮਾਰ ਦੀ ਧਰਤੀ
8. 995 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਪਾਰ, ਜਾਣੋ ਕੀਮਤੀ ਧਾਤਾਂ ਦੇ ਭਾਅ
ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ 22 ਮਾਰਚ ਨੂੰ ਸੋਨਾ 88,169 ਰੁਪਏ 'ਤੇ ਸੀ, ਜਿਹੜਾ ਕਿ ਹੁਣ ਵਧ ਕੇ 89,164 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਭਾਵ ਇਸ ਹਫਤੇ ਸੋਨਾ ਲਗਭਗ 995 ਰੁਪਏ ਮਹਿੰਗਾ ਹੋ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 995 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਪਾਰ, ਜਾਣੋ ਕੀਮਤੀ ਧਾਤਾਂ ਦੇ ਭਾਅ
9. IPL: ਧਾਕੜ ਆਲਰਾਊਂਡਰ ਹੋਇਆ ਫਿੱਟ, ਟੀਮ ਲਈ ਲਾਏਗਾ ਵਿਕਟਾਂ ਤੇ ਦੌੜਾਂ ਦੀ ਝੜੀ
ਅਜਿੰਕਿਆ ਰਹਾਣੇ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਟੀਮ 31 ਮਾਰਚ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਖੇਡਣ ਵਾਲੀ ਹੈ। ਹੁਣ ਇਸ ਮੈਚ ਤੋਂ ਪਹਿਲਾਂ, ਕੇਕੇਆਰ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਟਾਰ ਖਿਡਾਰੀ ਸੁਨੀਲ ਨਾਰਾਈਨ ਫਿੱਟ ਹੈ ਅਤੇ ਇਸ ਮੈਚ ਲਈ ਚੋਣ ਲਈ ਉਪਲਬਧ ਹੋਣ ਦੀ ਸੰਭਾਵਨਾ ਹੈ ਅਤੇ ਉਹ ਟ੍ਰੇਨਿੰਗ 'ਤੇ ਵੀ ਵਾਪਸ ਆ ਗਿਆ ਹੈ। ਉਹ ਖਰਾਬ ਸਿਹਤ ਕਾਰਨ ਰਾਜਸਥਾਨ ਰਾਇਲਜ਼ ਖ਼ਿਲਾਫ਼ ਪਿਛਲੇ ਮੈਚ ਵਿੱਚ ਨਹੀਂ ਖੇਡਿਆ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- IPL: ਧਾਕੜ ਆਲਰਾਊਂਡਰ ਹੋਇਆ ਫਿੱਟ, ਟੀਮ ਲਈ ਲਾਏਗਾ ਵਿਕਟਾਂ ਤੇ ਦੌੜਾਂ ਦੀ ਝੜੀ
10. ਕਾਮੇਡੀਅਨ ਕੁਨਾਲ ਕਾਮਰਾ ਦੀਆਂ ਵਧੀਆਂ ਮੁਸ਼ਕਲਾਂ, 3 ਨਵੇਂ ਕੇਸ ਦਰਜ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਕਥਿਤ ਵਿਵਾਦਪੂਰਨ ਟਿੱਪਣੀਆਂ ਨੂੰ ਲੈ ਕੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਵਿਰੁੱਧ ਖਾਰ ਪੁਲਸ ਸਟੇਸ਼ਨ ਵਿੱਚ 3 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਮੁੰਬਈ ਪੁਲਸ ਦੇ ਅਨੁਸਾਰ, ਇੱਕ ਸ਼ਿਕਾਇਤ ਜਲਗਾਓਂ ਸ਼ਹਿਰ ਦੇ ਮੇਅਰ ਦੁਆਰਾ ਦਰਜ ਕਰਾਈ ਗਈ ਸੀ, ਜਦੋਂ ਕਿ ਦੂਜੀਆਂ ਦੋ ਸ਼ਿਕਾਇਤਾਂ ਨਾਸਿਕ ਦੇ ਇੱਕ ਹੋਟਲ ਮਾਲਕ ਅਤੇ ਇੱਕ ਵਪਾਰੀ ਵੱਲੋਂ ਆਈਆਂ ਸਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕਾਮੇਡੀਅਨ ਕੁਨਾਲ ਕਾਮਰਾ ਦੀਆਂ ਵਧੀਆਂ ਮੁਸ਼ਕਲਾਂ, 3 ਨਵੇਂ ਕੇਸ ਦਰਜ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ 'ਤੇ ਜਥੇਦਾਰ ਸਖ਼ਤ, ਪੂਰਾ ਪਿੰਡ ਕਰ 'ਤਾ ਤਲਬ
NEXT STORY