ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਅੱਜ ਅਤੇ ਆਉਣ ਵਾਲੇ ਦਿਨਾਂ 'ਚ ਮਨਾਏ ਜਾ ਰਹੇ ਵੱਖ-ਵੱਖ ਤਿਉਹਾਰ ਭਾਰਤ ਦੀ ਵਿਭਿੰਨਤਾ 'ਚ ਏਕਤਾ ਦੀ ਭਾਵਨਾ ਦੇ ਸੰਕੇਤ ਹਨ। ਪੀ.ਐੱਮ. ਮੋਦੀ ਨੇ ਲੋਕਾਂ ਨੂੰ ਇਸ ਭਾਵਨਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ 'ਮਨ ਕੀ ਬਾਤ' ਮਹੀਨਾਵਾਰ ਪ੍ਰੋਗਰਾਮ 'ਚ ਕਿਹਾ ਕਿ ਐਤਵਾਰ ਨੂੰ ਵੱਖ-ਵੱਖ ਰਾਜ ਆਪਣਾ ਰਵਾਇਤੀ ਨਵਾਂ ਸਾਲ ਮਨ੍ਹਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਕਈ ਹੋਰ ਰਾਜ ਵੀ ਇਸ ਨੂੰ ਮਨਾਉਣਗੇ। ਪੀ.ਐੱਮ. ਮੋਦੀ ਨੇ ਕਿਹਾ ਕਿ ਈਦ ਸਮੇਤ ਹੋਰ ਤਿਉਹਾਰ ਵੀ ਮਨਾਏ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਤਿਉਹਾਰਾਂ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲਾਂ 'ਚ ਕੁਝ ਹੀ ਹਫ਼ਤਿਆਂ ਬਾਅਦ ਗਰਮੀ ਦੀਆਂ ਛੁੱਟੀਆਂ ਵੀ ਸ਼ੁਰੂ ਹੋਣ ਵਾਲੀਆਂ ਹਨ ਅਤੇ ਗਰਮੀ ਦੇ ਲੰਬੇ ਦਿਨ ਵਿਦਿਆਰਥੀਆਂ ਲਈ ਨਵੇਂ ਸ਼ੌਕ ਵਿਕਸਿਤ ਕਰਨ ਅਤੇ ਆਪਣੇ ਕੌਸ਼ਲ ਨੂੰ ਨਿਖਾਰਨ ਦਾ ਸਮਾਂ ਹੁੰਦੇ ਹਨ।
ਇਹ ਵੀ ਪੜ੍ਹੋ : 17 ਸਾਲ ਪਹਿਲਾਂ ਹੋਇਆ ਆਪ੍ਰੇਸ਼ਨ, ਜਦੋਂ ਕਰਵਾਇਆ X-Ray ਤਾਂ ਦਿਖਿਆ ਕੁਝ ਅਜਿਹਾ ਕਿ ਉੱਡ ਗਏ ਹੋਸ਼
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕਰਨ ਵਾਲਿਆਂ ਤੋਂ 'My Holidays' ਹੈਸ਼ਟੈਗ ਨਾਲ ਆਪਣੇ ਅਨੁਭਵ ਸਾਂਝਾ ਕਰਨ ਦੀ ਅਪੀਲ ਕੀਤੀ। ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਵੱਖ-ਵੱਖ ਤਰੀਕਿਆਂ ਨਾਲ ਜਲ ਸੁਰੱਖਿਆ ਕਰ ਕੇ 'ਕੈਚ ਦਿ ਰੇਨ' ਮੁਹਿੰਮ ਨੂੰ ਅੱਗੇ ਵਧਾਉਣ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਪਿਛਲੇ 7 ਤੋਂ 8 ਸਾਲਾਂ 'ਚ 11 ਅਰਬ ਘਣ ਮੀਟਰ ਤੋਂ ਵੱਧ ਪਾਣੀ ਬਚਾਇਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਭਾਰਤ ਵਲੋਂ ਮਨੁੱਖਤਾ ਲਈ ਇਕ ਅਨਮੋਲ ਤੋਹਫ਼ਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ 21 ਜੂਨ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਯੋਗ ਦਿਵਸ ਹੁਣ ਇਕ ਵੱਡਾ ਉਤਸਵ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਇਸ ਆਯੋਜਨ ਦਾ ਵਿਸ਼ਾ 'ਇਕ ਧਰਤੀ, ਇਕ ਸਿਹਤ ਲਈ ਯੋਗ' ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਐਨਾ ਪੈਸਾ ਕਦੇ ਦੇਖਿਆ ਹੀ ਨਹੀਂ...', IT ਵਿਭਾਗ ਨੇ ਜੂਸ ਤੇ ਆਂਡੇ ਵੇਚਣ ਵਾਲਿਆਂ ਨੂੰ ਭੇਜ'ਤੇ ਕਰੋੜਾਂ ਦੇ ਨੋਟਿਸ
NEXT STORY