ਜਲੰਧਰ : ਨਗਰ ਨਿਗਮ ਬਠਿੰਡਾ ਨੇ ਪ੍ਰਾਪਰਟੀ ਟੈਕਸ ਵਸੂਲੀ ਦੇ ਮਾਮਲੇ 'ਚ ਹੁਣ ਸਖ਼ਤ ਰੁਖ ਅਪਣਾ ਲਿਆ ਹੈ। ਆਰਥਿਕ ਵਰ੍ਹਾ 2024-25 ਲਈ ਨਿਰਧਾਰਤ 18.15 ਕਰੋੜ ਰੁਪਏ ਦੇ ਅੰਕੜੇ 'ਚੋਂ ਨਿਗਮ ਹੁਣ ਤੱਕ ਸਿਰਫ 15.65 ਕਰੋੜ ਰੁਪਏ ਹੀ ਵਸੂਲ ਸਕਿਆ ਹੈ। ਲਗਭਗ 2.50 ਕਰੋੜ ਰੁਪਏ ਦਾ ਟੈਕਸ ਹੁਣ ਵੀ ਬਕਾਇਆ ਹੈ, ਜਿਸਨੂੰ 19,867 ਡਿਫਾਲਟਰ ਯੂਨਿਟਾਂ ਤੋਂ ਵਸੂਲ ਕੀਤਾ ਜਾਣਾ ਹੈ। ਵਸੂਲੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ 'ਤੇ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰੀਟੈਂਡੈਂਟ ਦੀ ਅਗਵਾਈ ਹੇਠ ਸਬ ਇੰਸਪੈਕਟਰਾਂ ਅਤੇ ਕਲਰਕਾਂ ਨੂੰ ਆਪੋ-ਆਪਣੇ ਜ਼ੋਨ ਵਿਚ ਡਿਫਾਲਟਰ ਯੂਨਿਟਾਂ ਦੀ ਸੂਚੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਨਸ਼ੇੜੀ ਪਤੀ ਤੋਂ ਤੰਗ ਆ ਕੇ ਆਪਣੇ ਪੇਕੇ ਘਰ ਰਹਿ ਰਹੀ ਪਤਨੀ ਦਾ ਗੁੱਸੇ ਵਿਚ ਆਏ ਪਤੀ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰਨ ਅਤੇ ਫਿਰ ਆਪਣੇ ਸਹੁਰੇ ਘਰ ਤੋਂ ਕੁਝ ਦੂਰੀ ’ਤੇ ਜਾ ਕੇ ਆਪਣੇ-ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ, ਕਿਉਂਕਿ ਉਸ ਨੇ ਆਪਣੀ ਤਲਾਕ ਦੀ ਪਟੀਸ਼ਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਨਸ਼ੇ ਦੀ ਲਤ ਅਤੇ ਜੋੜੇ ਵਿਚਕਾਰ ਝਗੜਿਆਂ ਨੇ ਨਾ ਸਿਰਫ਼ ਦੋ ਜਾਨਾਂ ਲੈ ਲਈਆਂ ਸਗੋਂ ਮ੍ਰਿਤਕ ਜੋੜੇ ਦੇ ਦੋ ਬੱਚਿਆਂ ਨੂੰ ਵੀ ਅਨਾਥ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਬੰਗਾ ਸਿਵਲ ਹਸਪਤਾਲ ਭੇਜ ਦਿੱਤਾ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
ਡਿਫਾਲਟਰਾਂ ਨੂੰ ਲੈ ਕੇ ਸਖ਼ਤ ਫ਼ੈਸਲਾ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਨਗਰ ਨਿਗਮ ਬਠਿੰਡਾ ਨੇ ਪ੍ਰਾਪਰਟੀ ਟੈਕਸ ਵਸੂਲੀ ਦੇ ਮਾਮਲੇ 'ਚ ਹੁਣ ਸਖ਼ਤ ਰੁਖ ਅਪਣਾ ਲਿਆ ਹੈ। ਆਰਥਿਕ ਵਰ੍ਹਾ 2024-25 ਲਈ ਨਿਰਧਾਰਤ 18.15 ਕਰੋੜ ਰੁਪਏ ਦੇ ਅੰਕੜੇ 'ਚੋਂ ਨਿਗਮ ਹੁਣ ਤੱਕ ਸਿਰਫ 15.65 ਕਰੋੜ ਰੁਪਏ ਹੀ ਵਸੂਲ ਸਕਿਆ ਹੈ। ਲਗਭਗ 2.50 ਕਰੋੜ ਰੁਪਏ ਦਾ ਟੈਕਸ ਹੁਣ ਵੀ ਬਕਾਇਆ ਹੈ, ਜਿਸਨੂੰ 19,867 ਡਿਫਾਲਟਰ ਯੂਨਿਟਾਂ ਤੋਂ ਵਸੂਲ ਕੀਤਾ ਜਾਣਾ ਹੈ। ਵਸੂਲੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ 'ਤੇ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰੀਟੈਂਡੈਂਟ ਦੀ ਅਗਵਾਈ ਹੇਠ ਸਬ ਇੰਸਪੈਕਟਰਾਂ ਅਤੇ ਕਲਰਕਾਂ ਨੂੰ ਆਪੋ-ਆਪਣੇ ਜ਼ੋਨ ਵਿਚ ਡਿਫਾਲਟਰ ਯੂਨਿਟਾਂ ਦੀ ਸੂਚੀ ਸੌਂਪੀ ਗਈ ਹੈ। ਹੁਣ ਇਹ ਟੀਮਾਂ ਮੈਦਾਨ 'ਚ ਨਿਕਲ ਕੇ ਘਰਾਂ ਅਤੇ ਦੁਕਾਨਾਂ 'ਤੇ ਨੋਟਿਸ ਦੇ ਰਹੀਆਂ ਹਨ। ਸਿਰਫ ਕਾਗਜ਼ੀ ਕਾਰਵਾਈ ਤੱਕ ਸੀਮਤ ਨਾ ਰਹਿ ਕੇ ਹੁਣ ਡਿਫਾਲਟਰਾਂ ਦੇ ਦਰਵਾਜ਼ਿਆਂ 'ਤੇ ਦਸਤਕ ਦਿੱਤੀ ਜਾ ਰਹੀ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਦੀ ਸਿਆਸਤ ਫਿਰ ਭਖੀ, TV ਇੰਟਰਵਿਊ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪਾਇਆ ਮੁਸ਼ਕਲ 'ਚ!
ਪੰਜਾਬ ਦੀ ਸਿਆਸਤ ਇਕ ਵਾਰ ਫਿਰ ਭਖ ਗਈ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਟੀ. ਵੀ. ਇੰਟਰਵਿਊ ਦੇਣ ਦੇ ਨਤੀਜੇ ਵਜੋਂ ਸਾਈਬਰ ਕ੍ਰਾਈਮ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਹਾਲੀ ਸਥਿਤ ਸਟੇਟ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਨੇ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਦਿਆਂ ਉਨ੍ਹਾਂ ਨੂੰ ਅੱਜ ਦੁਪਿਹਰ 12 ਵਜੇ ਪੁੱਛਗਿੱਛ ਲਈ ਤਲਬ ਕੀਤਾ ਸੀ ਪਰ ਉਹ ਹਾਜ਼ਰ ਨਹੀਂ ਹੋ ਸਕੇ। ਇਹ ਸਾਰਾ ਮਾਮਲਾ ਸਿਆਸੀ ਹਲਕਿਆਂ 'ਚ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪ੍ਰਤਾਪ ਸਿੰਘ ਬਾਜਵਾ 'ਤੇ ਨਵੀਂ ਭਾਰਤੀ ਫ਼ੌਜਦਾਰੀ ਸੰਹਿਤਾ (BNS) ਦੀ ਧਾਰਾ 197(1)(D) ਅਤੇ 353(2) ਤਹਿਤ ਮਾਮਲਾ ਦਰਜ ਹੋਇਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਪਤਨੀ ਦਾ ਗੋਲ਼ੀਆਂ ਮਾਰ ਕੇ ਕਤਲ, ਫਿਰ ਪਤੀ ਨੇ ਕੀਤਾ...
ਨਸ਼ੇੜੀ ਪਤੀ ਤੋਂ ਤੰਗ ਆ ਕੇ ਆਪਣੇ ਪੇਕੇ ਘਰ ਰਹਿ ਰਹੀ ਪਤਨੀ ਦਾ ਗੁੱਸੇ ਵਿਚ ਆਏ ਪਤੀ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰਨ ਅਤੇ ਫਿਰ ਆਪਣੇ ਸਹੁਰੇ ਘਰ ਤੋਂ ਕੁਝ ਦੂਰੀ ’ਤੇ ਜਾ ਕੇ ਆਪਣੇ-ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ, ਕਿਉਂਕਿ ਉਸ ਨੇ ਆਪਣੀ ਤਲਾਕ ਦੀ ਪਟੀਸ਼ਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਨਸ਼ੇ ਦੀ ਲਤ ਅਤੇ ਜੋੜੇ ਵਿਚਕਾਰ ਝਗੜਿਆਂ ਨੇ ਨਾ ਸਿਰਫ਼ ਦੋ ਜਾਨਾਂ ਲੈ ਲਈਆਂ ਸਗੋਂ ਮ੍ਰਿਤਕ ਜੋੜੇ ਦੇ ਦੋ ਬੱਚਿਆਂ ਨੂੰ ਵੀ ਅਨਾਥ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਬੰਗਾ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੂੰ ਦਿੱਤੇ ਬਿਆਨ ਵਿਚ ਪਿੰਡ ਰਟੈਂਡਾ ਦੇ ਵਸਨੀਕ ਸਵ. ਮੱਖਣ ਸਿੰਘ ਦੀ ਪਤਨੀ ਪ੍ਰਦੀਪ ਕੌਰ ਨੇ ਕਿਹਾ ਕਿ ਉਹ ਘਰੇਲੂ ਕੰਮ ਕਰਦੀ ਹੈ। ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ 2012 ਵਿਚ ਗੁਰਵਿੰਦਰ ਸਿੰਘ ਪੁੱਤਰ ਗੁਰਮੋਹਨ ਸਿੰਘ ਵਾਸੀ ਰਾਜਪੁਰਾ, ਥਾਣਾ ਗੋਰਾਇਆ ਜ਼ਿਲ੍ਹਾ ਜਲੰਧਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ 2 ਬੱਚੇ ਹਨ, ਜਿਨ੍ਹਾਂ ਵਿਚੋਂ ਲੜਕੀ 11 ਸਾਲ ਦੀ ਹੈ ਅਤੇ ਲੜਕਾ 9 ਸਾਲ ਦਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
CM ਮਾਨ ਨੇ ਫ਼ਿਰ ਘੇਰ ਲਏ ਪ੍ਰਤਾਪ ਬਾਜਵਾ! ਮੰਚ ਤੋਂ ਆਖ਼ੀਆਂ ਵੱਡੀਆਂ ਗੱਲਾਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵਾਰ ਫ਼ਿਰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਬੀਤੇ ਦਿਨੀਂ ਪ੍ਰਤਾਪ ਬਾਜਵਾ ਵੱਲੋਂ ਪੰਜਾਬ ਵਿਚ 50 ਬੰਬ ਆਉਣ ਦੇ ਬਿਆਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵਾਰ ਫ਼ਿਰ ਉਨ੍ਹਾਂ ਨੂੰ ਘੇਰਿਆ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਸੰਮਨ ਮਿਲਣ 'ਤੇ ਵੀ ਪੁਲਸ ਅੱਗੇ ਪੇਸ਼ ਨਹੀਂ ਹੋਏ ਪ੍ਰਤਾਪ ਬਾਜਵਾ, ਜਾਣੋ ਪੂਰਾ ਮਾਮਲਾ
ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸੰਮਨ ਮਿਲਣ ਦੇ ਬਾਵਜੂਦ ਵੀ ਮੋਹਾਲੀ ਪੁਲਸ ਥਾਣੇ 'ਚ ਪੇਸ਼ ਨਹੀਂ ਹੋਏ। ਉਨ੍ਹਾਂ ਖ਼ਿਲਾਫ਼ ਬੰਬਾਂ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਮੋਹਾਲੀ ਸਾਈਬਰ ਕ੍ਰਾਈਮ ਥਾਣੇ 'ਚ ਮਾਮਲਾ ਦਰਜ ਹੋਇਆ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
Trump ਦਾ ਨਵਾਂ ਫ਼ੈਸਲਾ, 10 ਲੱਖ ਪ੍ਰਵਾਸੀਆਂ ਨੂੰ ਕਰਨਗੇ ਡਿਪੋਰਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਤੋਂ 10 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਹੈ। ਇਹ ਉਹ ਅੰਕੜਾ ਹੈ ਜੋ ਅਕਸਰ ਨਿੱਜੀ ਗੱਲਬਾਤ ਵਿੱਚ ਸੁਣਿਆ ਜਾਂਦਾ ਹੈ। ਇਹ ਰਿਪੋਰਟ ਵਾਸ਼ਿੰਗਟਨ ਪੋਸਟ ਦੁਆਰਾ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੀਆਂ ਯੋਜਨਾਵਾਂ ਤੋਂ ਜਾਣੂ ਚਾਰ ਮੌਜੂਦਾ ਅਤੇ ਸਾਬਕਾ ਸੰਘੀ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਟਰੰਪ ਪ੍ਰਸ਼ਾਸਨ ਦਾ ਇਹ ਫ਼ੈਸਲਾ ਰਾਸ਼ਟਰਪਤੀ ਓਬਾਮਾ ਦੇ ਅਧੀਨ ਪਿਛਲੇ ਰਿਕਾਰਡ ਨਾਲੋਂ ਦੁੱਗਣਾ ਹੋਵੇਗਾ, ਜਿਨ੍ਹਾਂ ਨੇ ਇੱਕ ਸਾਲ ਵਿੱਚ ਲਗਭਗ 400,000 ਦੇਸ਼ ਨਿਕਾਲੇ ਦੀ ਨਿਗਰਾਨੀ ਕੀਤੀ ਸੀ। ਹਾਲਾਂਕਿ ਅਧਿਕਾਰੀਆਂ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹਨਾਂ ਅੰਕੜਿਆਂ ਨੂੰ ਕਿਵੇਂ ਮਾਪਿਆ ਜਾਵੇਗਾ, ਜਿਸ ਨਾਲ ਟੀਚੇ ਦੀ ਵਿਵਹਾਰਕਤਾ ਬਾਰੇ ਸ਼ੱਕ ਪੈਦਾ ਹੁੰਦਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਵੱਡੀ ਖਬਰ: ਸਲਮਾਨ ਖਾਨ ਨੂੰ ਫਿਰ ਮਿਲੀ ਘਰ 'ਚ ਦਾਖਲ ਹੋ ਕੇ ਜਾਨੋਂ ਮਾਰਨ ਦੀ ਧਮਕੀ
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਬਾਰੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਅਦਾਕਾਰ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਵਟਸਐਪ ਰਾਹੀਂ ਵਰਲੀ ਟਰਾਂਸਪੋਰਟ ਵਿਭਾਗ ਦੇ ਅਧਿਕਾਰਤ ਨੰਬਰ 'ਤੇ ਭੇਜੀ ਗਈ ਹੈ, ਜਿਸ ਵਿੱਚ ਸਲਮਾਨ ਖਾਨ ਨੂੰ ਉਨ੍ਹਾਂ ਦੇ ਘਰ ਵਿਚ ਹੀ ਜਾਨੋਂ ਮਾਰਨ ਅਤੇ ਉਨ੍ਹਾਂ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਵਰਲੀ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਇਸ ਸਮੇਂ ਧਮਕੀ ਦੇ ਸਰੋਤ ਅਤੇ ਪ੍ਰਮਾਣਿਕਤਾ ਦੀ ਜਾਂਚ ਕਰ ਰਹੇ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪ੍ਰਵਾਸੀ ਮਜ਼ਦੂਰਾਂ 'ਤੇ ਸਖ਼ਤ ਐਕਸ਼ਨ ਦੀ ਤਿਆਰੀ 'ਚ ਸਰਕਾਰ, ਮੰਤਰੀ ਨੇ ਕਿਹਾ- 'ਦੂਜੇ ਸੂਬਿਆਂ ਤੋਂ ਆਉਣ ਵਾਲੇ...'
ਪ੍ਰਵਾਸੀ ਮਜ਼ਦੂਰਾਂ ਵੱਲੋਂ ਵੱਖ-ਵੱਖ ਸੂਬਿਆਂ 'ਚ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਸਿਲਸਿਲੇ 'ਚ ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਕਿਰਤ ਮੰਤਰੀ ਸੰਤੋਸ਼ ਲਾਡ ਨਾਲ ਗ੍ਰਹਿ ਅਤੇ ਕਿਰਤ ਵਿਭਾਗਾਂ ਦੀ ਇੱਕ ਸਾਂਝੀ ਮੀਟਿੰਗ ਕਰਨਗੇ, ਜਿਸ ਵਿੱਚ ਦੂਜੇ ਸੂਬਿਆਂ ਤੋਂ ਪ੍ਰਵਾਸੀ ਮਜ਼ਦੂਰਾਂ ਨਾਲ ਜੁੜੇ ਅਪਰਾਧਾਂ ਦੀ ਵਧ ਰਹੀ ਗਿਣਤੀ ਦੇ ਸਬੰਧ ਵਿੱਚ ਚੁੱਕੇ ਜਾ ਸਕਣ ਵਾਲੇ ਕਦਮਾਂ 'ਤੇ ਚਰਚਾ ਕੀਤੀ ਜਾਵੇਗੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਹੁਣ ਖ਼ਤਮ ਹੋਵੇਗੀ ਟੋਲ ਟੈਕਸ ਦੀ ਚਿੰਤਾ, ਇਸ ਨਵੀਂ ਪਾਲਿਸੀ ਨਾਲ ਲੱਗਣਗੀਆਂ ਮੌਜਾਂ
ਸਰਕਾਰ ਨੇ ਸਫ਼ਰ ਦਰਮਿਆਨ ਟੋਲ ਨਾਲ ਸਬੰਧਤ ਸਮੱਸਿਆਵਾਂ ਦੇ ਆਸਾਨ ਹੱਲ ਕਰਨ ਲਈ ਇੱਕ ਨਵੀਂ ਟੋਲ ਪਾਲਸੀ ਤਿਆਰ ਕੀਤੀ ਹੈ। ਇਸ ਨੂੰ ਜਲਦੀ ਹੀ ਲਾਗੂ ਕੀਤਾ ਜਾ ਸਕਦਾ ਹੈ। ਇਸ ਨਵੀਂ ਟੋਲ ਪਾਲਸੀ ਤਹਿਤ ਆਮ ਆਦਮੀ ਨੂੰ ਟੋਲ ਚਾਰਜ ਵਿੱਚ ਲਗਭਗ 50% ਦੀ ਰਾਹਤ ਮਿਲੇਗੀ। ਦਰਅਸਲ ਨਵੀਂ ਟੋਲ ਨੀਤੀ ਲੋਕਾਂ ਨੂੰ 3000 ਰੁਪਏ ਦੇ ਸਾਲਾਨਾ ਪਾਸ ਦੀ ਸਹੂਲਤ ਪ੍ਰਦਾਨ ਕਰੇਗੀ। ਇਹ ਪਾਸ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ਦੇ ਨਾਲ-ਨਾਲ ਰਾਜ ਐਕਸਪ੍ਰੈਸਵੇਅ 'ਤੇ ਵੀ ਵੈਧ ਹੋਣਗੇ। ਇਸ ਲਈ ਵੱਖਰਾ-ਵੱਖਰਾ ਪਾਸ ਲੈਣ ਦੀ ਕੋਈ ਲੋੜ ਨਹੀਂ ਹੋਵੇਗੀ, ਸਗੋਂ ਫੀਸ ਦਾ ਭੁਗਤਾਨ ਇਸ ਫਾਸਟੈਗ ਖਾਤੇ ਰਾਹੀਂ ਕੀਤਾ ਜਾ ਸਕੇਗਾ। ਦੂਜੇ ਪਾਸੇ ਨਵੀਂ ਪਾਲਸੀ ਵਿੱਚ, ਇੱਕ ਸਮਾਂ ਸੀਮਾ ਦੇ ਅੰਦਰ ਟੋਲ ਗੇਟਾਂ ਨੂੰ ਖਤਮ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਪੰਜ ਨਵੇਂ ਚਿਹਰੇ
ਹਾਕੀ ਇੰਡੀਆ ਨੇ ਸੋਮਵਾਰ ਨੂੰ 26 ਅਪ੍ਰੈਲ ਤੋਂ 4 ਮਈ ਤੱਕ ਹੋਣ ਵਾਲੇ ਆਸਟ੍ਰੇਲੀਆ ਦੌਰੇ ਲਈ 26 ਮੈਂਬਰੀ ਮਹਿਲਾ ਟੀਮ ਦਾ ਐਲਾਨ ਕੀਤਾ, ਜਿਸ 'ਚ ਪਹਿਲੀ ਵਾਰ ਪੰਜ ਨਵੀਆਂ ਖਿਡਾਰਨਾਂ ਨੂੰ ਸੀਨੀਅਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਇਸ ਦੌਰੇ 'ਚ ਕੁੱਲ ਪੰਜ ਮੈਚ ਖੇਡੇਗਾ। ਉਹ ਪਹਿਲੇ ਦੋ ਮੈਚਾਂ 'ਚ ਆਸਟਰੇਲੀਆ ਏ ਦਾ ਸਾਹਮਣਾ ਕਰੇਗਾ ਅਤੇ ਇਸ ਤੋਂ ਬਾਅਦ ਉਹ ਸੀਨੀਅਰ ਆਸਟਰੇਲੀਆਈ ਟੀਮ ਵਿਰੁੱਧ ਤਿੰਨ ਮੈਚ ਖੇਡੇਗਾ। ਸਾਰੇ ਪੰਜ ਮੈਚ ਪਰਥ ਹਾਕੀ ਸਟੇਡੀਅਮ 'ਚ ਖੇਡੇ ਜਾਣਗੇ। ਇਹ ਦੌਰਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਟੀਮ ਜੂਨ 'ਚ ਹੋਣ ਵਾਲੇ FIH ਪ੍ਰੋ ਲੀਗ 2024-25 ਦੇ ਯੂਰਪੀਅਨ ਪੜਾਅ ਦੀ ਤਿਆਰੀ ਕਰ ਰਹੀ ਹੈ।ਪੰਜ ਖਿਡਾਰਨਾਂ ਜੋਤੀ ਸਿੰਘ, ਸੁਜਾਤਾ ਕੁਜੂਰ, ਅਜਮੀਨਾ ਕੁਜੂਰ, ਪੂਜਾ ਯਾਦਵ ਅਤੇ ਮਹਿਮਾ ਟੇਟੇ ਨੂੰ ਪਹਿਲੀ ਵਾਰ ਸੀਨੀਅਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਨੌਜਵਾਨਾਂ ਨੂੰ ਡਾ. BR ਅੰਬੇਡਕਰ ਵੱਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ
NEXT STORY