ਦਿੱਲੀ/ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਨੇ 26 ਜਨਵਰੀ ਤੋਂ ਲਾਪਤਾ ਜਾਂ ਗਲਤ ਤਰੀਕੇ ਗ੍ਰਿਫ਼ਤਾਰ ਕੀਤੇ ਅਤੇ ਜੇਲ੍ਹ ਭੇਜੇ ਗਏ ਨੌਜਵਾਨਾਂ ਦੇ ਪਰਿਵਾਰਾਂ ਦੀ ਕਾਨੂੰਨੀ ਮਦਦ ਸਮੇਤ ਹਰ ਤਰੀਕੇ ਦੀ ਮਦਦ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਆਖਿਆ ਕਿ ਉਹ ਯਕੀਨੀ ਬਣਾਉਣ ਕਿ ਜਿਹੜੇ ਨੌਜਵਾਨ ਕਿਸਾਨ ਮਾਰਚ ਵਿਚ ਸ਼ਾਮਲ ਹੋਏ ਸਨ, ਦਿੱਲੀ ਪੁਲਸ ਝੂਠੇ ਦੋਸ਼ਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਪੰਜਾਬ ਵਿਚੋਂ ਗ੍ਰਿਫ਼ਤਾਰ ਨਾ ਕਰੇ।
ਇਹ ਵੀ ਪੜ੍ਹੋ : ਮਖੂ ’ਚ ਵੱਡਾ ਹਾਦਸਾ, ਸਕੇ ਭਰਾਵਾਂ ਸਣੇ 6 ਲੋਕਾਂ ਦੀ ਮੌਤ
ਅੱਜ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਕੰਟਰੋਲ ਰੂਮ ਪੰਜਾਬ ਤੇ ਗੁਆਂਢੀ ਰਾਜਾਂ ਦੇ ਉਨ੍ਹਾਂ ਕਿਸਾਨ ਪਰਿਵਾਰਾਂ ਦੀ ਮਦਦ ਕਰੇਗਾ ਜਿਨ੍ਹਾਂ ਦੇ ਪਰਿਵਾਰਕ ਮੈਂਬਰ 26 ਜਨਵਰੀ ਦੇ ਕਿਸਾਨ ਮਾਰਚ ਵੇਲੇ ਤੋਂ ਲਾਪਤਾ ਜਾਂ ਝੂਠੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਤੇ ਜੇਲ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ 50 ਦੇ ਕਰੀਬ ਨੌਜਵਾਨ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪ੍ਰਭਾਵਤ ਪਰਿਵਾਰ ਸਾਡੇ ਨਾਲ ਰਾਬਤਾ ਕਾਇਮ ਕਰਨ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਕੰਟਰੋਲ ਰੂਮ ਆ ਸਕਦੇ ਹਨ ਤੇ ਅਸੀਂ ਕਾਨੂੰਨੀ ਸਹਾਇਤਾ ਸਮੇਤ ਇਨ੍ਹਾਂ ਦੀ ਹਰ ਤਰੀਕੇ ਦੀ ਮਦਦ ਕਰਾਂਗੇ ਤੇ ਇਨ੍ਹਾਂ ਦੇ ਦਿੱਲੀ ਵਿਚ ਗੁਰਦੁਆਰਾ ਸਾਹਿਬ ਦੀ ਸਰਾਂ ਵਿਚ ਠਹਿਰਣ ਦਾ ਪ੍ਰਬੰਧ ਵੀ ਕਰਾਂਗੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਹੱਕ 'ਚ ਉੱਤਰੀਆਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ 40 ਪੰਚਾਇਤਾਂ, ਕੀਤਾ ਵੱਡਾ ਐਲਾਨ
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਪ੍ਰਭਾਵਤ ਪਰਿਵਾਰਾਂ ਦੀ ਸਹੂਲਤ ਲਈ ਤਿੰਨ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ। ਇਨ੍ਹਾਂ ਵਿਚੋਂ ਜਗਦੀਪ ਸਿੰਘ ਕਾਹਲੋਂ (93105 10640) ਅਤੇ ਜਸਵਿੰਦਰ ਸਿੰਘ ਜੌਲੀ (9891 00001) ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਉਪਲਬਧ ਹੋਣਗੇ ਜਦਕਿ ਉਨ੍ਹਾਂ ਦੇ ਨਿੱਜੀ ਸਕੱਤਰ ਹਰਦੀਪ ਸਿੰਘ (98913 59904) ਉਨ੍ਹਾਂ ਦੀ ਦਿੱਲੀ ਵਿਚ ਸਰਕਾਰੀ ਰਿਹਾਇਸ਼ ’ਤੇ ਉਪਲਬਧ ਹੋਣਗੇ। ਬਾਦਲ ਨੇ ਕਿਹਾ ਕਿ ਜਿਹੜੇ ਲਾਪਤਾ ਹਨ ਜਾਂ ਜੇਲ੍ਹਾਂ ਵਿਚ ਬੰਦ ਹਨ, ਉਹ ਸਾਡੇ ਬੱਚੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਆਖਿਆ ਹੈ ਕਿ ਉਹ ਲਾਪਤਾ ਨੌਜਵਾਨਾਂ ਦੀ ਤਲਾਸ਼ ਲਈ ਹਰ ਸੰਭਵ ਯਤਨ ਕਰਨ।
ਇਹ ਵੀ ਪੜ੍ਹੋ : ਪੰਜਾਬ ਦੇ ਏ. ਜੀ. ਅਤੁਲ ਨੰਦਾ ਨੂੰ ਹਾਈਕੋਰਟ ਬਾਰ ਐਸੋਸੀਏਸ਼ਨ ਵਲੋਂ ਵੱਡਾ ਝਟਕਾ
ਆਬਕਾਰੀ ਮਹਿਕਮੇ ਦੀ ਵੱਡੀ ਕਾਰਵਾਈ, ਮਿਆਣੀ ਮੰਡ ਇਲਾਕੇ ਵਿੱਚੋਂ 17450 ਕਿਲੋ ਲਾਹਣ ਕੀਤੀ ਬਰਾਮਦ
NEXT STORY