ਜੀਰਾ, (ਗੁਰਮੇਲ ਸੇਖਵਾਂ)- ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ’ਤੇ ਪਿਛਲੇ ਕਰੀਬ 2 ਮਹੀਨਿਆਂ ਤੋਂ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਪ੍ਰੇਡ ਨੂੰ ਲੈ ਕੇ ਜੱਥੇਬੰਦੀਆਂ ਦੀ ਮੀਟਿੰਗਾਂ ਜੋਰਾਂ ’ਤੇ ਹੈ। ਅੱਜ ਟਿੱਕਰੀ ਬਾਰਡਰ ’ਤੇ ਇਕ ਮੀਟਿੰਗ ਪੰਜਾਬ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜੀਰਾ ਸਬ ਡਵੀਜਨ ਦੇ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਮੈਂਬਰ ਕਮੇਟੀ ਪੰਜਾਬ, ਪ੍ਰੋਸ਼ਤਮ ਸਿੰਘ ਮੀਤ ਪ੍ਰਧਾਨ ਪੰਜਾਬ, ਹਰਦਿਆਲ ਸਿੰਘ ਸਰਪੰਚ, ਬਲਵਿੰਦਰ ਸਿੰਘ ਭੂਨਾ, ਗੁਰਪ੍ਰਤਾਪ ਸਿੰਘ ਅਲੀਪੁਰ, ਸੁਰਿੰਦਰ ਸਿੰਘ ਫੋਜੀ ਮੋਜੂਦ ਸਨ। ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਦੱਸਿਆ ਕਿ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਹੈ ਕਿ ਹਰੇਕ ਜੱਥੇਬੰਦੀ ਦੇ ਆਪਣੇ ਆਪਣੇ 300 ਡੈਲੀਕੇਟ ਬਣਾ ਕੇ ਟਰੈਕਟਰ ਪ੍ਰੇਡ ਕੀਤੀ ਜਾਵੇਗੀ ਅਤੇ ਇਹ ਟਰੈਕਟਰ ਪ੍ਰੇਡ ਬਿਲਕੁਲ ਸ਼ਾਂਤ-ਮਈ ਢੰਗ ਨਾਲ, ਜੱਥੇਬੰਦੀਆਂ ਦੇ ਦਿਸ਼ਾ ਨਿਰਦੇਸ਼ਾਂ ਵਿਚ ਰਹਿ ਕੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਕਿਸਾਨ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਟਰੈਕਟਰ ਪ੍ਰੇਡ ਦਾ ਹਿੱਸਾ ਬਣਨ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਅੰਦੋਲਨ ਜਿੱਤ ਕੇ ਹੀ ਵਾਪਸ ਪਰਤਾਂਗੇ ਅਤੇ ਮੋਦੀ ਸਰਕਾਰ ਜਦ ਤੱਕ ਕਾਲੇ ਕਾਨੂੰਨ ਰੱਦ ਨਹੀ ਕਰ ਲੈਂਦੀ ਉਦੋਂ ਤੱਕ ਅਸੀਂ ਇਹ ਅੰਦੋਲਨ ਜਾਰੀ ਰੱਖਾਂਗੇ। ਇਸ ਮੌਕੇ ਬਲਵਿੰਦਰ ਸਿੰਘ, ਬਾਪੂ ਲਛਮਣ ਸਿੰਘ, ਗੁਰਬੀਰ ਸਿੰਘ, ਜਸਵਿੰਦਰ ਸਿੰਘ, ਨੱਥਾ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਲਖਬੀਰ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਜੀ.ਕੇ. ਭੁੱਲਰ, ਪਾਲ ਮਾਜਰਾ, ਜਸਬੀਰ ਸਿੰਘ ਆਦਿ ਮੋਜੂਦ ਸਨ।
ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 212 ਨਵੇਂ ਮਾਮਲੇ ਆਏ ਸਾਹਮਣੇ, 10 ਦੀ ਮੌਤ
NEXT STORY