ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ )- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ 'ਤੇ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਜਦੋਂ ਇੱਕ ਕਿਸਾਨ ਆਪਣੇ ਟਰੈਕਟਰ ਟਰਾਲੀ 'ਤੇ ਗੰਨਾ ਲੱਦ ਕੇ ਲਿਜਾ ਰਿਹਾ ਸੀ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਟਰਾਲੀ ਦਰਿਆ ਵਿੱਚ ਡਿੱਗ ਗਈ।
ਜਾਣਕਾਰੀ ਅਨੁਸਾਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਪਿੰਡ ਝੂਮਰ ਦਾ ਇੱਕ ਕਿਸਾਨ ਆਪਣਾ ਗੰਨਾ ਟਰੈਕਟਰ ਟਰਾਲੀ 'ਤੇ ਲੱਦ ਕੇ ਪਨਿਆੜ ਮਿੱਲ ਵਿਚ ਲਿਜਾ ਰਿਹਾ ਸੀ। ਜਦੋਂ ਉਹ ਮਕੌੜਾ ਪੱਤਣ 'ਤੇ ਪਲਟੂਨ ਪੁੱਲ ਤੋਂ ਲੰਘ ਰਿਹਾ ਸੀ ਤਾਂ ਪੁਲ ਦੇ ਕਿਨਾਰੇ 'ਤੇ ਆ ਕੇ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਟਰੈਕਟਰ ਟਰਾਲੀ ਬੈਕ ਵਾਲੀ ਸਾਈਡ ਨੂੰ ਚੱਲ ਗਈ ਤੇ ਜਾ ਕੇ ਦਰਿਆ ਦੇ ਵਿੱਚ ਡਿੱਗ ਗਈ। ਟਰੈਕਟਰ ਚਾਲਕ ਨੇ ਛਾਲ ਮਾਰ ਕੇ ਕਿਸੇ ਤਰ੍ਹਾਂ ਆਪੁਣੀ ਜਾਨ ਬਚਾਈ ਪਰ ਕਿਸਾਨ ਦਾ ਕਮਾਦ ਅਤੇ ਟਰੈਕਟਰ ਟਰਾਲੀ ਦਾ ਕਾਫੀ ਵੱਡਾ ਨੁਕਸਾਨ ਹੋਇਆ।
ਇਹ ਵੀ ਪੜ੍ਹੋ- ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਬੈਂਕ ਤੇ ਸਰਕਾਰੀ ਦਫਤਰ
ਸਿੱਖਿਆ ਕ੍ਰਾਂਤੀ : ਹਰਜੋਤ ਬੈਂਸ ਵੱਲੋਂ ਸਰਹੱਦੀ ਜ਼ਿਲ੍ਹਿਆਂ 'ਚ 4.25 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ
NEXT STORY